ਇਸ ਗੁਰਦੁਆਰਾ ਸਾਹਿਬ ਨੂੰ 8 ਗੁਰੂ ਸਾਹਿਬਾਨਾਂ ਦੀ ਚਰਨ ਛੋਹ ਹੈ ਪ੍ਰਾਪਤ

written by Rupinder Kaler | March 17, 2020

ਅਮਰਜੀਤ ਸਿੰਘ ਚਾਵਲਾ ਆਪਣੀ ਧਾਰਮਿਕ ਯਾਤਰਾ ਦੌਰਾਨ ਤਰਨਤਾਰਨ ਦੇ ਕਸਬਾ ਖਡੂਰ ਸਾਹਿਬ ਪਹੁੰਚ ਗਏ ਹਨ । ਆਪਣੀ ਇਸ ਯਾਤਰਾ ਦੌਰਾਨ ਸਾਨੂੰ ਉਹ ਕਈ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਵਾ ਰਹੇ ਹਨ । ਖਡੂਰ ਸਾਹਿਬ ਪੰਜਾਬ ਦਾ ਉਹ ਸ਼ਹਿਰ ਹੈ, ਜਿਸ ਨੂੰ ਕਿ 8 ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਹੈ । ਸਭ ਤੋਂ ਪਹਿਲਾਂ ਅਮਰਜੀਤ ਸਿੰਘ ਚਾਵਲਾ ਗੁਰਦੁਆਰਾ ਅੰਗੀਠਾ ਸਾਹਿਬ ਪਹੁੰਚੇ । ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਗੁਰੂ ਅੰਗਦ ਦੇਵ ਜੀ ਨਾਲ ਸਬੰਧਿਤ ਹੈ । ਇਸ ਸਥਾਨ ਤੇ ਗੁਰੂ ਅੰਗਦ ਦੇਵ ਜੀ ਨੇ 13 ਸਾਲ ਬਤੀਤ ਕੀਤੇ ਸਨ । ਇਸ ਸਥਾਨ ਤੇ ਗੁਰਮੁੱਖੀ ਲਿੱਪੀ ਦਾ ਜਨਮ ਹੋਇਆ ਸੀ । ਇਸ ਸਥਾਨ ਤੇ ਹੀ ਪਹਿਲੇ ਗੁਟਕਾ ਸਾਹਿਬ ਜੀ ਦੀ ਰਚਨਾ ਕੀਤੀ ਗਈ ਸੀ ।ਇਸ ਸਥਾਨ ਦੇ ਹੋਰ ਵੀ ਕਈ ਇਤਿਹਾਸਕ ਪੱਖ ਹਨ ਜਿਨ੍ਹਾਂ ਤੋਂ ਅਮਰਜੀਤ ਸਿੰਘ ਚਾਵਲਾ ਤੁਹਾਨੂੰ ਜਾਣੂ ਕਰਵਾਉਣਗੇ । https://www.youtube.com/watch?v=TmrSj1sQBNI&feature=youtu.be ਇਸ ਗੁਰਦੁਆਰਾ ਸਾਹਿਬ ਦਾ ਹੋਰ ਇਤਿਹਾਸ ਜਾਨਣ ਲਈ ਦੇਖੋ ਟਰਬਨ ਟ੍ਰੈਵਲਰ ਸਿਰਫ ਪੀਟੀਸੀ ਪੰਜਾਬੀ ’ਤੇ । ਇਸ ਤੋਂ ਇਲਾਵਾ ਇਸ ਸ਼ੋਅ ਨੂੰ ਤੁਸੀਂ ‘ਪੀਟੀਸੀ ਪਲੇਅ’ ਐਪ ਤੇ ਵੀ ਦੇਖ ਸਕਦੇ ਹੋ ।

0 Comments
0

You may also like