Advertisment

ਅਮਰਜੀਤ ਸਿੰਘ ਚਾਵਲਾ ਦੇ ਨਾਲ ਦਰਸ਼ਨ ਕਰੋ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਫੂਲਬਾਗ ਸਾਹਿਬ ਦੇ

author-image
By Rupinder Kaler
New Update
ਅਮਰਜੀਤ ਸਿੰਘ ਚਾਵਲਾ ਦੇ ਨਾਲ ਦਰਸ਼ਨ ਕਰੋ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਫੂਲਬਾਗ ਸਾਹਿਬ ਦੇ
Advertisment
ਅਮਰਜੀਤ ਸਿੰਘ ਚਾਵਲਾ ਦੀ ਧਾਰਮਿਕ ਯਾਤਰਾ ਗਵਾਲੀਅਰ ਪਹੁੰਚ ਗਈ ਹੈ । ਇਸ ਸਥਾਨ ਤੇ ਪਹੁੰਚਣ ਲਈ ਅਮਰਜੀਤ ਸਿੰਘ ਚਾਵਲਾ ਨੂੰ ਕੁਝ ਜ਼ਿਆਦਾ ਸਮਾਂ ਲੱਗਿਆ ਕਿਉਂਕਿ ਉਹ ਕਿਸੇ ਦੀ ਮਦਦ ਲਈ ਰਸਤੇ ਵਿੱਚ ਰੁਕ ਗਏ ਸਨ । ਗਵਾਲੀਅਰ ਪਹੁੰਚ ਕੇ ਅਮਰਜੀਤ ਸਿੰਘ ਚਾਵਲਾ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਗੁਰਦੁਆਰਾ ਫੂਲਬਾਗ ਪਹੁੰਚੇ । publive-image ਇਹ ਗੁਰਦੁਆਰਾ ਇਤਿਹਾਸਕ ਹੈ ਜਾਂ ਨਹੀਂ ਇਸ ਬਾਰੇ ਕੋਈ ਪੱਕੇ ਪ੍ਰਮਾਣ ਤਾਂ ਨਹੀਂ ਮਿਲਦੇ ਪਰ ਕਿਹਾ ਜਾਂਦਾ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਗਵਾਲੀਅਰ ਆਏ ਸਨ ਤਾਂ ਉਹ ਇਸ ਸਥਾਨ ਤੋਂ ਹੋ ਕੇ ਗੁਜ਼ਰੇ ਸਨ । ਕਹਿੰਦੇ ਹਨ ਕਿ ਸੌ ਸਾਲ ਪਹਿਲਾ ਇੱਥੋਂ ਦੇ ਸ਼ਾਹੀ ਸਿੰਧੀਆ ਪਰਿਵਾਰ ਨੇ ਇਹ ਗੁਰਦੁਆਰਾ ਬਨਵਾਉਣ ਲਈ ਜਗ੍ਹਾ ਦਿੱਤੀ ਸੀ । ਇਹ ਗੁਰਦੁਆਰਾ ਕਿੰਨਾ ਪੁਰਾਣਾ ਹੈ, ਇਸ ਦਾ ਅੰਦਾਜ਼ਾ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਨੂੰ ਦੇਖ ਕੇ ਲਗਾਇਆ ਜਾ ਸਕਦਾ ਹੈ । ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਅਮਰਜੀਤ ਸਿੰਘ ਚਾਵਲਾ ਗਵਾਲੀਅਰ ਵਿੱਚ ਬਣੇ ਕੁਝ ਹੋਰ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਨ ਲਈ ਰਵਾਨਾ ਹੋ ਗਏ । ਇਹਨਾਂ ਗੁਰਦੁਆਰਿਆਂ ਦੇ ਦਰਸ਼ਨ ਕਰਨ ਲਈ ਤੁਸੀਂ ਵੀ ਬਣੇ ਰਹੋ ‘ਟਰਬਨ ਟ੍ਰੈਵਲਰ’ ਦੇ ਨਾਲ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment