
Critics Choice Awards 2023: ਸਾਊਥ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਨਿਰਦੇਸ਼ਕ ਐਸ ਐਸ ਰਾਜਾਮੌਲੀ ਦੀ ਫ਼ਿਲਮ 'RRR' ਵੱਲੋਂ ਅਵਾਰਡ ਜਿੱਤਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਗੋਲਡਨ ਗਲੋਬ ਅਵਾਰਡ ਜਿੱਤਣ ਤੋਂ ਬਾਅਦ ਇਸ ਫ਼ਿਲਮ ਨੇ ਹਾਲ ਹੀ ਵਿੱਚ ਇੱਕ ਹੋਰ ਜਿੱਤ ਹਾਸਿਲ ਕੀਤੀ ਹੈ। ਆਓ ਜਾਣਦੇ ਹਾਂ ਕਿ ਹੁਣ ਇਸ ਫ਼ਿਲਮ ਨੇ ਕਿਹੜਾ ਅਵਾਰਡ ਹਾਸਿਲ ਕੀਤਾ ਹੈ ਤੇ ਕਿਵੇਂ।

ਗੋਲਡਨ ਗਲੋਬਸ ਅਵਾਰਡ 2023 ਜਿੱਤਣ ਤੋਂ ਬਾਅਦ, ਦੱਖਣ ਦੀ ਫਿਲਮ 'RRR' ਨੇ ਦੇਸ਼ ਦਾ ਫਿਰ ਮਾਣ ਵਧਾਇਆ ਹੈ! ਫਿਲਮ ਨੇ ਕ੍ਰਿਟਿਕਸ ਚੁਆਇਸ ਅਵਾਰਡਸ 2023 ਵਿੱਚ ਵੀ ਇਤਿਹਾਸ ਰਚ ਦਿੱਤਾ ਹੈ। ਦਰਅਸਲ, ਫਿਲਮ ਨਿਰਮਾਤਾ ਐਸਐਸ ਰਾਜਮੌਲੀ ਦੀ ਸ਼ਾਨਦਾਰ ਫਿਲਮ 'ਆਰਆਰਆਰ' ਨੇ ਹੁਣ 'ਨਾਟੂ-ਨਾਟੂ' ਲਈ ਸਰਬੋਤਮ ਵਿਦੇਸ਼ੀ ਭਾਸ਼ਾ ਫ਼ਿਲਮ ਅਤੇ ਸਰਬੋਤਮ ਮੂਲ ਗੀਤ ਲਈ ਕ੍ਰਿਟਿਕਸ ਚੁਆਇਸ ਅਵਾਰਡ ਜਿੱਤ ਲਿਆ ਹੈ।
28ਵੇਂ ਕ੍ਰਿਟਿਕਸ ਚੁਆਇਸ ਅਵਾਰਡਸ ਦੇ ਟਵਿੱਟਰ ਹੈਂਡਲ ਤੋਂ ਇਹ ਜਾਣਕਾਰੀ ਸ਼ੇਅਰ ਕੀਤੀ ਗਈ ਹੈ। ਸ਼ੇਅਰ ਕੀਤੇ ਗਏ ਟਵੀਟ ਵਿੱਚ ਲਿਖਿਆ ਗਿਆ ਹੈ, "@RRRMovie ਦੇ ਕਲਾਕਾਰਾਂ ਅਤੇ ਅਮਲੇ ਨੂੰ ਵਧਾਈਆਂ - ਸਰਵੋਤਮ ਵਿਦੇਸ਼ੀ ਭਾਸ਼ਾ ਫਿਲਮ ਲਈ #criticschoice ਅਵਾਰਡ ਦੇ ਜੇਤੂ। #CriticsChoiceAwards" ਜੂਨੀਅਰ ਐਨਟੀਆਰ ਅਤੇ ਰਾਮ ਚਰਨ ਸਟਾਰਰ ਗੀਤ "ਨਾਟੂ ਨਾਟੂ" ਨੇ ਸਰਵੋਤਮ ਮੂਲ ਗੀਤ ਲਈ ਕ੍ਰਿਟਿਕਸ ਚੁਆਇਸ ਅਵਾਰਡ ਵੀ ਆਪਣੇ ਨਾਮ ਕੀਤਾ ਹੈ।"

Congratulations to the cast and crew of @RRRMovie - winners of the #criticschoice Award for Best Foreign Language Film.#CriticsChoiceAwards pic.twitter.com/axWpzUHHDx
— Critics Choice Awards (@CriticsChoice) January 16, 2023
ਕ੍ਰਿਟਿਕਸ ਚੁਆਇਸ ਅਵਾਰਡਸ ਦੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤੇ ਗਏ ਇੱਕ ਵੀਡੀਓ ਵਿੱਚ, ਐਸਐਸ ਰਾਜਾਮੌਲੀ ਸਮਾਰੋਹ ਵਿੱਚ ਬਹੁਤ ