Advertisment

ਇਸ ਸਥਾਨ ’ਤੇ ਹੋਇਆ ਸੀ ਭਗਵਾਨ ਬੁੱਧ ਦਾ ਜਨਮ

author-image
By Rupinder Kaler
New Update
ਇਸ ਸਥਾਨ ’ਤੇ ਹੋਇਆ ਸੀ ਭਗਵਾਨ ਬੁੱਧ ਦਾ ਜਨਮ
Advertisment
ਅਮਰਜੀਤ ਸਿੰਘ ਚਾਵਲਾ ਆਪਣੀ ਧਾਰਮਿਕ ਯਾਤਰਾ ਦੇ ਚਲਦੇ ਨੇਪਾਲ ਪਹੁੰਚ ਗਏ ਹਨ ।ਇੱਥੇ ਪਹੁੰਚ ਕੇ ਅਮਰਜੀਤ ਚਾਵਲਾ ਨੂੰ ਇਮੀਗ੍ਰੇਸ਼ਨ ਨਾਲ ਸਬੰਧਿਤ ਕਈ ਕਾਗਜ਼ੀ ਕਾਰਵਾਈਆਂ ਕਰਨੀਆਂ ਪਈਆਂ ਹਨ । ਸਾਰੀ ਕਾਰਵਾਈ ਤੋਂ ਬਾਅਦ ਅਮਰਜੀਤ ਚਾਵਲਾ ਲੁਬਿੰਨੀ ਲਈ ਰਵਾਨਾ ਹੋ ਜਾਂਦੇ ਹਨ । ਇਸ ਸਫ਼ਰ ਦੌਰਾਨ ਅਮਰਜੀਤ ਸਿੰਘ ਚਾਵਲਾ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ ਕਿਉਂਕਿ ਸੜਕਾਂ ਦਾ ਬਹੁਤ ਹੀ ਬੁਰਾ ਹਾਲ ਸੀ । publive-image ਇਸ ਦੇ ਬਾਵਜੂਦ ਉਹ ਆਪਣੇ ਮੰਜ਼ਿਲ ਤੇ ਪਹੁੰਚ ਜਾਂਦੇ ਹਨ ਲੁਬਿੰਨੀ ਉਹ ਸਥਾਨ ਹੈ ਜਿੱਥੇ ਮਹਾਤਮਾ ਬੁੱਧ ਦਾ ਜਨਮ ਹੋਇਆ ਸੀ । ਇਸ ਸਥਾਨ ਤੇ ਇੱਕ ਮਾਇਆ ਦੇਵੀ ਦਾ ਮੰਦਰ ਹੈ । ਇਸੇ ਸਥਾਨ ਤੇ ਭਗਵਾਨ ਬੁੱਧ ਦਾ ਜਨਮ ਹੋਇਆ ਸੀ । ਇਸ ਮੰਦਰ ਦੇ ਅੰਦਰ ਅੱਜ ਵੀ ਮੋਰਯਾ ਕਾਲ ਦਾ ਸਟੱਕਚਰ ਮੌਜੂਦ ਹੈ । ਪਰ ਕੁਝ ਕਾਰਨਾਂ ਕਰਕੇ ਇਸ ਮੰਦਰ ਦੇ ਅੰਦਰ ਅਮਰਜੀਤ ਚਾਵਲਾ ਤੇ ਉਹਨਾਂ ਦੀ ਟੀਮ ਨੂੰ ਕੈਮਰਾ ਨਹੀਂ ਲਿਜਾਣ ਦਿੱਤਾ ਗਿਆ । ਇਸ ਸਥਾਨ ਤੇ ਹੋਰ ਵੀ ਕਈ ਇਤਿਹਾਸਕ ਸਥਾਨ ਹਨ ਜਿੰਨ੍ਹਾਂ ਦਾ ਇਤਿਹਾਸ ਜਾਨਣ ਲਈ ਜੁੜੇ ਰਹੋ ‘ਟਰਬਨ ਟੈ੍ਰਵਲਰ’ ਦੇ ਨਾਲ । ਅਮਰਜੀਤ ਸਿੰਘ ਚਾਵਲਾ ਦੇ ਇਸ ਸਫ਼ਰ ਦਾ ਹਰ ਐਪੀਸੋਡ ‘ਪੀਟੀਸੀ ਪਲੇਅ’ ਐਪ ’ਤੇ ਵੀ ਉਪਲਬਧ ਹੈ ।‘ਟਰਬਨ ਟੈ੍ਰਵਲਰ’ ਦੇ ਇਹਨਾਂ ਐਪੀਸੋਡ ਦਾ ਆਨੰਦ ‘ਪੀਟੀਸੀ ਪਲੇਅ’ ’ਤੇ ਬਿਲਕੁਲ ਮੁਫ਼ਤ ਮਾਣ ਸਕਦੇ ਹੋ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment