ਇਸ ਸਥਾਨ ’ਤੇ ਗੁਰੂ ਨਾਨਕ ਦੇਵ ਜੀ ਨੇ ਪਹਿਲੀ ਉਦਾਸੀ ਤੋਂ ਬਾਅਦ ਆਪਣੇ ਪਰਿਵਾਰ ਨਾਲ ਕੀਤੀ ਸੀ ਮੁਲਾਕਾਤ

written by Rupinder Kaler | February 18, 2020

ਅਮਰਜੀਤ ਸਿੰਘ ਚਾਵਲਾ ਆਪਣੀ ਧਾਰਮਿਕ ਯਾਤਰਾ ਦੌਰਾਨ ਡੇਰਾ ਬਾਬਾ ਨਾਨਕ ਪਹੁੰਚ ਗਏ ਹਨ । ਇਸ ਸਥਾਨ ਨੂੰ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ । ਰਾਵੀ ਦਰਿਆ ਦੇ ਕੰਢੇ ਤੇ ਸਥਿਤ ਇਸ ਸਥਾਨ ਤੋਂ ਪੰਜ ਕਿਲੋਮੀਟਰ ਦੂਰ ਸ਼੍ਰੀ ਕਰਤਾਰਪੁਰ ਸਾਹਿਬ ਹੈ । ਇਸ ਸਥਾਨ ਤੇ ਬਹੁਤ ਹੀ ਸ਼ਾਨਦਾਰ ਗੁਰਦੁਆਰਾ ਸਾਹਿਬ ਹੈ । ਇਸ ਸਥਾਨ ਦਾ ਪੁਰਾਤਨ ਨਾਂਅ ਪੱਖੋਕੀ ਰੰਧਾਵਾ ਹੈ । ਕਹਿੰਦੇ ਹਨ ਕਿ ਇਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਦੇ ਸਹੁਰਾ ਸਾਹਿਬ ਪਟਵਾਰੀ ਹੋਇਆ ਕਰਦੇ ਸਨ । ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ ਪੂਰੀ ਕਰਕੇ ਇਸ ਸਥਾਨ ’ਤੇ ਪਹੁੰਚੇ ਸਨ । ਜਿਸ ਸਮੇਂ ਇਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਆਏ ਸਨ ਉਸ ਸਮੇਂ ਗੁਰੂ ਜੀ ਦਾ ਪੂਰਾ ਪਰਿਵਾਰ ਇੱਥੇ ਹੀ ਸੀ । ਇਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਹੋਰ ਕਈ ਇਤਿਹਾਸਕ ਸਥਾਨ ਹਨ ਜਿਨ੍ਹਾਂ ਦੇ ਦਰਸ਼ਨ ਕਰਨ ਲਈ ਬਣੇ ਰਹੋ ਟਰਬਨ ਟ੍ਰੈਵਲਰ ਦੇ ਨਾਲ ।

0 Comments
0

You may also like