ਗੁਰਦੁਆਰਾ ਸਿੱਧ ਵੱਟੀ ਸਾਹਿਬ ਪਹੁੰਚ ਕੇ ਪਹਿਲੇ ਪਾਤਸ਼ਾਹ ਨੇ ਲੋਕਾਂ ਨੂੰ ਇਸ ਭਰਮ ਤੋਂ ਦਿਵਾਈ ਸੀ ਮੁਕਤੀ

written by Shaminder | January 18, 2020

ਸਪ੍ਰਿਚੂਅਲ ਜਰਨੀ ਆਫ਼ ਦੀ ਟਰਬਨ ਟ੍ਰੈਵਲਰ ਅਮਰਜੀਤ ਸਿੰਘ ਚਾਵਲਾ ਆਪਣੀ ਧਾਰਮਿਕ ਯਾਤਰਾ ਦੇ ਤਹਿਤ ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਏ ਹੁਣ ਪਹੁੰਚ ਚੁੱਕੇ ਹਨ ਕੁਰਕਸ਼ੇਤਰ । ਜਿੱਥੇ ਉਨ੍ਹਾਂ ਨੇ ਇੱਥੇ ਸਥਿਤ ਗੁਰਦੁਆਰਾ ਸਾਹਿਬ ਦੇ ਦਰਸ਼ਨ ਸੰਗਤਾਂ ਨੂੰ ਕਰਵਾਏ ।ਉਨ੍ਹਾਂ ਨੇ ਗੁਰਦੁਆਰਾ ਸਿੱਧ ਵੱਟੀ ਸਾਹਿਬ ਦੇ ਦਰਸ਼ਨ ਕਰਵਾਏ । ਇਸੇ ਅਸਥਾਨ 'ਤੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਕਰਮ ਕਾਂਡ 'ਚ ਫਸੇ ਲੋਕਾਂ ਨੂੰ ਕਰਮ ਕਾਂਡ ਚੋਂ ਕੱਢਿਆ ਸੀ । ਹੋਰ ਵੇਖੋ:ਸਪ੍ਰਿਚੂਅਲ ਜਰਨੀ ਆਫ਼ ਦੀ ਟਰਬਨ ਟ੍ਰੈਵਲਰ ‘ਚ ਦਰਸ਼ਨ ਕਰੋ ਇਤਿਹਾਸਕ ਅਸਥਾਨਾਂ ਦੇ ਇਸ ਪਾਵਨ ਅਸਥਾਨ 'ਤੇ ਚਰਨ ਪਾ ਕੇ ਇਸ ਥਾਂ ਨੂੰ ਪਾਵਨ ਕੀਤਾ । ਇਸ ਥਾਂ ਤੇ ਜਦੋਂ ਗੁਰੂ ਸਾਹਿਬ ਪੁੱਜੇ ਸਨ ਤਾਂ ਉਸ ਵੇਲੇ ਇੱਥੇ ਸੂਰਜ ਗ੍ਰਹਿਣ ਲੱਗਿਆ ਹੋਇਆ ਸੀ । ਇੱਥੇ ਬਹੁਤ ਹੀ ਪ੍ਰਸਿੱਧ ਸਰੋਵਰ ਹੈ ਜਿਸ ਨੂੰ ਬ੍ਰਹਮ ਸਰੋਵਰ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ।ਇੱਥੇ ਹੀ ਸਰੋਵਰ ਦੇ ਕਿਨਾਰੇ ਗੁਰੂ ਸਾਹਿਬ ਬਿਰਾਜਮਾਨ ਹੋਏ ਸਨ । ਲੋਕਾਂ ਦੀ ਇਸ ਧਾਰਨਾ ਕਿ ਸੂਰਜ ਗ੍ਰਹਿਣ ਦੇ ਵੇਲੇ ਭੋਜਨ ਬਣਾ ਕੇ ਨਹੀਂ ਖਾਈਦਾ,ਇਸ ਭਰਮ ਨੂੰ ਦੂਰ ਕੀਤਾ ਸੀ।ਇੱਥੇ ਹੀ ਉਨ੍ਹਾਂ ਗੁਰੂ ਦਾ ਲੰਗਰ ਸ਼ੁਰੂ ਕੀਤਾ । ਇਸ ਗੁਰਦੁਆਰਾ ਸਾਹਿਬ ਬਾਰੇ ਤੁਸੀਂ ਵੀ ਜਾਨਣਾ ਚਾਹੁੰਦੇ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ । ਇਸ ਤੋਂ ਇਲਾਵਾ ਸਪ੍ਰਿਚੂਅਲ ਜਰਨੀ ਆਫ਼ ਦੀ ਟਰਬਨ ਟ੍ਰੈਵਲਰ ਦਾ ਹਰ ਐਪੀਸੋਡ ਤੁਸੀਂ ਪੀਟੀਸੀ ਪਲੇਅ ਐਪ 'ਤੇ ਵੀ ਵੇਖ ਸਕਦੇ ਹੋ ।  

0 Comments
0

You may also like