'ਟਰਬਨ ਟ੍ਰੈਵਲਰ' ਦੇ ਨਾਲ ਦਰਸ਼ਨ ਕਰੋ 'ਗੁਰਦੁਆਰਾ ਨਾਨਕਪੁਰੀ ਟਾਂਡਾ ਸਾਹਿਬ' ਦੇ  

Written by  Rupinder Kaler   |  August 02nd 2019 10:34 AM  |  Updated: August 02nd 2019 10:34 AM

'ਟਰਬਨ ਟ੍ਰੈਵਲਰ' ਦੇ ਨਾਲ ਦਰਸ਼ਨ ਕਰੋ 'ਗੁਰਦੁਆਰਾ ਨਾਨਕਪੁਰੀ ਟਾਂਡਾ ਸਾਹਿਬ' ਦੇ  

ਦਿੱਲੀ ਤੋਂ ਲੰਡਨ ਤੱਕ ਸੜਕੀ ਰਸਤੇ ਰਾਹੀਂ ਸਫ਼ਰ ਕਰਨ ਵਾਲੇ 'ਟਰਬਨ ਟ੍ਰੈਵਲਰ'  ਯਾਨੀ ਅਮਰਜੀਤ ਸਿੰਘ ਚਾਵਲਾ ਹੁਣ ਇੱਕ ਨਵਾਂ ਸਫ਼ਰ ਤੈਅ ਕਰ ਰਹੇ ਹਨ ।ਅਮਰਜੀਤ ਸਿੰਘ ਚਾਵਲਾ ਦਾ ਇਹ ਸਫ਼ਰ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ । ਆਪਣੇ ਸਫ਼ਰ ਦੌਰਾਨ ਅਮਰਜੀਤ ਸਿੰਘ ਚਾਵਲਾ ਗੁਰਦੁਆਰਾ ਨਾਨਕਪੁਰੀ ਟਾਂਡਾ ਸਾਹਿਬ ਪਹੁੰਚੇ । ਇਸ ਸਥਾਨ ਤੇ ਗੁਰੂ ਨਾਨਕ ਦੇਵ ਜੀ 5੦੦ ਸਾਲ ਪਹਿਲਾਂ ਪਹੁੰਚੇ ਸਨ । ਇਹ ਗੁਰਦੁਆਰਾ ਸਾਹਿਬ ਅੱਧਾ ਉੱਤਰ ਪ੍ਰਦੇਸ਼ ਵਿੱਚ ਆਉਂਦਾ ਹੈ ਤੇ ਅੱਧਾ ਉੱਤਰਾਖੰਡ ਵਿੱਚ, ਪਰ ਜਦੋਂ ਗਰੂ ਨਾਨਕ ਦੇਵ ਜੀ ਨੇ ਇਸ ਧਰਤੀ ਨੂੰ ਆਪਣੇ ਚਰਨਾਂ ਨਾਲ ਪਵਿੱਤਰ ਕੀਤਾ ਸੀ ਉਸ ਸਮੇਂ ਇਸ ਧਰਤੀ ਨੂੰ ਰੁਹੇਲਖੰਡ ਕਿਹਾ ਜਾਂਦਾ ਸੀ ।

ਇਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਕੁਝ ਹੋਰ ਗੁਰਦੁਆਰੇ ਹਨ । ਜਿਨਾਂ ਦੇ ਦਰਸ਼ਨ ਤੁਹਾਨੂੰ ਅਮਰਜੀਤ ਸਿੰਘ ਚਾਵਲਾ ਕਰਵਾਉਣਗੇ । ਇਹਨਾਂ ਗੁਰਦੁਆਰਿਆਂ ਦਾ ਕੀ ਇਤਿਹਾਸ ਹੈ । ਇਹ ਜਾਨਣ ਲਈ ਤੁਸੀਂ ਦੇਖੋ 'ਟਰਬਨ ਟ੍ਰੈਵਲਰ' ਦਾ ਚੌਥਾ ਐਪੀਸੋਡ । ਅਮਰਜੀਤ ਸਿੰਘ ਚਾਵਲਾ ਦੇ ਇਸ ਸਫ਼ਰ ਦਾ ਹਰ ਐਪੀਸੋਡ 'ਪੀਟੀਸੀ ਪਲੇਅ' 'ਤੇ ਵੀ ਉਪਲਬਧ ਹੈ ।'ਟਰਬਨ ਟ੍ਰੈਵਲਰ' ਦੇ ਇਹਨਾਂ ਐਪੀਸੋਡ ਦਾ ਆਨੰਦ 'ਪੀਟੀਸੀ ਪਲੇਅ' 'ਤੇ ਬਿਲਕੁਲ ਮੁਫ਼ਤ ਮਾਣ ਸਕਦੇ ਹੋ ।

ਹੁਣ ਦੇਰ ਕਿਸ ਗੱਲ ਦੀ ਅੱਜ ਹੀ ਗੂਗਲ ਪਲੇਅ 'ਤੇ ਜਾਓ ਤੇ ਡਾਊਨਲੋਡ ਕਰੋ 'ਪੀਟੀਸੀ ਪਲੇਅ' ਐਪ ਤੇ ਦੇਖੋ 'ਟਰਬਨ ਟ੍ਰੈਵਲਰ' । 'ਪੀਟੀਸੀ ਪਲੇਅ' ਐਪ ਨੂੰ ਡਾਊਨਲੋਡ ਕਰਕੇ ਤੁਸੀਂ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਦਾ ਵੀ ਆਨੰਦ ਮਾਣ ਸਕਦੇ ਹੋ, ਇਸ ਤੋਂ ਇਲਾਵਾ ਤੁਸੀਂ ਸੁਣ ਸਕਦੇ ਹੋ ਹਿੱਟ ਪੰਜਾਬੀ ਗਾਣੇ । ਏਨਾਂ ਹੀ ਨਹੀਂ ਇਸ ਐਪ ਰਾਹੀਂ ਤੁਸੀਂ ਪੀਟੀਸੀ ਨੈੱਟਵਰਕ ਦੇ ਹਰ ਪ੍ਰੋਗਰਾਮ ਦਾ ਆਨੰਦ ਮਾਣ ਸਕਦੇ ਹੋ ਤੇ ਪੀਟੀਸੀ ਨੈੱਟਵਰਕ ਦੇ ਹਰ ਚੈਨਲ ਦਾ ਸਿੱਧਾ ਪ੍ਰਸਾਰਨ ਆਪਣੇ ਮੋਬਾਈਲ 'ਤੇ ਦੇਖ ਸਕਦੇ ਹੋ । ਹੁਣ ਦੇਰ ਕਿਸ ਗੱਲ ਦੀ ਅੱਜ ਹੀ ਡਾਊਨਲੋਡ ਕਰੋ 'ਪੀਟੀਸੀ ਪਲੇਅ' ਐਪ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network