ਗੁਰੂ ਨਾਨਕ ਦੇਵ ਜੀ ਨੇ ਇਸ ਸਥਾਨ ’ਤੇ ਆਪਣੇ ਚਰਨ ਪਾ ਕੇ ਇਸ ਧਰਤੀ ਨੂੰ ਲਾਏ ਸੀ ਭਾਗ

Written by  Rupinder Kaler   |  October 18th 2019 12:40 PM  |  Updated: October 18th 2019 12:40 PM

ਗੁਰੂ ਨਾਨਕ ਦੇਵ ਜੀ ਨੇ ਇਸ ਸਥਾਨ ’ਤੇ ਆਪਣੇ ਚਰਨ ਪਾ ਕੇ ਇਸ ਧਰਤੀ ਨੂੰ ਲਾਏ ਸੀ ਭਾਗ

ਅਮਰਜੀਤ ਸਿੰਘ ਚਾਵਲਾ ਸਾਨੂੰ ਲਗਾਤਾਰ ਉਹਨਾਂ ਸਥਾਨਾਂ ਦੇ ਦਰਸ਼ਨ ਕਰਵਾ ਰਹੇ ਹਨ ਜਿਸ ਦਾ ਸਬੰਧ ਸਿੱਖ ਇਤਿਹਾਸ ਨਾਲ ਹੈ । ਅਮਰਜੀਤ ਸਿੰਘ ਚਾਵਲਾ ਆਪਣੀ ਯਾਤਰਾ ਦੌਰਾਨ ਗੁਰਦੁਆਰਾ ਗੁਰੂ ਨਾਨਕ ਲਾਮਾ ਸਾਹਿਬ ਪਹੁੰਚੇ ਜਿੱਥੇ ਗੁਰੂ ਨਾਨਕ ਦੇਵ ਜੀ ਆਪਣੀ ਉਦਾਸੀ ਦੌਰਾਨ ਪਹੁੰਚੇ ਸਨ । ਇਸ ਗੁਰਦੁਅਰਾ ਸਾਹਿਬ ਦਾ ਆਪਣਾ ਹੀ ਇਤਿਹਾਸ ਹੈ ।

ਸਿੱਕਮ ਦੇ ਚੁੰਗਥਾਂਗ ਵਿੱਚ ਬਣੇ ਇਸ ਗੁਰਦੁਅਰਾ ਸਾਹਿਬ ਵਿੱਚ ਉਹਨਾਂ ਚੀਜ਼ਾਂ ਨੂੰ ਅੱਜ ਵੀ ਉਸੇ ਅਵਸਥਾ ਵਿੱਚ ਰੱਖਿਆ ਗਿਆ ਹੈ ਜਿਸ ਅਵਸਥਾ ਵਿੱਚ ਇਹ ਕਈ ਸਦੀਆਂ ਪਹਿਲਾਂ ਸੀ । ਇਸ ਸਥਾਨ ਦੀ ਪਹਿਚਾਣ 1968 ਵਿੱਚ ਹੋਈ ਸੀ । ਜਿਸ ਤੋਂ ਬਾਅਦ ਕਈ ਇਤਿਹਾਸਕਾਰਾਂ ਨੇ ਇਹ ਪ੍ਰਮਾਣ ਦਿੱਤਾ ਸੀ ਕਿ ਗੁਰੂ ਨਾਨਕ ਦੇਵ ਜੀ ਆਪਣੀ ਉਦਾਸੀ ਦੌਰਾਨ ਇੱਥੇ ਪਹੁੰਚੇ ਸਨ ।

ਇਸ ਸਥਾਨ ਤੇ ਉਹ ਚੱਟਾਨ ਵੀ ਮੌਜੂਦ ਹੈ ਜਿਹੜੇ ਕਿਸੇ ਰਾਕਸ਼ ਨੇ ਗੁਰੂ ਨਾਨਕ ਦੇਵ ਜੀ ਵੱਲ ਪਹਾੜੀ ਤੋਂ ਸੁੱਟੀ ਸੀ, ਤੇ ਇਹ ਚੱਟਾਨ ਗੁਰੂ ਨਾਨਕ ਦੇਵ ਜੀ ਦੇ ਪੈਰਾਂ ਕੋਲ ਆ ਕੇ ਰੁਕ ਗਈ ਸੀ । ਇਸ ਚੱਟਾਨ ਤੇ ਗੁਰੂ ਨਾਨਕ ਦੇਵ ਜੀ ਦੇ ਪੈਰਾਂ ਦੇ ਨਿਸ਼ਾਨ ਵੀ ਹਨ ।

ਇਸ ਤੋਂ ਇਲਾਵਾਂ ਇਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਹੋਰ ਵੀ ਬਹੁਤ ਸਾਰੀਆਂ ਵਸਤਾਂ ਹੈ । ਜਿਨ੍ਹਾਂ ਦੇ ਇਤਿਹਾਸ ਬਾਰੇ ਜਾਨਣ ਲਈ ਦੇਖੋ ‘ਟਰਬਨ ਟੈ੍ਰਵਲਰ’। ਅਮਰਜੀਤ ਸਿੰਘ ਚਾਵਲਾ ਦੇ ਇਸ ਸਫ਼ਰ ਦਾ ਹਰ ਐਪੀਸੋਡ ‘ਪੀਟੀਸੀ ਪਲੇਅ’ ਐਪ ’ਤੇ ਵੀ ਉਪਲਬਧ ਹੈ ।‘ਟਰਬਨ ਟੈ੍ਰਵਲਰ’ ਦੇ ਇਹਨਾਂ ਐਪੀਸੋਡ ਦਾ ਆਨੰਦ ‘ਪੀਟੀਸੀ ਪਲੇਅ’ ’ਤੇ ਬਿਲਕੁਲ ਮੁਫ਼ਤ ਮਾਣ ਸਕਦੇ ਹੋ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network