ਇਸ ਸਥਾਨ ’ਤੇ ਗੁਰੂ ਨਾਨਕ ਦੇਵ ਜੀ ਨੇ ਸ਼ੰਕਰ ਦੇਵ ਜੀ ਨਾਲ ਕੀਤੀ ਸੀ ਮੁਲਾਕਾਤ

Written by  Rupinder Kaler   |  November 01st 2019 01:02 PM  |  Updated: November 01st 2019 01:02 PM

ਇਸ ਸਥਾਨ ’ਤੇ ਗੁਰੂ ਨਾਨਕ ਦੇਵ ਜੀ ਨੇ ਸ਼ੰਕਰ ਦੇਵ ਜੀ ਨਾਲ ਕੀਤੀ ਸੀ ਮੁਲਾਕਾਤ

ਅਮਰਜੀਤ ਸਿੰਘ ਚਾਵਲਾ ਦੀ ਧਾਰਮਿਕ ਯਾਤਰਾ ਲਗਾਤਾਰ ਜਾਰੀ ਹੈ । ਉਹ ਆਪਣੀ ਯਾਤਰਾ ਦੌਰਾਨ ਆਸਾਮ ਪਹੁੰਚੇ ਹਨ । ਇੱਥੇ ਉਹ ਉਹਨਾਂ ਥਾਵਾਂ ਦੀ ਖੋਜ ਕਰ ਰਹੇ ਹਨ ਜਿੱਥੇ ਗੁਰੂ ਨਾਨਕ ਦੇਵ ਜੀ ਆਪਣੀ ਉਦਾਸੀਆਂ ਦੌਰਾਨ ਪਹੁੰਚੇ ਸਨ । ਅਮਰਜੀਤ ਚਾਵਲਾ ਕੂਚਬਿਹਾਰ ਦੇ ਮਧੂਪੁਰ ਧਾਮ ਨਾਂਅ ਦੇ ਸਥਾਨ ਤੇ ਪਹੁੰਚੇ ।

ਇਹ ਸਥਾਨ ਸ਼ੰਕਰ ਦੇਵ ਜੀ ਨਾਲ ਸਬੰਧਿਤ ਹੈ ਜਿਹੜੇ ਕਿ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਸਨ । ਇਹ ਸਥਾਨ 500 ਸਾਲ ਪੁਰਾਣਾ ਹੈ । ਮੰਨਿਆ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਇਸ ਸਥਾਨ ਤੇ ਪਹੁੰਚੇ ਸਨ । ਪਰ ਇਸ ਦਾ ਕੋਈ ਵੀ ਇਤਿਹਾਸਕ ਸਬੂਤ ਨਹੀਂ ਮਿਲਦਾ ।

ਇਸ ਸਥਾਨ ਦੇ ਸ਼ੰਕਰ ਦੇਵ ਜੀ ਨਾਲ ਸਬੰਧਿਤ ਕਈ ਵਸਤੂਆਂ ਅੱਜ ਵੀ ਮੌਜੂਦ ਹਨ, ਜਿਹੜੀਆਂ ਕਿ ਇਸ ਗੱਲ ਦਾ ਸਬੂਤ ਹਨ ਕਿ ਇਹ ਸਥਾਨ ਬਹੁਤ ਪੁਰਾਣਾ ਹੈ । ਇਸ ਸਥਾਨ ਦੇ ਦਰਸ਼ਨ ਕਰਨ ਤੋਂ ਬਾਅਦ ਅਮਰਜੀਤ ਸਿੰਘ ਚਾਵਲਾ ਗੁਰਦੁਆਰਾ ਢੁਬਰੀ ਸਾਹਿਬ ਪਹੁੰਚੇ ਇਸ ਸਥਾਨ ਤੇ ਗੁਰੂ ਤੇਗ ਬਹਾਦਰ ਸਾਹਿਬ ਪਹੁੰਚੇ ਸਨ । ਇਸ ਸਥਾਨ ਦੇ ਹੋਰ ਇਤਿਹਾਸਕ ਪੱਖ ਜਾਨਣ ਲਈ ਦੇਖਦੇ ਰਹੇ ਟਰਬਨ ਟ੍ਰੈਵਲਰ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network