ਦਰਸ਼ਨ ਕਰੋ ਕੁਰੂਕਸ਼ੇਤਰ ਸਥਿਤ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ

Written by  Shaminder   |  January 20th 2020 01:21 PM  |  Updated: January 20th 2020 01:21 PM

ਦਰਸ਼ਨ ਕਰੋ ਕੁਰੂਕਸ਼ੇਤਰ ਸਥਿਤ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ

ਸਪ੍ਰਿਚੂਅਲ ਜਰਨੀ ਆਫ਼ ਦੀ ਟਰਬਨ ਟ੍ਰੈਵਲਰ ਅਮਰਜੀਤ ਸਿੰਘ ਚਾਵਲਾ ਆਪਣੀ ਧਾਰਮਿਕ ਯਾਤਰਾ ਦੇ ਦੌਰਾਨ ਕੁਰੂਕਸ਼ੇਤਰ ਪਹੁੰਚ ਚੁੱਕੇ ਹਨ ।ਇਸ ਯਾਤਰਾ ਦੌਰਾਨ ਉਹ ਕੁਰੂਕਸ਼ੇਤਰ ਦੇ ਇਤਿਹਾਸਿਕ ਗੁਰਦੁਆਰਾ ਸਾਹਿਬਾਨਾਂ ਦੇ ਦਰਸ਼ਨ ਕਰਵਾ ਰਹੇ ਹਨ । ਕੁਰੂਕਸ਼ੇਤਰ 'ਚ ਜਿੱਥੇ ਉਨ੍ਹਾਂ ਨੇ ਪਹਿਲੇ ਪਾਤਸ਼ਾਹ  ਅਤੇ ਛੇਵੇਂ ਪਾਤਸ਼ਾਹ ਨਾਲ ਸਬੰਧਿਤ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ ਉੱਥੇ ਹੀ ਹੁਣ ਉਹ ਪਹੁੰਚ ਚੁੱਕੇ ਹਨ ਤੀਜੇ ਪਾਤਸ਼ਾਹ,ਗੁਰੂ ਹਰਿ ਰਾਏ ਜੀ ,ਹਰਿਕ੍ਰਿਸ਼ਨ ਜੀ ਅਤੇ ਸੱਤਵੇਂ ਪਾਤਸ਼ਾਹ ਜੀ ਦੀ ਚਰਨ ਛੋਹ ਹਾਸਿਲ ਗੁਰਦੁਆਰਾ ਸਾਹਿਬ 'ਚ ।

ਹੋਰ ਵੇਖੋ:ਸਪ੍ਰਿਚੂਅਲ ਜਰਨੀ ਆਫ਼ ਦੀ ਟਰਬਨ ਟ੍ਰੈਵਲਰ ‘ਚ ਦਰਸ਼ਨ ਕਰੋ ਇਤਿਹਾਸਕ ਅਸਥਾਨਾਂ ਦੇ2019/10/31

ਇਸੇ ਪਾਵਨ ਅਸਥਾਨ ਗੁਰੂ ਅਮਰਦਾਸ ਜੀ ਨੂੰ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਗੁਰੂਤਾ ਗੱਦੀ ਦੀ ਬਖਸ਼ਿਸ਼ ਕੀਤੀ ਤਾਂ ਗੁਰੂ ਅਮਰ ਦਾਸ ਜੀ ਧਰਮ ਦਾ ਪ੍ਰਚਾਰ ਕਰਨ ਲਈ ਪਹੁੰਚੇ ਅਤੇ ਹਿੰਦੂ ਤੀਰਥਾਂ ਵੱਲ ਆਪਣੀ ਯਾਤਰਾ ਕੀਤੀ । ਗੁਰੂ ਸਾਹਿਬ ਗੋਇੰਦਵਾਲ ਸਾਹਿਬ ਤੋਂ ਚੱਲ ਕੇ ਇੱਥੇ ਆਏ ਸਨ ।ਗੁਰੂ ਸਾਹਿਬ ਨੇ ਬ੍ਰਹਮ ਸਰੋਵਰ ਦੇ ਨਜ਼ਦੀਕ ਹੀ ਇੱਕ ਥਾਂ 'ਤੇ ਠਹਿਰਾਅ ਕੀਤਾ ਸੀ।ਇਸ ਤੋਂ ਇਲਾਵਾ ਕਈ ਵਹਿਮਾਂ ਭਰਮਾਂ ਚੋਂ ਵੀ ਕੱਢਿਆ ਸੀ ।ਤੁਸੀਂ ਵੀ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਬਾਰੇ ਜਾਨਣਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਸਪ੍ਰਿਚੂਅਲ ਜਰਨੀ ਆਫ਼ ਦੀ ਟਰਬਨ ਟ੍ਰੈਵਲਰ।ਇਸ ਪ੍ਰੋਗਰਾਮ ਦਾ ਅਨੰਦ ਤੁਸੀਂ ਪੀਟੀਸੀ ਪਲੇਅ ਐਪ 'ਤੇ ਵੀ ਮਾਣ ਸਕਦੇ ਹੋ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network