Advertisment

ਕਸਬਾ ਡਿਬਰੂਗੜ੍ਹ ਦੇ ਲੋਕ ਇਸ ਗੁਰਦੁਆਰਾ ਸਾਹਿਬ ਕਰਕੇ ਹਰ ਮੁਸੀਬਤ ਤੋਂ ਹਨ ਬਚਦੇ

author-image
By Rupinder Kaler
New Update
ਕਸਬਾ ਡਿਬਰੂਗੜ੍ਹ ਦੇ ਲੋਕ ਇਸ ਗੁਰਦੁਆਰਾ ਸਾਹਿਬ ਕਰਕੇ ਹਰ ਮੁਸੀਬਤ ਤੋਂ ਹਨ ਬਚਦੇ
Advertisment
ਅਰਮਜੀਤ ਸਿੰਘ ਚਾਵਲਾ ਆਪਣੀ ਧਾਰਮਿਕ ਯਾਤਰਾ ਦੌਰਾਨ ਹੁਣ ਤੱਕ ਅਸਾਮ ਦੇ ਕਈ ਜੰਗਲਾਂ ਪਹਾੜਾਂ ਨੂੰ ਪਾਰ ਕਰਕੇ ਤੁਹਾਨੂੰ ਇਤਿਹਾਸਕ ਗੁਰੂ ਘਰਾਂ ਦੇ ਦਰਸ਼ਨ ਕਰਵਾ ਚੁੱਕੇ ਹਨ । ਇਸ ਯਾਤਰਾ ਦੌਰਾਨ ਅਮਰਜੀਤ ਸਿੰਘ ਚਾਵਲਾ ਆਪਣੀ ਟੀਮ ਨਾਲ ਡਿਬਰੂਗੜ੍ਹ ਦੇ ਗੁਰਦੁਆਰਾ ਸਿੰਘ ਸਭਾ ਪਹੁੰਚ ਗਏ ਹਨ । ਇਸ ਤੋਂ ਬਾਅਦ ਉਹ ਬ੍ਰਹਮ ਕੁੰਡ ਲਈ ਰਵਾਨਾ ਹੋਣਗੇ । publive-image ਗੁਰਦੁਆਰਾ ਗੁਰੂ ਸਿੰਘ ਸਭਾ ਦਾ ਵੀ ਆਪਣਾ ਇਤਿਹਾਸ ਹੈ । ਕਹਿੰਦੇ ਹਨ ਕਿ ਇਹ ਗੁਰਦੁਆਰਾ ਸਾਹਿਬ ਤਕਰੀਬਨ ਸੌ ਸਾਲ ਪੁਰਾਣਾ ਹੈ । ਇਹ ਗੁਰਦੁਆਰਾ ਸਾਹਿਬ ਬ੍ਰਹਮਪੁਤਰ ਨਦੀ ਤੋਂ ਕੁਝ ਹੀ ਦੂਰੀ ਤੇ ਸਥਿਤ ਹੈ । ਕਹਿੰਦੇ ਹਨ ਕਿ ਇੱਕ ਵਾਰ ਨਦੀ ਨੇ ਬਹੁਤ ਹੀ ਭਿਆਨਕ ਰੂਪ ਧਾਰ ਲਿਆ ਸੀ । ਅੱਧੇ ਤੋਂ ਵੱਧ ਸ਼ਹਿਰ ਨੂੰ ਇਹ ਨਦੀ ਰੋੜ ਕੇ ਆਪਣੇ ਨਾਲ ਲੈ ਗਈ ਸੀ । ਪਰ ਕੁਝ ਲੋਕਾਂ ਨੇ ਇਸ ਮੁਸੀਬਤ ਨੂੰ ਟਾਲਣ ਲਈ ਗੁਰਦੁਆਰਾ ਸਾਹਿਬ ਵਿੱਚ ਅਖੰਡ ਪਾਠ ਸ਼ੁਰੂ ਕੀਤੇ ਸਨ । ਜਿਵੇਂ ਹੀ ਭੋਗ ਪਾ ਕੇ ਪ੍ਰਸ਼ਾਦ ਵੰਡਿਆ ਗਿਆ ਤਾਂ ਨਦੀ ਸ਼ਾਂਤ ਹੋ ਗਈ ਤੇ ਦੇਖਦੇ ਹੀ ਦੇਖਦੇ ਇਹ ਮੁਸੀਬਤ ਟਲ ਗਈ । ਇਸ ਦਿਨ ਤੋਂ ਬਾਅਦ ਇਸ ਸ਼ਹਿਰ ਕਦੇ ਵੀ ਪਾਣੀ ਨਹੀਂ ਵੜਿਆ । ਹਰ ਸਾਲ 15 ਅਗਸਤ ਵਾਲੇ ਦਿਨ ਇਸ ਗੁਰਦੁਆਰਾ ਸਾਹਿਬ ਵਿੱਚ ਪਾਠ ਖੁਲਵਾਏ ਜਾਂਦੇ ਹਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment