ਸ਼੍ਰੀਦੇਵੀ ਦੀ ਪਹਿਲੀ ਬਰਸੀ ‘ਤੇ ਮਾਧੁਰੀ ਦੀਕਸ਼ਿਤ, ਅਨਿਲ ਕਪੂਰ ਤੋਂ ਲੈ ਕੇ ਕਈ ਬਾਲੀਵੁੱਡ ਜਗਤ ਦੀਆਂ ਹਸਤੀਆਂ ਨੇ ਕੁਝ ਇਸ ਤਰ੍ਹਾਂ ਕੀਤਾ ਯਾਦ

Written by  Lajwinder kaur   |  February 24th 2019 06:00 PM  |  Updated: February 24th 2019 06:07 PM

ਸ਼੍ਰੀਦੇਵੀ ਦੀ ਪਹਿਲੀ ਬਰਸੀ ‘ਤੇ ਮਾਧੁਰੀ ਦੀਕਸ਼ਿਤ, ਅਨਿਲ ਕਪੂਰ ਤੋਂ ਲੈ ਕੇ ਕਈ ਬਾਲੀਵੁੱਡ ਜਗਤ ਦੀਆਂ ਹਸਤੀਆਂ ਨੇ ਕੁਝ ਇਸ ਤਰ੍ਹਾਂ ਕੀਤਾ ਯਾਦ

ਸਾਲ 2018 ਤਾਰੀਕ 24 ਫਰਵਰੀ ਨੂੰ ਬਾਲੀਵੁੱਡ ਦੇ ਲਈ ਬਹੁਤ ਹੀ ਦੁਖਦਾਇਕ ਖਬਰ ਸਾਹਮਣੇ ਆਈ ਸੀ। ਜੀ ਹਾਂ, ਪਿਛਲੇ ਸਾਲ 24 ਫਰਵਰੀ ਨੂੰ ਸ਼੍ਰੀਦੇਵੀ ਦੀ ਮੌਤ ਹੋ ਗਈ ਸੀ। ਸ਼੍ਰੀਦੇਵੀ ਦੇ ਇਸ ਤਰ੍ਹਾਂ ਚਲੇ ਜਾਣ ਨਾਲ ਬਾਲੀਵੁੱਡ ਦੇ ਨਾਲ ਨਾਲ ਦੇਸ਼ਭਰ ‘ਚ ਸੋਗ ਦੀ ਲਹਿਰ ਫੈਲ ਗਈ ਸੀ। ਸ਼੍ਰੀਦੇਵੀ ਉਹ ਆਲ੍ਹਾ ਦਰਜੇ ਦੀ ਅਦਾਕਾਰਾ ਸਨ ਜਿਨ੍ਹਾਂ ਦੀ ਜਾਗ ਕਦੇ ਵੀ ਕੋਈ ਨਹੀਂ ਲੈ ਸਕਦਾ ਹੈ।Sridevi’s death anniversary: Bollywood remembered the late Sridevi

ਹੋਰ ਵੇਖੋ: ਤਰਸੇਮ ਜੱਸੜ ਤੇ ਕੁਲਬੀਰ ਝਿੰਜਰ ਕੁੱਝ ਇਸ ਅੰਦਾਜ਼ ‘ਚ ਮਸਤੀ ਕਰਦੇ ਆਏ ਨਜ਼ਰ, ਦੇਖੋ ਵੀਡੀਓ

24 ਫਰਵਰੀ ਯਾਨੀਕਿ ਅੱਜ ਉਹਨਾਂ ਦੇ ਪਰਿਵਾਰ ਦੇ ਨਾਲ ਨਾਲ ਸਾਰੇ ਬਾਲੀਵੁੱਡ ਨੇ ਸ਼੍ਰੀਦੇਵੀ ਦੀ ਪਹਿਲੀ ਬਰਸੀ ਉੱਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਬਾਲੀਵੁੱਡ ਦੇ ਕਈ ਕਲਾਕਾਰ ਜਿਵੇਂ ਮਾਧੁਰੀ ਦੀਕਸ਼ਿਤ, ਸ਼ਬਾਨਾ ਆਜ਼ਮੀ, ਅਨਿਲ ਕਪੂਰ, ਫਰਾਹ ਖਾਨ ,ਅਨੁਪਮ ਖੇਰ ਤੋਂ ਇਲਾਵਾ ਕਈ ਹੋਰ ਕਲਾਕਾਰਾਂ ਨੇ ਟਵਿੱਟਰ ਉੱਤੇ ਟਵੀਟ ਕਰਕੇ ਉਹਨਾਂ ਨੂੰ ਯਾਦ ਕੀਤਾ ਹੈ।

