'ਟਰਬਨ ਟ੍ਰੈਵਲਰ' ਦੇ ਨਾਲ ਦਰਸ਼ਨ ਕਰੋ 'ਗੁਰਦੁਆਰਾ ਰੀਠਾ ਸਾਹਿਬ' ਦੇ  

Written by  Rupinder Kaler   |  August 05th 2019 03:03 PM  |  Updated: August 05th 2019 03:03 PM

'ਟਰਬਨ ਟ੍ਰੈਵਲਰ' ਦੇ ਨਾਲ ਦਰਸ਼ਨ ਕਰੋ 'ਗੁਰਦੁਆਰਾ ਰੀਠਾ ਸਾਹਿਬ' ਦੇ  

'ਟਰਬਨ ਟ੍ਰੈਵਲਰ' ਯਾਨੀ ਅਮਰਜੀਤ ਸਿੰਘ ਚਾਵਲਾ ਆਪਣੀ ਧਾਰਮਿਕ ਯਾਤਰਾ 'ਤੇ ਲਗਾਤਾਰ ਚਲਦੇ ਜਾ ਰਹੇ ਹਨ । ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉਹਨਾਂ ਦੀ ਇਹ ਯਾਤਰਾ ਗੁਰਦੁਆਰਾ ਰੀਠਾ ਸਾਹਿਬ ਪਹੁੰਚ ਗਈ ਹੈ । ਇਹ ਸਥਾਨ ਉੱਤਰਾਖੰਡ ਦੀਆਂ ਬਹੁਤ ਹੀ ਖੁਬਸੁਰਤ ਵਾਦੀਆਂ ਵਿੱਚ ਸਥਿਤ ਹੈ । ਇਸ ਸਥਾਨ 'ਤੇ ਪਹੁੰਚਣ ਲਈ ਅਮਰਜੀਤ ਸਿੰਘ ਚਾਵਲਾ ਨੂੰ ਕੁਝ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ ਹੈ । ਪਰ ਉਹ ਆਪਣੀ ਗੱਡੀ ਲੈ ਕੇ ਅੱਗੇ ਵੱਧਦੇ ਗਏ ।

ਰਸਤੇ ਵਿੱਚ ਉਹ ਕੁਝ ਖ਼ਾਸ ਥਾਵਾਂ ਤੇ ਵੀ ਰੁੱਕੇ ਜਿੱਥੇ ਉਹਨਾਂ ਨੇ ਚਾਹ ਦੀਆਂ ਚੁਸਕੀਆਂ ਦਾ ਵੀ ਮਜਾ ਲਿਆ । ਗੁਰਦੁਆਰਾ ਰੀਠਾ ਸਾਹਿਬ ਦਾ ਆਪਣਾ ਇਤਿਹਾਸ ਹੈ । ਇਸ ਦਾ ਇਤਿਹਾਸ ਜਾਨਣ ਲਈ ਤੁਸੀਂ ਦੇਖੋ 'ਟਰਬਨ ਟ੍ਰੈਵਲਰ' ਦਾ ਛੇਵਾਂ ਐਪੀਸੋਡ ।

ਅਮਰਜੀਤ ਸਿੰਘ ਚਾਵਲਾ ਦੇ ਇਸ ਸਫ਼ਰ ਦਾ ਹਰ ਐਪੀਸੋਡ 'ਪੀਟੀਸੀ ਪਲੇਅ' 'ਤੇ ਵੀ ਉਪਲਬਧ ਹੈ ।'ਟਰਬਨ ਟ੍ਰੈਵਲਰ' ਦੇ ਇਹਨਾਂ ਐਪੀਸੋਡ ਦਾ ਆਨੰਦ 'ਪੀਟੀਸੀ ਪਲੇਅ' 'ਤੇ ਬਿਲਕੁਲ ਮੁਫ਼ਤ ਮਾਣ ਸਕਦੇ ਹੋ । ਹੁਣ ਦੇਰ ਕਿਸ ਗੱਲ ਦੀ ਅੱਜ ਹੀ ਗੂਗਲ ਪਲੇਅ 'ਤੇ ਜਾਓ ਤੇ ਡਾਊਨਲੋਡ ਕਰੋ 'ਪੀਟੀਸੀ ਪਲੇਅ' ਐਪ ਤੇ ਦੇਖੋ 'ਟਰਬਨ ਟ੍ਰੈਵਲਰ' ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network