ਸ਼੍ਰੀ ਦੇਵੀ ਦੀ ਬਰਸੀ ’ਤੇ ਧੀ ਜਾਹਨਵੀ ਕਪੂਰ ਹੋਈ ਭਾਵੁਕ, ਪੁਰਾਣੀਆਂ ਯਾਦਾਂ ਕੀਤੀਆਂ ਸ਼ੇਅਰ

Written by  Rupinder Kaler   |  February 24th 2020 10:54 AM  |  Updated: February 24th 2020 10:54 AM

ਸ਼੍ਰੀ ਦੇਵੀ ਦੀ ਬਰਸੀ ’ਤੇ ਧੀ ਜਾਹਨਵੀ ਕਪੂਰ ਹੋਈ ਭਾਵੁਕ, ਪੁਰਾਣੀਆਂ ਯਾਦਾਂ ਕੀਤੀਆਂ ਸ਼ੇਅਰ

24 ਫਰਵਰੀ ਨੂੰ ਸ਼੍ਰੀ ਦੇਵੀ ਦੀ ਬਰਸੀ ਹੁੰਦੀ ਹੈ । ਅੱਜ ਦੇ ਦਿਨ ਸਾਲ 2018 ਵਿੱਚ ਸ਼੍ਰੀ ਦੇਵੀ ਕਿਸੇ ਵਿਆਹ ਵਿੱਚ ਸ਼ਾਮਿਲ ਹੋਣ ਲਈ ਦੁਬਈ ਗਈ ਸੀ । ਪਰ ਇੱਕ ਹੋਟਲ ਦੇ ਬਾਥਰੂਮ ਵਿੱਚ ਅਚਾਨਕ ਉਹਨਾਂ ਦੀ ਮੌਤ ਹੋ ਗਈ ਸੀ । ਸ਼੍ਰੀ ਦੇਵੀ ਦੀ ਮੌਤ ਦੀ ਖ਼ਬਰ ਨਾਲ ਪੂਰੇ ਦੇਸ਼ ਵਿੱਚ ਸ਼ੌਕ ਦੀ ਲਹਿਰ ਦੌੜ ਗਈ ਸੀ । ਸ਼੍ਰੀ ਦੇਵੀ ਦੀ ਦੂਜੀ ਬਰਸੀ ਤੇ ਉਹਨਾਂ ਦੀ ਵੱਡੀ ਬੇਟੀ ਜਾਹਨਵੀ ਕਪੂਰ ਨੇ ਆਪਣੇ ਬਚਪਣ ਦੀ ਫੋਟੋ ਸ਼ੇਅਰ ਕੀਤੀ ਹੈ ।

https://www.instagram.com/p/B87A1cLFUpX/?utm_source=ig_embed

ਜਾਹਨਵੀ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ ‘ਮਾਂ ਮੈਂ ਤੁਹਾਨੂੰ ਰੋਜ ਯਾਦ ਕਰਦੀ ਹਾਂ’ । ਇਸ ਤੋਂ ਪਹਿਲਾਂ ਵੀ ਜਾਹਨਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਸ਼੍ਰੀ ਦੇਵੀ ਦੇ ਨਾਲ ਆਪਣੇ ਪਰਿਵਾਰ ਦੀਆਂ ਫੋਟੋਆਂ ਸ਼ੇਅਰ ਕਰ ਚੁੱਕੀ ਹੈ । ਜਾਹਨਵੀ ਕਪੂਰ ਦੀ ਇਸ ਤਸਵੀਰ ਤੇ ਕਰਣ ਜੌਹਰ, ਜੋਇਆ ਅਖ਼ਤਰ ਤੇ ਸੰਜੇ ਕਪੂਰ ਦੀ ਪਤਨੀ ਮਹੀਪ ਕਪੂਰ ਨੇ ਆਪਣੇ ਆਪਣੇ ਤਰੀਕੇ ਨਾਲ ਪ੍ਰਤੀਕਰਮ ਦਿੱਤਾ ਹੈ ।

https://www.instagram.com/p/Bff9j1kBhM3/

https://www.instagram.com/p/BaiokUMBMt1/?utm_source=ig_embed

ਪਿਛਲੇ ਸਾਲ ਦੀ ਗੱਲ ਕੀਤੀ ਜਾਵੇ ਤਾਂ ਸ਼੍ਰੀ ਦੇਵੀ ਦੀ ਬਰਸੀ ’ਤੇ ਕਪੂਰ ਪਰਿਵਾਰ ਨੇ ਬਹੁਤ ਸਾਰੀਆਂ ਯਾਦਾਂ ਸ਼ੇਅਰ ਕੀਤੀਆਂ ਸਨ । ਜਾਹਨਵੀ ਕਪੂਰ ਨੇ ਇੱਕ ਭਾਵੁਕ ਪੋਸਟ ਵੀ ਲਿਖੀ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network