ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਬਾਜ਼ੀਗਰ’ ’ਚ ਸ਼੍ਰੀ ਦੇਵੀ ਨੇ ਕਰਨਾ ਸੀ ਡਬਲ ਰੋਲ, ਇਸ ਵਜ੍ਹਾ ਕਰਕੇ ਦਿਖਾਇਆ ਗਿਆ ਬਾਹਰ ਦਾ ਰਸਤਾ

Written by  Rupinder Kaler   |  May 16th 2020 01:01 PM  |  Updated: May 16th 2020 01:03 PM

ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਬਾਜ਼ੀਗਰ’ ’ਚ ਸ਼੍ਰੀ ਦੇਵੀ ਨੇ ਕਰਨਾ ਸੀ ਡਬਲ ਰੋਲ, ਇਸ ਵਜ੍ਹਾ ਕਰਕੇ ਦਿਖਾਇਆ ਗਿਆ ਬਾਹਰ ਦਾ ਰਸਤਾ

ਸ਼ਾਹਰੁਖ ਖ਼ਾਨ ਦੀ ਫ਼ਿਲਮ ਬਾਜ਼ੀਗਰ ਨੂੰ ਕੌਣ ਭੁੱਲ ਸਕਦਾ ਹੈ, ਇਸ ਫ਼ਿਲਮ ਵਿੱਚ ਸ਼ਾਹਰੁਖ ਨੈਗਟਿਵ ਕਿਰਦਾਰ ਵਿੱਚ ਨਜ਼ਰ ਆਏ ਸਨ । 1993 ਵਿੱਚ ਆਈ ਇਸ ਫ਼ਿਲਮ ਵਿੱਚ ਸ਼ਾਹਰੁਖ ਖ਼ਾਨ ਦੇ ਅੰਦਾਜ਼ ਨੂੰ ਬਹੁਤ ਪਸੰਦ ਕੀਤਾ ਗਿਆ ਸੀ । ਇਸ ਫ਼ਿਲਮ ਵਿੱਚ ਸ਼ਾਹਰੁਖ ਦੇ ਨਾਲ ਸ਼ਿਲਪਾ ਸ਼ੈੱਟੀ ਤੇ ਕਾਜੋਲ ਨਜ਼ਰ ਆਈਆਂ ਸਨ । ਪਰ ਇਸ ਤੋਂ ਪਹਿਲਾਂ ਇਸ ਫ਼ਿਲਮ ਲਈ ਸ਼੍ਰੀ ਦੇਵੀ ਨੂੰ ਕਾਸਟ ਕੀਤਾ ਜਾ ਰਿਹਾ ਸੀ ।

https://www.instagram.com/p/BeCk_HIB5Dg/

ਖ਼ਬਰਾਂ ਦੀ ਮੰਨੀਏ ਤਾਂ ਸ਼੍ਰੀ ਦੇਵੀ ਇਸ ਫ਼ਿਲਮ ਦੇ ਮੇਕਰ ਅੱਬਾਸ ਮਸਤਾਨ ਦੀ ਪਹਿਲi ਪਸੰਦ ਸੀ, ਸ਼੍ਰੀ ਦੇਵੀ ਨੇ ਇਸ ਫ਼ਿਲਮ ਵਿੱਚ ਡਬਲ ਰੋਲ ਨਿਭਾਉਣਾ ਸੀ ਪਰ ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਹਨਾਂ ਨੇ ਆਪਣਾ ਫ਼ੈਸਲਾ ਬਦਲ ਲਿਆ । ਅੱਬਾਸ ਮਸਤਾਨ ਨੂੰ ਇਸ ਗੱਲ ਦਾ ਡਰ ਸੀ ਕਿ ਸ਼੍ਰੀ ਦੇਵੀ ਦੇ ਇਸ ਫ਼ਿਲਮ ਵਿੱਚ ਹੋਣ ਨਾਲ ਸ਼ਾਹਰੁਖ ਖ਼ਾਨ ਦਾ ਕਿਰਦਾਰ ਫਿੱਕਾ ਪੈ ਜਾਵੇਗਾ ।

ਇੱਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਬਾਸ ਮਸਤਾਨ ਨੇ ਸ਼੍ਰੀ ਦੇਵੀ ਦੀ ਥਾਂ ’ਤੇ ਸ਼ਿਲਪਾ ਸ਼ੈੱਟੀ ਤੇ ਕਾਜੋਲ ਵਰਗੀਆਂ ਹੀਰੋਇਨਾਂ ਨੂੰ ਕਾਸਟ ਕੀਤਾ ਸੀ । ਇਸ ਫ਼ਿਲਮ ਵਿੱਚ ਦੋਵੇਂ ਸ਼ਾਹਰੁਖ ਖ਼ਾਨ ਨਾਲ ਰੋਮਾਂਸ ਕਰਦੀਆਂ ਨਜ਼ਰ ਆਈਆਂ ਸਨ । ਫ਼ਿਲਮ ਰਿਲੀਜ਼ ਹੋਣ ਤੋਂ ਬਾਅਦ ਤਿੰਨਾਂ ਦੇ ਕੰਮ ਦੀ ਕਾਫੀ ਤਾਰੀਫ ਹੋਈ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network