ਇਸ ਅਦਾਕਾਰਾ ਨਾਲ ਕੰਮ ਕਰਦੇ ਹੋਏ ਸਲਮਾਨ ਖ਼ਾਨ ਦੀਆਂ ਕੰਬ ਜਾਂਦੀਆਂ ਸਨ ਲੱਤਾਂ

Written by  Rupinder Kaler   |  September 30th 2019 05:57 PM  |  Updated: September 30th 2019 06:04 PM

ਇਸ ਅਦਾਕਾਰਾ ਨਾਲ ਕੰਮ ਕਰਦੇ ਹੋਏ ਸਲਮਾਨ ਖ਼ਾਨ ਦੀਆਂ ਕੰਬ ਜਾਂਦੀਆਂ ਸਨ ਲੱਤਾਂ

ਸ਼੍ਰੀ ਦੇਵੀ ਨੇ ਸਿਰਫ ਚਾਰ ਸਾਲ ਦੀ ਉਮਰ ਵਿੱਚ ਫ਼ਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ । ਉਹਨਾਂ ਨੇ 1976 ਵਿੱਚ ਆਈ ਤਮਿਲ ਫ਼ਿਲਮ ਤੋਂ ਆਪਣੀ ਅਦਾਕਾਰੀ ਦਾ ਸਫ਼ਰ ਸ਼ੁਰੂ ਕੀਤਾ ਸੀ । ਸ਼੍ਰੀ ਦੇਵੀ ਨੇ ਆਪਣੇ ਫ਼ਿਲਮੀ ਸਫ਼ਰ ਦੌਰਾਨ 200 ਦੇ ਲੱਗਪਗ ਫ਼ਿਲਮਾਂ ਕੀਤੀਆਂ ਸਨ । ਉਹਨਾਂ ਬਾਰੇ ਅਕਸਰ ਕਿਹਾ ਜਾਂਦਾ ਸੀ ਕਿ ਜਿਸ ਫ਼ਿਲਮ ਵਿੱਚ ਉਹ ਕੰਮ ਕਰਦੇ ਸਨ ਉਸ ਫ਼ਿਲਮ ਵਿੱਚ ਹੀਰੋ ਦੀ ਵੈਲੀਊ ਨਾ ਦੇ ਬਰਾਬਰ ਹੋ ਜਾਂਦੀ ਸੀ ।

https://www.instagram.com/p/Bfbfn3zBtji/

ਇਸ ਕਰਕੇ ਹੀਰੋ ਉਹਨਾਂ ਨਾਲ ਕੰਮ ਕਰਨ ਤੋਂ ਵੀ ਡਰਦੇ ਸਨ । 80 ਤੇ 90 ਦੇ ਦਹਾਕੇ ਵਿੱਚ ਸ਼੍ਰੀ ਦੇਵੀ ਦਾ ਸਿੱਕਾ ਚੱਲਦਾ ਸੀ । ਉਹਨਾਂ ਨੂੰ ਫ਼ਿਲਮ ਹਿੱਟ ਕਰਵਾਉਣ ਦਾ ਫਾਰਮੂਲਾ ਮੰਨਿਆ ਜਾਂਦਾ ਸੀ । ਇਹੀ ਕਾਰਨ ਸਨ ਕਿ ਉਹਨਾਂ ਨੂੰ ਬਤੌਰ ਅਦਾਕਾਰਾ ਸਭ ਤੋਂ ਪਹਿਲਾਂ ਫੀਸ ਦੇ ਤੌਰ ਤੇ ਇੱਕ ਕਰੋੜ ਰੁਪਏ ਮਿਲੇ ਸਨ ।

https://www.instagram.com/p/BdLfCvHBzfC/

ਭਾਵੇਂ ਅੱਜ ਕੱਲ ਸਲਮਾਨ ਖ਼ਾਨ ਸੂਪਰ ਸਟਾਰ ਹਨ ਤੇ ਉਹਨਾਂ ਦਾ ਸਿੱਕਾ ਹਰ ਥਾਂ ਤੇ ਚਲਦਾ ਹੈ । ਪਰ ਕਹਿੰਦੇ ਹਨ ਕਿ ਸਲਮਾਨ ਖ਼ਾਨ ਵੀ ਸ਼੍ਰੀ ਦੇਵੀ ਨਾਲ ਕੰਮ ਕਰਨ ਤੋਂ ਡਰਦੇ ਸਨ । ਜਿਸ ਦਾ ਖੁਲਾਸਾ ਸਲਮਾਨ ਖ਼ਾਨ ਨੇ ਖੁਦ ਇੱਕ ਇੰਟਰਵਿਊ ਵਿੱਚ ਕੀਤਾ ਸੀ ।

https://www.instagram.com/p/B1aheNJFDST/

ਸਲਮਾਨ ਕਹਿੰਦੇ ਸਨ ਕਿ ਉਹਨਾਂ ਨੂੰ ਹਮੇਸ਼ਾ ਇਹੀ ਡਰ ਲੱਗਿਆ ਰਹਿੰਦਾ ਸੀ ਕਿ ਸ਼੍ਰੀ ਦੇਵੀ ਦੇ ਨਾਲ ਕੰਮ ਕਰਦੇ ਹੋਏ ਦਰਸ਼ਕ ਕਿਤੇ ਉਹਨਾਂ ਨੂੰ ਇਗਨੋਰ ਨਾ ਕਰਨ । ਇਸ ਦੇ ਬਾਵਜੂਦ ਸਲਮਾਨ ਨੇ ਸ਼੍ਰੀ ਦੇਵੀ ਦੇ ਨਾਲ ਚਾਂਦ ਕਾ ਟੁਕੜਾ ਤੇ ਚੰਦਰਮੁਖੀ ਵਿੱਚ ਕੰਮ ਕੀਤਾ ਸੀ ।

https://www.instagram.com/p/B1MSJlzl1-Z/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network