ਮਰਹੂਮ ਅਦਾਕਾਰਾ ਸ਼੍ਰੀਦੇਵੀ ਦਾ ਹੈ ਅੱਜ ਜਨਮ ਦਿਨ, ਇਸ ਤਰ੍ਹਾਂ ਸ਼ੁਰੂ ਹੋਈ ਸੀ ਬੋਨੀ ਕਪੂਰ ਤੇ ਸ਼੍ਰੀਦੇਵੀ ਦੀ ਲਵ ਸਟੋਰੀ

written by Rupinder Kaler | August 13, 2020

ਮਰਹੂਮ ਅਦਾਕਾਰਾ ਸ਼੍ਰੀਦੇਵੀ ਦਾ ਅੱਜ ਜਨਮ ਦਿਨ ਹੈ। ਉਨ੍ਹਾਂ ਦਾ ਜਨਮ 13 ਅਗਸਤ 1963 ਨੂੰ ਤਾਮਿਲਨਾਡੂ 'ਚ ਹੋਇਆ ਸੀ। ਸ਼੍ਰੀਦੇਵੀ ਹਮੇਸ਼ਾ ਹੀ ਆਪਣੀ ਪ੍ਰੋਫੈਸ਼ਨਲ ਜ਼ਿੰਦਗੀ ਤੋਂ ਜ਼ਿਆਦਾ ਆਪਣੀ ਲਵ ਲਾਈਫ ਨੂੰ ਲੈ ਕੇ ਚਰਚਾ 'ਚ ਰਹੀ ਹੈ। ਉਹਨਾਂ ਦੇ ਜਨਮ ਦਿਨ ਤੇ ਅਸੀਂ ਤੁਹਾਨੂੰ ਸ਼੍ਰੀਦੇਵੀ ਤੇ ਬੋਨੀ ਕਪੂਰ ਦੀ ਲਵ ਸਟੋਰੀ ਬਾਰੇ ਦੱਸਾਂਗੇ । ਦੇਵੀ ਦਾ ਅਸਲੀ ਨਾਂ ਸ੍ਰੀ ਅੰਮਾ ਯੰਗਰ ਅਯਾਪਨ ਸੀ। ਸ਼੍ਰੀ ਦੇਵੀ ਨੇ ਬਤੌਰ ਬਾਲ ਕਲਾਕਾਰ ਦੇ ਤੌਰ 'ਤੇ ਬਚਪਨ ਤੋਂ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।

https://www.instagram.com/p/BRFot5cBy-N/?utm_source=ig_embed

ਉਨ੍ਹਾਂ ਨੇ 1979 'ਚ ਹਿੰਦੀ ਫਿਲਮਾਂ 'ਚ ਬਤੌਰ ਲੀਡ ਅਦਾਕਾਰਾ ਫਿਲਮ 'ਸੋਲਵਾ ਸਾਵਨ' ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉੱਥੇ ਹੀ ਸਾਲ 1983 'ਚ ਆਈ ਫਿਲਮ 'ਹਿੰਮਤਵਾਲਾ' ਤੋਂ ਉਨ੍ਹਾਂ ਨੂੰ ਸਹੀ ਮਾਇਨੇ 'ਚ ਪਛਾਣ ਮਿਲੀ। 'ਸੋਲਵਾ ਸਾਵਨ' 'ਚ ਸ਼੍ਰੀਦੇਵੀ ਨੂੰ ਦੇਖਦੇ ਹੀ ਬੋਨੀ ਕਪੂਰ ਆਪਣਾ ਦਿਲ ਉਨ੍ਹਾਂ ਨੂੰ ਦੇ ਬੈਠੇ ਸੀ। ਇਹੀ ਨਹੀਂ ਬੋਨੀ ਕਪੂਰ ਨੇ ਉਨ੍ਹਾਂ ਨੂੰ ਪ੍ਰਪੋਜ ਕਰਨ ਤੋਂ ਪਹਿਲਾਂ ਆਪਣਾ ਭਾਰ ਵੀ ਘਟਾਇਆ ਸੀ।

https://www.instagram.com/p/Bfbfn3zBtji/

ਇਸ ਗੱਲ ਦਾ ਖੁਲਾਸਾ ਉਨ੍ਹਾਂ ਨੇ ਸਲਮਾਨ ਖਾਨ ਦੇ ਸ਼ੋਅ 10 ਕਾ ਦਮ' 'ਚ ਕੀਤਾ ਸੀ। ਸ਼੍ਰੀਦੇਵੀ ਦੀ ਮਾਂ ਦੀ ਬਿਮਾਰੀ ਤੇ ਫਿਰ ਉਨ੍ਹਾਂ ਦੀ ਮੌਤ ਦੌਰਾਨ ਦੋਵਾਂ ਦੀਆਂ ਨਜ਼ਦੀਕੀਆਂ ਵਧੀਆਂ ਸਨ । ਮਾਂ ਦੀ ਮੌਤ ਤੋਂ ਬਾਅਦ ਸ਼੍ਰੀਦੇਵੀ ਕਾਫੀ ਇਕੱਲੀ ਹੋ ਗਈ ਸੀ ਤੇ ਉਸ ਸਮੇਂ ਬੋਨੀ ਉਨ੍ਹਾਂ ਦਾ ਸਹਾਰਾ ਬਣੇ ਸਨ। ਬਸ ਇਥੋਂ ਹੀ ਦੋਵਾਂ 'ਚ ਪਿਆਰ ਡੂੰਘਾ ਹੋਇਆ ਸੀ। ਇਸ ਤੋਂ ਬਾਅਦ ਬੋਨੀ ਨੇ ਖੁਦ ਅੱਠ ਸਾਲ ਛੋਟੀ ਸ਼੍ਰੀਦੇਵੀ ਨੂੰ ਸਾਲ 1993 'ਚ ਪ੍ਰਪੋਜ਼ ਕੀਤਾ ਸੀ।

https://www.instagram.com/p/Ba4mEMEB63r/

ਬੋਨੀ ਸ਼੍ਰੀਦੇਵੀ ਦੇ ਪਿਆਰ ਦੀ ਗ੍ਰਿਫ਼ਤ 'ਚ ਸਨ ਉਹ ਉਸ ਤੋਂ ਪਹਿਲਾਂ ਵਿਆਹੇ ਹੋਏ ਸਨ ਤੇ ਉਨ੍ਹਾਂ ਦੇ ਦੋ ਬੱਚੇ ਵੀ ਸਨ। ਪਰ ਉਨ੍ਹਾਂ ਨੇ ਸ਼੍ਰੀਦੇਵੀ ਨਾਲ ਵਿਆਹ ਕਰਨ ਲਈ ਆਪਣੀ ਪਹਿਲੀ ਪਤਨੀ ਮੋਨਾ ਕਪੂਰ ਨੂੰ ਤਲਾਕ ਦੇ ਦਿੱਤਾ ਸੀ। ਇਸ ਤੋਂ ਬਾਅਦ ਦੋਵਾਂ ਨੇ 2 ਜੂਨ 1996 ਨੂੰ ਵਿਆਹ ਕਰ ਲਿਆ ਸੀ। ਉਨ੍ਹਾਂ ਦੇ ਵਿਆਹ ਦੀ ਖ਼ਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ।

You may also like