ਇਸ ਸਥਾਨ ’ਤੇ ਗੁਰੂ ਹਰਗੋਬਿੰਦ ਸਾਹਿਬ ਨੇ ਦੋ ਵਾਰ ਪਾਏ ਸਨ ਆਪਣੇ ਚਰਨ

Written by  Rupinder Kaler   |  January 18th 2020 06:00 PM  |  Updated: January 18th 2020 06:00 PM

ਇਸ ਸਥਾਨ ’ਤੇ ਗੁਰੂ ਹਰਗੋਬਿੰਦ ਸਾਹਿਬ ਨੇ ਦੋ ਵਾਰ ਪਾਏ ਸਨ ਆਪਣੇ ਚਰਨ

ਅਮਰਜੀਤ ਸਿੰਘ ਚਾਵਲਾ ਦੀ ਧਾਰਮਿਕ ਯਾਤਰਾ ਲਗਾਤਾਰ ਜਾਰੀ ਹੈ ਇਸ ਯਾਤਰਾ ਦੌਰਾਨ ਉਹਨਾਂ ਨੇ ਹੁਣ ਤੱਕ ਸਾਨੂੰ ਕਈ ਗੁਰਦੁਆਰਿਆਂ ਦੇ ਦਰਸ਼ਨ ਕਰਵਾ ਦਿੱਤੇ ਹਨ । ਇਸ ਸਭ ਦੇ ਚਲਦੇ ਉਹ ਕੁਰੂਸ਼ੇਤਰ ਦੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਪਹੁੰਚੇ ।ਇਹ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਦੀ ਯਾਦ ਵਿੱਚ ਬਣਾਇਆ ਗਿਆ ਹੈ । ਕਹਿੰਦੇ ਹਨ ਕਿ ਇਸ ਸਥਾਨ ਤੇ ਗੁਰੂ ਜੀ ਦੋ ਵਾਰ ਪਹੁੰਚੇ ਸਨ, ਇਸ ਸਥਾਨ ਨੂੰ ਪਵਿੱਤਰ ਕੀਤਾ ਸੀ ।

ਜਿਸ ਸਮੇਂ ਗੁਰੂ ਸਾਹਿਬ ਇਸ ਸਥਾਨ ਤੇ ਆਏੇ ਸਨ ਉਦੋਂ ਇੱਥੇ ਮਿੱਟੀ ਦਾ ਟਿੱਬਾ ਸੀ । ਗੁਰੂ ਜੀ ਦੀ ਯਾਦ ਵਿੱਚ ਸਿੱਖ ਸੰਗਤਾਂ ਨੇ ਇਸ ਟਿੱਬੇ ’ਤੇ ਗੁਰਦੁਆਰਾ ਬਣਵਾਇਆ ਸੀ । ਇਸ ਗੁਰਦੁਆਰਾ ਸਾਹਿਬ ਵਿੱਚ ਇੱਕ ਅਜਾਇਬ ਘਰ ਵੀ ਹੈ । ਜਿਸ ਵਿੱਚ ਉਸ ਤਸਵੀਰਾਂ ਸੁਸ਼ੋਭਿਤ ਹਨ ਜਿਹੜੀਆਂ ਗੌਰਵਮਈ ਸਿੱਖ ਇਤਿਹਾਸ ਨੂੰ ਬਿਆਨ ਕਰਦੀਆਂ ਹਨ । ਇਸ ਸਥਾਨ ਦੇ ਨਾਲ ਹੋਰ ਵੀ ਕਈ ਇਤਿਹਾਸਕ ਸਥਾਨ ਹੈ, ਜਿਨ੍ਹਾਂ ਦੇ ਦਰਸ਼ਨ ਕਰਨ ਲਈ ਜੁੜੇ ਰਹੋ ਟਰਬਨ ਟ੍ਰਰੈਵਲਰ ਦੇ ਨਾਲ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network