ਕਿਸੇ ਯਾਤਰਾ ’ਤੇ ਨਿਕਲਣ ਤੋਂ ਪਹਿਲਾਂ ਕਿਹੜੀਆਂ 5 ਗੱਲਾਂ ਦਾ ਰੱਖਿਆ ਜਾਵੇ ਖਿਆਲ, ਸੁਣੋਂ ਅਮਰਜੀਤ ਚਾਵਲਾ ਤੋਂ

Written by  Rupinder Kaler   |  September 03rd 2019 04:28 PM  |  Updated: September 03rd 2019 04:28 PM

ਕਿਸੇ ਯਾਤਰਾ ’ਤੇ ਨਿਕਲਣ ਤੋਂ ਪਹਿਲਾਂ ਕਿਹੜੀਆਂ 5 ਗੱਲਾਂ ਦਾ ਰੱਖਿਆ ਜਾਵੇ ਖਿਆਲ, ਸੁਣੋਂ ਅਮਰਜੀਤ ਚਾਵਲਾ ਤੋਂ

ਅਮਰਜੀਤ ਸਿੰਘ ਚਾਵਲਾ ਆਪਣੀ ਯਾਤਰਾ ਦੌਰਾਨ ਆਗਰਾ ਪਹੁੰਚ ਗਏ ਹਨ । ਇਸ ਸਥਾਨ ਤੇ ਪਹੁੰਚ ਕੇ ਜਿੱਥੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਕਈ ਗੁਰਦੁਆਰਿਆਂ ਦੇ ਦਰਸ਼ਨ ਕਰਵਾਏ ਹਨ ਉੱਥੇ ਉਹਨਾਂ ਨੇ ਸਿੱਖ ਸੰਗਤਾਂ ਨਾਲ ਮਿਲ ਕੇ ਗੁਰੂ ਘਰ ਦੀਆਂ ਖੁਸ਼ੀਆਂ ਵੀ ਪ੍ਰਾਪਤ ਕੀਤੀਆਂ ਹਨ । ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਪਹੁੰਚਣ ਤੇ ਅਮਰਜੀਤ ਸਿੰਘ ਚਾਵਲਾ ਦਾ ਇੱਥੋਂ ਦੀਆਂ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ।

ਇਸ ਮੌਕੇ ਉਹਨਾਂ ਨੇ ਸੰਗਤਾਂ ਨੂੰ ਆਪਣੀ ਇਸ ਧਾਰਮਿਕ ਯਾਤਰਾ ਦੇ ਮਕਸਦ ਤੋਂ ਜਾਣੂ ਕਰਵਾਇਆ । ਅਮਰਜੀਤ ਚਾਵਲਾ ਨੇ ਦੱਸਿਆ ਕਿ ਉਹਨਾਂ ਨੇ ਜਵਾਨੀ ਵਿੱਚ ਕਦਮ ਰੱਖਦੇ ਹੀ ਇਹ ਸੁਫ਼ਨਾ ਦੇਖਿਆ ਸੀ ਕਿ ਉਹ ਵਰਲਡ ਟੂਰ ਤੇ ਜਾਣਗੇ, ਪਰ ਉਹਨਾਂ ਦਾ ਇਹ ਸੁਫ਼ਨਾ ਹੁਣ ਪੂਰਾ ਹੋਇਆ ਹੈ । ਉਹਨਾਂ ਨੇ ਕਿਹਾ ਕਿ ਕਿਸੇ ਯਾਤਰਾ ਤੇ ਨਿਕਲਣ ਤੋਂ ਪਹਿਲਾਂ 5 ਗੱਲਾਂ ਦਾ ਹੋਣਾ ਜ਼ਰੂਰੀ ਹੈ । ਕਿਹੜੀਆਂ ਹਨ ਇਹ ਪੰਜ ਗੱਲਾਂ ਜਾਨਣ ਲਈ ਦੇਖੋ ‘ਟਰਬਨ ਟੈ੍ਰਵਲਰ’ ਦਾ 35ਵਾਂ ਐਪੀਸੋਡ ।

ਅਮਰਜੀਤ ਸਿੰਘ ਚਾਵਲਾ ਦੇ ਇਸ ਸਫ਼ਰ ਦਾ ਹਰ ਐਪੀਸੋਡ ‘ਪੀਟੀਸੀ ਪਲੇਅ’ ਐਪ ’ਤੇ ਵੀ ਉਪਲਬਧ ਹੈ ।‘ਟਰਬਨ ਟੈ੍ਰਵਲਰ’ ਦੇ ਇਹਨਾਂ ਐਪੀਸੋਡ ਦਾ ਆਨੰਦ ‘ਪੀਟੀਸੀ ਪਲੇਅ’ ’ਤੇ ਬਿਲਕੁਲ ਮੁਫ਼ਤ ਮਾਣ ਸਕਦੇ ਹੋ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network