ਸ਼੍ਰੀ ਦੇਵੀ ਦੀ ਮੌਤ ਦਾ ਅਸਲ ਕਾਰਨ ਆਇਆ ਸਾਹਮਣੇ, ਆਖਰੀ ਸਮੇਂ ਚਿਹਰੇ ਤੋਂ ਨਿਕਲ ਰਿਹਾ ਸੀ ਖੂਨ

written by Rupinder Kaler | January 04, 2020

ਮਰਹੂਮ ਅਦਾਕਾਰਾ ਸ਼੍ਰੀ ਦੇਵੀ ਦੀ ਮੌਤ ਤੋਂ ਇੱਕ ਹੋਰ ਪਰਦਾ ੳੁੱਠਿਆ ਹੈ । ਸ਼੍ਰੀ ਦੇਵੀ ਤੇ ਕਿਤਾਬ ਲਿਖਣ ਵਾਲੇ ਲੇਖਕ ਸਤਿਆਰਥ ਨਾਇਕ ਨੇ ਖੁਲਾਸਾ ਕੀਤਾ ਹੈ ਕਿ ਸ਼੍ਰੀ ਦੇਵੀ ਨੂੰ ਲੋ ਬਲਡ ਪ੍ਰੈਸ਼ਰ ਦੀ ਬਿਮਾਰੀ ਸੀ ਜਿਸ ਕਰਕੇ ਉਹ ਅਕਸਰ ਬੇਹੋਸ਼ ਹੋ ਜਾਂਦੀ ਸੀ । ਇੱਕ ਅੰਗਰੇਜ਼ੀ ਅਖ਼ਬਾਰ ਨਾਲ ਗੱਲ ਬਾਤ ਕਰਦੇ ਹੋਏ ਨਾਇਕ ਨੇ ਦੱਸਿਆ ਕਿ ‘ਇਸ ਗੱਲ ਦਾ ਖੁਲਾਸਾ ਉਹਨਾਂ ਕੋਲ ਡਾਇਰੈਕਟਰ ਪੰਕਜ ਪਰਾਸ਼ਰ ਨੇ ਕੀਤਾ ਸੀ । https://www.instagram.com/p/Bff9j1kBhM3/ ਉਹਨਾਂ ਨੇ ਦੱਸਿਆ ਕਿ ਸ਼੍ਰੀ ਦੇਵੀ ਨੂੰ ਲੋ ਬਲਡ ਪ੍ਰੈਸ਼ਰ ਦੀ ਬਿਮਾਰੀ ਹੈ । ਪੰਕਜ ਨੇ ਦੱਸਿਆ ਕਿ ਜਦੋਂ ਸ਼੍ਰੀ ਦੇਵੀ ਉਹਨਾਂ ਦੀ ਫ਼ਿਲਮ ਵਿੱਚ ਕੰਮ ਕਰ ਰਹੀ ਸੀ ਤਾਂ ਬਾਥਰੂਮ ਵਿੱਚ ਉਹ ਕਈ ਵਾਰ ਬੇਹੋਸ਼ ਹੋਈ ਸੀ । ਇਸ ਤੋਂ ਬਾਅਦ ਮੈਂ ਇਸ ਮਾਮਲੇ ਨੂੰ ਲੈ ਕੇ ਸ਼੍ਰੀ ਦੇਵੀ ਦੀ ਭਤੀਜੀ ਮਾਹੇਸ਼ਵਰੀ ਨਾਲ ਮੁਲਾਕਾਤ ਕੀਤੀ ਸੀ, ਉਹਨਾਂ ਨੇ ਵੀ ਮੈਨੂੰ ਇਹੀ ਕਿਹਾ ਕਿ ਸ਼੍ਰੀ ਦੇਵੀ ਨੂੰ ਉਹਨਾਂ ਨੇ ਫਰਸ਼ ਦੇ ਡਿੱਗਿਆ ਹੋਇਆ ਪਾਇਆ ਸੀ ਤੇ ਉਸ ਦੇ ਚਿਹਰੇ ਤੋਂ ਖੂਨ ਨਿਕਲ ਰਿਹਾ ਸੀ । https://www.instagram.com/p/BdLfCvHBzfC/ ਬੋਨੀ ਸਰ ਨੇ ਵੀ ਦੱਸਿਆ ਕਿ ਸ਼੍ਰੀ ਦੇਵੀ ਚਲਦੇ ਚਲਦੇ ਇੱਕ ਵਾਰ ਬੇਹੋਸ ਹੋ ਕੇ ਡਿੱਗ ਗਈ ਸੀ’ । ਇਸ ਤੋਂ ਪਹਿਲਾਂ ਕੇਰਲ ਦੇ ਡੀਜੀਪੀ ਨੇ ਕਿਹਾ ਸੀ ਕਿ ਸ਼੍ਰੀ ਦੇਵੀ ਦੀ ਮੌਤ ਹਾਦਸਾ ਨਹੀਂ ਬਲਕਿ ਕਤਲ ਸੀ । https://www.instagram.com/p/Bc15A5Yhd64/ ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼੍ਰੀ ਦੇਵੀ ਦੀ ਦੁਬਈ ਦੇ ਇੱਕ ਹੋਟਲ ਦੇ ਬਾਥਰੂਮ ਵਿੱਚ ਲਾਸ਼ ਮਿਲੀ ਸੀ । ਇਸ ਘਟਨਾ ਤੋਂ ਬਾਅਦ ਇਹ ਖੁਲਾਸਾ ਹੋਇਆ ਸੀ ਕਿ ਸ਼੍ਰੀ ਦੇਵੀ ਦੀ ਮੌਤ ਬਾਥ ਟੱਬ ਵਿੱਚ ਡੁੱਬਣ ਨਾਲ ਹੋਈ ਹੈ ।

0 Comments
0

You may also like