ਖੂਨ ਦੀ ਕਮੀ ਨੂੰ ਦੂਰ ਕਰਦੀ ਹੈ ਪਾਲਕ, ਪਾਲਕ ਦੇ ਫਾਇਦੇ ਜਾਣਕੇ ਹੋ ਜਾਓਗੇ ਹੈਰਾਨ

written by Rupinder Kaler | March 10, 2021

ਪਾਲਕ ‘ਚ ਆਇਰਨ ਸਮੇਤ ਹੋਰ ਕਈ ਪੌਸ਼ਟਿਕ ਤੱਤ ਹੁੰਦੇ ਹਨ, ਜਿਨ੍ਹਾਂ ਨਾਲ ਕਈ ਬਿਮਾਰੀਆਂ ਦੂਰ ਹੁੰਦੀਆਂ ਹਨ । ਪਾਲਕ ਦਾ ਜੂਸ ਪੀਣ ਨਾਲ ਸਰੀਰ ‘ਚ ਹੀਮੋਗਲੋਬਿਨ ਦੀ ਕਮੀ ਨਹੀਂ ਹੁੰਦੀ । ਸਰੀਰ ਵਿੱਚ ਖੂਨ ਦੀ ਕਮੀ ਨਹੀਂ ਹੁੰਦੀ ।ਪਾਲਕ ‘ਚ ਵਿਟਾਮਿਨ ਤੋਂ ਇਲਾਵਾ ਪ੍ਰੋਟੀਨ ਸੋਡੀਅਮ, ਕੈਲਸ਼ੀਅਮ, ਕਲੋਰੀਨ ਅਤੇ ਰੇਸ਼ਾ ਪਾਇਆ ਜਾਂਦਾ ਹੈ।

ਹੋਰ ਪੜ੍ਹੋ :

ਗਾਇਕ ਸਤਵਿੰਦਰ ਬੁੱਗਾ ਆਪਣੇ ਪਿਤਾ ਨਾਲ ਪਹੁੰਚੇ ਗੁਰਦੁਆਰਾ ਸਾਹਿਬ, ਤਸਵੀਰਾਂ ਕੀਤੀਆਂ ਸਾਂਝੀਆਂ

ਇਸ ‘ਚ ਪਾਇਆ ਜਾਣ ਵਾਲਾ ਲੋਹਾ ਅੱਖਾਂ ਦੀ ਰੋਸ਼ਨੀ ਵਧਾਉਂਦਾ ਹੈ। ਪਾਲਕ ਦੇ ਇੱਕ ਗਲਾਸ ਜੂਸ ‘ਚ ਥੋੜ੍ਹਾ ਜਿਹਾ ਨਮਕ ਮਿਲਾ ਕੇ ਰੋਜ਼ਾਨਾ ਸਵੇਰੇ-ਸ਼ਾਮ ਪੀਣ ਨਾਲ ਦਮਾ ਅਤੇ ਸਾਹ ਸਬੰਧੀ ਬਿਮਾਰੀਆਂ ਖਤਮ ਹੋ ਜਾਂਦੀਆਂ ਹਨ। ਇੱਕ ਗਲਾਸ ਪਾਲਕ ਦੇ ਜੂਸ ਵਿਚ ਇੱਕ ਚਮਚ ਸ਼ਹਿਦ ਅਤੇ ਚਮਚ ਜੀਰੇ ਦਾ ਪਾਊਡਰ ਮਿਲਾਕੇ ਲੈਂਦੇ ਰਹਿਣ ਨਾਲ ਥਾਇਰਡ ਰੋਗ ਤੋਂ ਛੁਟਕਾਰਾ ਮਿਲਦਾ ਹੈ।

ਪਾਲਕ ਦੇ ਪੱਤੇ ਦਾ ਰਸ ਅਤੇ ਨਾਰੀਅਲ ਪਾਣੀ ਮਿਲਾ ਕੇ ਲੈਂਦੇ ਰਹਿਣ ਨਾਲ ਗੁਰਦੇ ਦੀ ਪਥਰੀ ਪੇਸ਼ਾਬ ਰਾਂਹੀ ਬਾਹਰ ਨਿਕਲ ਜਾਂਦੀ ਹੈ। ਕੱਚੇ ਪਪੀਤੇ ਦੇ ਨਾਲ ਪਾਲਕ ਦਾ ਰਸ ਸੇਵਨ ਕਰਨ ਨਾਲ ਪੀਲੀਆ ਠੀਕ ਹੋਣ ਲੱਗਦਾ ਹੈ।
0 Comments
0

You may also like