ਇਸ ਸਥਾਨ ’ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਪੂਰੇ ਪਰਿਵਾਰ ਸਮੇਤ ਪਾਏ ਸਨ ਆਪਣੇ ਚਰਨ

written by Rupinder Kaler | January 23, 2020

ਅਮਰਜੀਤ ਸਿੰਘ ਚਾਵਲਾ ਨੇ ਆਪਣੀ ਧਾਰਮਿਕ ਯਾਤਰਾ ਦੇ ਦੌਰਾਨ ਕੁਰੂਕਸ਼ੇਤਰ ਵਿੱਚ ਕਈ ਇਤਿਹਾਸਕ ਗੁਰੂ ਘਰਾਂ ਦੇ ਦਰਸ਼ਨ ਤੁਹਾਨੂੰ ਕਰਵਾਏ ਹਨ । ਇਸ ਸਭ ਦੇ ਚਲਦੇ ਉਹ ਗੁਰਦੁਆਰਾ ਪਾਤਸ਼ਾਹੀ ਨੌਵੀਂ ਵੀ ਪਹੁੰਚੇ । ਕਹਿੰਦੇ ਹਨ ਕਿ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਪੂਰੇ ਪਰਿਵਾਰ ਨਾਲ ਇਸ ਸਥਾਨ ਤੇ 1665 ਈਸਵੀ ਵਿੱਚ ਪਹੁੰਚੇ ਸਨ । ਗੁਰੂ ਸਾਹਿਬ ਥਾਨੇਸਰ ਮਹਾਦੇਵ ਮੰਦਰ ਦੇ ਨਾਲ ਲਗਦੇ ਸਥਾਨ ਤੇ ਹੀ ਬਿਰਾਜੇ ਸਨ । ਇਸ ਸਥਾਨ ਤੇ ਗੁਰੂ ਸਾਹਿਬ ਨੇ ਲੋਕਾਂ ਨੂੰ ਸਤਿ ਤੇ ਧਰਮ ਦਾ ਉਪਦੇਸ਼ ਦਿੱਤਾ ਸੀ । ਕਹਿੰਦੇ ਹਨ ਕਿ ਜਿਸ ਸਮੇਂ ਗੁਰੂ ਸਾਹਿਬ ਇੱਥੇ ਆਏ ਸਨ ਉਸ ਸਮੇ ਸੂਰਜ ਗ੍ਰਹਿਣ ਦਾ ਮੇਲਾ ਲੱਗਿਆ ਹੋਇਆ ਸੀ । ਗੁਰੂ ਸਾਹਿਬ ਨੇ ਇਸ ਸਥਾਨ ਤੇ ਇੱਕ ਬੌਹਲੀ ਦਾ ਨਿਰਮਾਣ ਵੀ ਕਰਵਾਇਆ ਸੀ । ਇਸੇ ਤਰ੍ਹਾਂ ਦੇ ਕੁਝ ਹੋਰ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਨ ਲਈ ਜੁੜੇ ਰਹੋ ਟਰਬਨ ਟ੍ਰੈਵਲਰ ਦੇ ਨਾਲ । ਟਰਬਨ ਟਰੈਵਲਰ ਦਾ ਹਰ ਐਪੀਸੋਡ ਤੁਸੀਂ ‘ਪੀਟੀਸੀ ਪਲੇਅ’ ’ਤੇ ਵੀ ਦੇਖ ਸਕਦੇ ਹੋ ।

0 Comments
0

You may also like