ਚੀਨ 'ਚ ਮਰਹੂਮ ਅਦਾਕਾਰਾ ਸ੍ਰੀ ਦੇਵੀ ਦੀ ਫ਼ਿਲਮ ਰਿਲੀਜ਼,ਭਾਵੁਕ ਹੋਇਆ ਪਰਿਵਾਰ 

written by Shaminder | May 11, 2019

ਚੀਨ 'ਚ ਮਰਹੂਮ ਅਦਾਕਾਰਾ ਸ੍ਰੀ ਦੇਵੀ ਦੀ ਆਖਰੀ ਫ਼ਿਲਮ ਰਿਲੀਜ਼ ਹੋਈ । ਮੌਮ ਫ਼ਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਸ੍ਰੀ ਦੇਵੀ ਦਾ ਪਰਿਵਾਰ ਕਾਫੀ ਭਾਵੁਕ ਨਜ਼ਰ ਆਇਆ । ਜਿਸ ਤੋਂ ਬਾਅਦ ਸ੍ਰੀ ਦੇਵੀ ਦੇ ਪਤੀ ਅਤੇ ਪ੍ਰੋਡਿਊਸਰ ਬੋਨੀ ਕਪੂਰ ਵੀ ਭਾਵੁਕ ਹੋਏ ਬਗੈਰ ਨਹੀਂ ਰਹਿ ਸਕੇ ਅਤੇ ਉਨ੍ਹਾਂ ਨੇ ਟਵੀਟ ਕੀਤਾ  “ਅੱਜ ਚੀਨ ‘ਚ ਮੌਮ ਰਿਲੀਜ਼ ਹੋਈ ਹੈ। ਮੇਰੇ ਲਈ ਇਹ ਬੇਹੱਦ ਭਾਵਨਾਤਮਕ ਪਲ ਹੈ। ਸ੍ਰੀ ਦੀ ਆਖਰੀ ਫ਼ਿਲਮ ਨੂੰ ਇਸ ਪੱਧਰ ਤਕ ਪਹੁੰਚਾਉਣ ਲਈ ਜ਼ੀ ਸਟੂਡਿਓ ਦਾ ਧੰਨਵਾਦ।” ਹੋਰ ਵੇਖੋ :http://Search ਸ੍ਰੀ ਦੇਵੀ ਸ਼੍ਰੀ ਦੇਵੀ ਦੇ ਜੀਵਨ ‘ਤੇ ਫਿਲਮ ਨਹੀਂ ਬਣਨ ਦੇਣਾ ਚਾਹੁੰਦੇ ਬੋਨੀ ਕਪੂਰ, ਇਹ ਹਨ ਵਿਵਾਦਿਤ ਕਾਰਨ https://twitter.com/BoneyKapoor/status/1126742535290757121 ਰਵੀ ਉਦੇਵਰ ਵੱਲੋਂ ਡਾਇਰੈਕਟ ਇਸ ਫ਼ਿਲਮ ‘ਚ ਸ੍ਰੀਦੇਵੀ ਨੂੰ ਅਜਿਹਾ ਮਾਂ ਦਾ ਕਿਰਦਾਰ ਪਲੇਅ ਕੀਤਾ ਸੀ ਜੋ ਸੌਤੇਲੀ ਧੀ ਨੂੰ ਨਿਆਂ ਦਵਾਉਣ ਲਈ ਇੱਕ ਨਵੇਂ ਸਫ਼ਰ ਦੀ ਸ਼ੁਰੂਆਤ ਕਰਦੀ ਹੈ। ਫ਼ਿਲਮ ‘ਚ ਪਾਕਿਸਤਾਨੀ ਅਦਾਕਾਰਾ ਸਜਲ ਅਲੀ ਨੇ ਇਸ ਕਿਰਦਾਰ ਨੂੰ ਪਲੇਅ ਕੀਤਾ ਸੀ ਜਿਸ ਨਾਲ ਗੈਂਗਰੇਪ ਹੁੰਦਾ ਹੈ।ਦੱਸ ਦਈਏ ਕਿ ਅਦਾਕਾਰਾ ਦੀ ਅਚਾਨਕ ਹੋਈ ਮੌਤ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ । ਉਨ੍ਹਾਂ ਨੇ ਆਪਣੇ ਫ਼ਿਲਮੀ ਕਰੀਅਰ 'ਚ ਕਈ ਹਿੱਟ ਫ਼ਿਲਮਾਂ ਦਿੱਤੀਆਂ ਸਨ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ।

0 Comments
0

You may also like