Advertisment

ਇਸ ਸਥਾਨ ’ਤੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥੀਂ ਲਗਾਇਆ ਸੀ ਇਹ ਰੁੱਖ

author-image
By Rupinder Kaler
New Update
ਇਸ ਸਥਾਨ ’ਤੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥੀਂ ਲਗਾਇਆ ਸੀ ਇਹ ਰੁੱਖ
Advertisment
ਅਮਰਜੀਤ ਸਿੰਘ ਚਾਵਲਾ ਦੀ ਧਾਰਮਿਕ ਯਾਤਰਾ ਪੰਜਾਬ ਦੇ ਗੁਰਦਾਸਪੁਰ ਪਹੁੰਚ ਗਈ ਹੈ । ਇੱਥੇ ਉਹ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਗੁਰਦੁਆਰਿਆਂ ਦੇ ਦਰਸ਼ਨ ਸਾਨੂੰ ਕਰਵਾ ਰਹੇ ਹਨ । ਆਪਣੀ ਯਾਤਰਾ ਦੌਰਾਨ ਅਮਰਜੀਤ ਸਿੰਘ ਚਾਵਲਾ ਗੁਰਦੁਆਰਾ ਅਚਲ ਸਾਹਿਬ ਵੀ ਪਹੁੰਚੇ । ਇਹ ਗੁਰਦਾਰਾ ਬਟਾਲਾ ਵਿੱਚ ਸੁਸ਼ੋਭਿਤ ਹੈ । ਇਸ ਗੁਰਦੁਆਰਾ ਸਾਹਿਬ ਦੇ ਨਾਲ ਹੀ ਅਚਲੇਸ਼ਵਰ ਜੀ ਮੰਦਰ ਵੀ ਹੈ । publive-image ਕਹਿੰਦੇ ਹਨ ਹਨ ਕਿ ਇਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਆਏ ਸਨ ਤੇ ਉਹਨਾਂ ਨੇ ਪ੍ਰਮਾਤਮਾ ਦੀ ਭਗਤੀ ਨੂੰ ਲੈ ਕੇ ਵਿਚਾਰ ਗੋਸ਼ਠੀ ਕੀਤੀ ਸੀ । ਇਸ ਗੋਸ਼ਠੀ ਵਿੱਚ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਨੂੰ ਗ੍ਰਹਿਸਥ ਜੀਵਨ ਦਾ ਮਹੱਤਵ ਸਮਝਾਇਆ ਸੀ । ਗੁਰੂ ਜੀ ਨੇ ਉਹਨਾਂ ਨੂੰ ਦੱਸਿਆ ਕਿ ਜੇਕਰ ਤੁਹਾਡੀ ਭਗਤੀ ਸੱਚੀ ਹੈ ਤਾਂ ਤੁਸੀਂ ਗ੍ਰਹਿਸਥ ਜੀਵਨ ਵਿੱਚ ਵੀ ਪ੍ਰਮਾਤਮਾ ਨੂੰ ਪਾ ਸਕਦੇ ਹੋ । publive-image ਇਸ ਸਥਾਨ ’ਤੇ ਇੱਕ ਰੁੱਖ ਵੀ ਹੈ ਕਹਿੰਦੇ ਹਨ ਕਿ ਇਹ ਰੁੱਖ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥੀਂ ਲਗਾਇਆ ਸੀ । ਇਸ ਸਥਾਨ ਦੇ ਨਾਲ ਕੁਝ ਇਤਿਹਾਸਕ ਘਟਨਾਵਾਂ ਵੀ ਜੁੜੀਆਂ ਹੋਈਆਂ ਹਨ । ਜਿਨ੍ਹਾਂ ਬਾਰੇ ਜਾਨਣ ਲਈ ਦੇਖਦੇ ਰਹੋ ਟਰਬਨ ਟ੍ਰੈਵਲਰ ਸਿਰਫ਼ ਪੀਟੀਸੀ ਪੰਜਾਬੀ ’ਤੇ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment