ਆਪਣੀ ਤੀਜੀ ਉਦਾਸੀ ਸਮੇਂ ਇਸ ਸਥਾਨ ’ਤੇ ਪਹੁੰਚੇ ਸਨ ਗੁਰੂ ਨਾਨਕ ਦੇਵ ਜੀ

Written by  Rupinder Kaler   |  November 13th 2019 06:04 PM  |  Updated: November 13th 2019 06:04 PM

ਆਪਣੀ ਤੀਜੀ ਉਦਾਸੀ ਸਮੇਂ ਇਸ ਸਥਾਨ ’ਤੇ ਪਹੁੰਚੇ ਸਨ ਗੁਰੂ ਨਾਨਕ ਦੇਵ ਜੀ

ਅਮਰਜੀਤ ਸਿੰਘ ਚਾਵਲਾ ਆਪਣੀ ਧਾਰਮਿਕ ਯਾਤਰਾ ਦੌਰਾਨ ਭਾਰਤ ਅਤੇ ਚੀਨ ਦੇ ਬਾਰਡਰ ਤੇ ਪਹੁੰਚ ਗਏ ਹਨ । ਇਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਆਪਣੀ ਤੀਜੀ ਉਦਾਸੀ ਸਮੇਂ ਆਏ ਸਨ । ਇਹ ਸਥਾਨ ਗੁਰਦੁਆਰਾ ਤੀਜੀ ਉਦਾਸੀ ਦੇ ਤੌਰ ਤੇ ਜਾਣਿਆ ਜਾਂਦਾ ਹੈ । ਇਹ ਗੁਰਦੁਆਰਾ ਖੜੀ ਚਟਾਨ ਤੇ ਬਣਿਆ ਹੋਇਆ ਹੈ । ਇਸ ਗੁਰਦੁਆਰਾ ਸਾਹਿਬ ਦੇ ਨਾਲ ਹੀ ਬੁੱਧ ਧਰਮ ਦੇ ਲੋਕਾਂ ਦਾ ਵੀ ਸਥਾਨ ਬਣਿਆ ਹੋਇਆ ਹੈ ।

ਇਸ ਸਥਾਨ ਦੀ ਦੇਖ ਰੇਖ ਭਾਰਤੀ ਫੌਜ ਦੇ ਜਵਾਨ ਹੀ ਕਰਦੇ ਹਨ । ਇਸ ਸਥਾਨ ਨੂੰ ਲੋਅਰ ਟਾਈਗਰ ਹਿੱਲ ਵੀ ਕਿਹਾ ਜਾਂਦਾ ਹੈ । ਇਹ ਗੁਰਦੁਆਰਾ ਸਾਹਿਬ ਜ਼ਮੀਨ ਤੋਂ 13 ਹਜ਼ਾਰ ਫੁੱਟ ਉੱਚਾਈ ਤੇ ਹੈ । ਇਸੇ ਤਰ੍ਹਾਂ ਦੇ ਕੁਝ ਹੋਰ ਗੁਰਦੁਆਰਿਆਂ ਦੇ ਦਰਸ਼ਨ ਕਰਨ ਲਈ ਜੁੜੇ ਰਹੋ ਟਰਬਨ ਟਰੈਵਲਰ ਦੇ ਨਾਲ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network