ਬ੍ਰਿਟਿਸ਼ ਅਕੈਡਮੀ ਫ਼ਿਲਮ ਅਵਾਰਡਸ 2022 ਦੌਰਾਨ ਦਿੱਗਜ਼ ਗਾਇਕਾ ਲਤਾ ਮੰਗੇਸ਼ਕਰ ਜੀ ਨੂੰ ਦਿੱਤੀ ਗਈ ਸ਼ਰਧਾਂਜ਼ਲੀ

written by Pushp Raj | March 14, 2022

ਲੰਡਨ ਦੇ ਰਾਇਲ ਅਲਬਰਟ ਹਾਲ ਨੇ ਐਤਵਾਰ, 13 ਮਾਰਚ ਨੂੰ 2022 ਬ੍ਰਿਟਿਸ਼ ਅਕੈਡਮੀ ਫਿਲਮ ਅਵਾਰਡਸ (BAFTA 2022 ) ਦੀ ਮੇਜ਼ਬਾਨੀ ਕੀਤੀ। ਰੇਬਲ ਵਿਲਸਨ ਨੇ 75ਵੇਂ ਸਲਾਨਾ ਬਾਫਟਾ ਅਵਾਰਡਸ ਦੀ ਮੇਜ਼ਬਾਨੀ ਕੀਤੀ। ਬਾਫਟਾ ਨੇ ਸਿਨੇਮਾ, ਗੇਮਿੰਗ ਅਤੇ ਟੈਲੀਵਿਜ਼ਨ ਸੈਕਟਰਾਂ ਵਿੱਚ ਕੰਮ ਕਰਦੇ ਹੋਏ ਮਰਨ ਵਾਲਿਆਂ ਨੂੰ ਸਨਮਾਨਿਤ ਕਰਨ ਲਈ 2006 ਵਿੱਚ ਇਨ ਮੈਮੋਰੀ ਆਫ ਨਾਮ ਦੀ ਇੱਕ ਵਿਲੱਖਣ ਸ਼੍ਰੇਣੀ ਦੀ ਸ਼ੁਰੂਆਤ ਕੀਤੀ।ਬ੍ਰਿਟਿਸ਼ ਅਕੈਡਮੀ ਫ਼ਿਲਮ ਅਵਾਰਡਸ ਦੌਰਾਨ ਬਾਲੀਵੁੱਡ ਦੀ ਦਿੱਗਜ਼ ਗਾਇਕਾ ਲਤਾ ਮੰਗੇਸ਼ਕਰ ਜੀ (Legendary Singer Lata Mangeshkar ) ਨੂੰ ਖ਼ਾਸ ਤੌਰ 'ਤੇ ਸ਼ਰਧਾਂਜ਼ਲੀ ਦਿੱਤੀ ਗਈ।


ਇਸ ਆਵਾਰਡ ਸ਼ੋਅ ਵਿੱਚ ਲਤਾ ਮੰਗੇਸ਼ਕਰ ਨੂੰ ਇਸ ਸਾਲ ਵੀ ਸੂਚੀ 'ਚ ਸ਼ਾਮਲ ਕੀਤਾ ਗਿਆ ਸੀ। 6 ਫਰਵਰੀ ਨੂੰ ਪ੍ਰਸਿੱਧ ਗਾਇਕਾ ਦਾ ਦੇਹਾਂਤ ਹੋ ਗਿਆ।


ਬ੍ਰਿਟਿਸ਼ ਅਕੈਡਮੀ ਨੇ ਉਨ੍ਹਾਂ ਨੂੰ "ਇੱਕ ਭਾਰਤੀ ਪਲੇਅਬੈਕ ਗਾਇਕਾ" ਵਜੋਂ ਵਰਣਨ ਕਰਕੇ ਸੰਗੀਤ ਦੀ ਮਹਾਨਤਾ ਦਾ ਸਨਮਾਨ ਕੀਤਾ। ਲਤਾ ਜੀ ਨੇ 70 ਸਾਲਾਂ ਦੇ ਕਰੀਅਰ ਵਿੱਚ 1,000 ਤੋਂ ਵੱਧ ਹਿੰਦੀ ਫਿਲਮਾਂ ਲਈ ਅੰਦਾਜ਼ਨ 25 ,000 ਗੀਤ ਰਿਕਾਰਡ ਕੀਤੇ। ਲਤਾ ਜੀ ਨੂੰ 1974 ਵਿੱਚ ਰਾਇਲ ਅਲਬਰਟ ਹਾਲ ਵਿੱਚ ਪ੍ਰਦਰਸ਼ਨ ਕਰਨ ਵਾਲੀ ਪਹਿਲੀ ਭਾਰਤੀ ਕਲਾਕਾਰ ਹੋਣ ਦਾ ਦਾਅਵਾ ਕੀਤਾ ਗਿਆ ਸੀ।

ਹੋਰ ਪੜ੍ਹੋ : ਬੱਪੀ ਲਹਿਰੀ ਤੇ ਦਿੱਗਜ਼ ਗਾਇਕ ਲਤਾ ਮੰਗੇਸ਼ਕਰ ਜੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਹੋ ਰਹੀਆਂ ਨੇ ਵਾਇਰਲ

ਲਤਾ ਮੰਗੇਸ਼ਕਰ ਨੂੰ ਬਾਫਟਾ ਦੀ ਵਿਸ਼ੇਸ਼ ਸ਼ਰਧਾਂਜਲੀ ਦਿੰਦੇ ਦੇਖ ਕੇ ਫੈਨਜ਼ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਇੱਕ ਪ੍ਰਸ਼ੰਸਕ ਨੇ ਧੰਨਵਾਦ ਪ੍ਰਗਟਾਇਆ, "ਤੁਹਾਡੇ ਇਨ ਮੈਮੋਰੀਅਮ ਹਿੱਸੇ ਵਿੱਚ ਲਤਾ ਮੰਗੇਸ਼ਕਰ ਨੂੰ ਸਨਮਾਨਿਤ ਕਰਨ ਲਈ @BAFTA ਦਾ ਧੰਨਵਾਦ। ਇੱਕ ਹੋਰ ਪ੍ਰਸ਼ੰਸਕ ਨੇ ਲਿਖਿਆ, ਇਹ ਭਾਰਤੀ ਫਿਲਮ ਅਤੇ ਸੰਗੀਤ ਭਾਈਚਾਰੇ ਲਈ ਮਾਣ ਵਾਲਾ ਪਲ।


ਸਿਡਨੀ ਪੋਇਟੀਅਰ, ਨਿਰਦੇਸ਼ਕ ਇਵਾਨ ਰੀਟਮੈਨ, ਸਿਨੇਮੈਟੋਗ੍ਰਾਫਰ ਹੈਲੀਨਾ ਹਚਿਨਜ਼, ਅਤੇ ਅਦਾਕਾਰਾ ਮੋਨਿਕਾ ਵਿੱਟੀ ਅਤੇ ਸੈਲੀ ਕੈਲਰਮੈਨ 'ਇਨ ਮੈਮੋਰੀਅਮ' ਹਿੱਸੇ ਦੌਰਾਨ ਬਾਫਟਾ ਵਿੱਚ ਮਨਾਏ ਜਾਣ ਵਾਲੇ ਮਸ਼ਹੂਰ ਹਸਤੀਆਂ ਵਿੱਚੋਂ ਹਨ।

You may also like