ਮਾਧੁਰੀ ਦੀਕਸ਼ਿਤ ਨੇ ਸ਼੍ਰੀਦੇਵੀ ਦੀ ਪਹਿਲੀ ਬਰਸੀ ਉੱਤੇ ਯਾਦ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਸਿਰਫ਼ ਇਕ ਸਾਲ ਪਹਿਲਾਂ, ਬਾਲੀਵੁੱਡ ਨੇ ਸੱਚਮੁੱਚ ਇਕ ਰਤਨ ਗੁਆ ਲਿਆ! ਸ਼੍ਰੀਦੇਵੀ ਜੀ ਨੂੰ ਉਨ੍ਹਾਂ ਦੀ ਪਹਿਲੀ ਬਰਸੀ 'ਤੇ ਯਾਦ ਕਰਦੇ ਹੋਏ.. ਤੁਸੀਂ ਇੱਕ ਅਜਿਹਾ ਖਾਲੀ ਥਾਂ ਛੱਡ ਗਏ ਹੋ ਜੋ ਕਦੇ ਵੀ ਭਰਿਆ ਨਹੀਂ ਜਾ ਸਕਦਾ... ਸਾਡੇ ਸਾਰਿਆਂ ਨੂੰ ਪ੍ਰੇਰਣਾ ਦੇਣ ਲਈ ਧੰਨਵਾਦ’

ਅਨਿਲ ਕਪੂਰ ਨੇ ਟਵੀਟ ਕਰਕੇ ਆਪਣਾ ਦੁੱਖ ਸਾਂਝ ਕਰਦੇ ਹੋਏ ਲਿਖਿਆ, ‘ਇਕ ਅਸਹਿਣਯੋਗ ਨੁਕਸਾਨ ਸਿਰਫ ਯਾਦਗਾਰ ਯਾਦਾਂ ਦੁਆਰਾ ਹੀ ਸਹਿਣਸ਼ੀਲ ਬਣਿਆ ਹੈ We miss you #Sridevi. A whole lot.’

ਅਨੁਪਮ ਖੇਰ ਨੇ ਸ਼੍ਰੀਦੇਵ ਨੂੰ ਯਾਦ ਕਰਦੇ ਹੋਏ ਲਿਖਿਆ ਹੈ, ‘ਇਹ ਕਦੇ ਵੀ ਨਹੀਂ ਰਜਿਸਟਰ ਕਰੇਗਾ ਉਹ ਇੱਥੇ ਨਹੀਂ ਹੈ’।

ਇਨ੍ਹਾਂ ਸਭ ਤੋਂ ਇਲਾਵਾ ਅਦਾਕਾਰਾ ਸ਼ਬਾਨਾ ਆਜ਼ਮੀ, ਫਿਲਮ ਡਾਇਰੈਕਟਰ ਫਰਾਹ ਖਾਨ, ਟੀਵੀ ਅਦਾਕਾਰ ਵਿਵੇਕ ਦਹੀਆ ਤੇ ਸਾਰੇ ਹੀ ਬਾਲੀਵੁੱਡ ਨੇ ਸ਼੍ਰੀਦੇਵੀ ਨੂੰ ਯਾਦ ਕੀਤਾ। ਸ਼੍ਰੀਦੇਵੀ ਨੇ 300 ਤੋਂ ਵੀ ਜ਼ਿਆਦਾ ਪੰਜ ਵੱਖੋ-ਵੱਖ ਭਾਸ਼ਾਵਾਂ ਦੀਆਂ ਫਿਲਮਾਂ ‘ਚ ਕੰਮ ਕੀਤਾ ਹੈ। ਸ਼੍ਰੀਦੇਵੀ ਦੀ ਘਾਟ ਤਾਂ ਕਦੇ ਵੀ ਪੂਰੀ ਨਹੀਂ ਹੋ ਸਕਦੀ ਪਰ ਉਹਨਾਂ ਦੀਆਂ ਯਾਦਾਂ ਤੇ ਉਹਨਾਂ ਵੱਲੋਂ ਨਿਭਾਏ ਗਏ ਸ਼ਾਨਦਾਰ ਕਿਰਦਾਰ ਹਮੇਸ਼ਾ ਲੋਕਾਂ ਦੇ ਜ਼ਹਿਨ ‘ਚ ਤਾਜ਼ਾ ਰਹਿਣਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network