ਬਰਸੀ ਤੋਂ ਪਹਿਲਾਂ ਬੋਨੀ ਕਪੂਰ ਸ਼੍ਰੀਦੇਵੀ ਦੀ ਇਹ ਖ਼ਾਸ ਚੀਜ਼ ਕਰਨਗੇ ਨੀਲਾਮ 

Written by  Rupinder Kaler   |  February 23rd 2019 11:37 AM  |  Updated: February 23rd 2019 11:37 AM

ਬਰਸੀ ਤੋਂ ਪਹਿਲਾਂ ਬੋਨੀ ਕਪੂਰ ਸ਼੍ਰੀਦੇਵੀ ਦੀ ਇਹ ਖ਼ਾਸ ਚੀਜ਼ ਕਰਨਗੇ ਨੀਲਾਮ 

ਬਾਲੀਵੁੱਡ ਦੀ ਅਦਾਕਾਰਾ ਸ਼੍ਰੀਦੇਵੀ ਦੀ ੨੪ ਫਰਵਰੀ ਨੂੰ ਪਹਿਲੀ ਬਰਸੀ ਮਨਾਈ ਜਾ ਰਹੀ ਹੈ । ਇਸ ਬਰਸੀ ਦੇ ਮੌਕੇ ਤੇ ਸ਼੍ਰੀਦੇਵੀ ਦੇ ਪਤੀ ਬੋਨੀ ਕਪੂਰ ਕੁਝ ਅਜਿਹਾ ਕਰਨ ਚਾਹੁੰਦੇ ਹਨ ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਲੋਕ ਉਹਨਾਂ ਨੂੰ ਯਾਦ ਰੱਖਣ । ਸ਼੍ਰੀਦੇਵੀ ਦੀ ਬਰਸੀ ਤੇ ਬੋਨੀ ਕਪੂਰ ਸ਼੍ਰੀਦੇਵੀ ਦੀ ਸਾੜ੍ਹੀ ਦੀ ਨਿਲਾਮੀ ਕਰਨ ਜਾ ਰਹੇ ਹਨ । ਇਸ ਨਿਲਾਮੀ ਤੋਂ ਮਿਲਣ ਵਾਲੀ ਰਕਮ ਨੂੰ ਚੈਰਿਟੀ ਵਿੱਚ ਦਿੱਤਾ ਜਾਵੇਗਾ।

https://twitter.com/parisera/status/1098173242156564481

ਖ਼ਬਰਾਂ ਦੀ ਮੰਨੀਏ ਤਾਂ ਜਿਸ ਸਾੜ੍ਹੀ ਨੂੰ ਨਿਲਾਮ ਕੀਤਾ ਜਾਵੇਗਾ ਉਹ ਕੋਟਾ ਸਾੜ੍ਹੀ ਹੈ । ਇਸ ਸਾੜ੍ਹੀ ਨੂੰ ਆਨਲਾਈਨ ਨਿਲਾਮ ਕੀਤਾ ਜਾ ਰਿਹਾ ਹੈ । ਪਾਰਿਸੇਰਾ ਨਾਂ ਦੀ ਵੈਬਸਾਇਟ ਤੇ ਇਸ ਸਾੜ੍ਹੀ ਦੀ ਪੂਰੀ ਡੀਟੇਲ ਦਿੱਤੀ ਗਈ ਹੈ ਤੇ ਕੋਈ ਵੀ ਇਸ ਸਾੜ੍ਹੀ ਦੀ ਬੋਲੀ ਲਗਾਕੇ ਇਸ ਨੂੰ ਖਰੀਦ ਸਕਦਾ ਹੈ ।

https://twitter.com/parisera/status/1098125904289488896

ਇਸ ਨੀਲਾਮੀ ਦੀ ਬੋਲੀ ਦੀ ਸ਼ੁਰੂਆਤ ਚਾਲੀ ਹਜ਼ਾਰ ਤੋਂ ਸ਼ੁਰੂ ਕੀਤੀ ਗਈ ਹੈ । ਲੋਕ ਇਸ ਨੀਲਾਮੀ ਵਿੱਚ ਦਿਲਚਸਪੀ ਦਿਖਾ ਰਹੇ ਹਨ । ਇਸ ਸਾੜ੍ਹੀ ਦੀ ਹੁਣ ਤੱਕ ਬੋਲੀ 125000 ਰੁਪਏ ਲੱਗੀ ਹੈ । ਇਸ ਨੀਲਾਮੀ ਤੋਂ ਮਿਲਣ ਵਾਲੀ ਰਕਮ ਕੰਸਰਨ ਇੰਡੀਆ ਫਾਊਂਡੇਸ਼ਨ ਪ੍ਰੋਗਰਾਮ ਨੂੰ ਦਿੱਤੀ ਜਾਵੇਗੀ । ਇਹ ਸੰਸਥਾ ਬੱਚਿਆਂ, ਮਹਿਲਾਵਾਂ ਤੇ ਬਜ਼ੁਰਗਾਂ ਲਈ ਕੰਮ ਕਰਦੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network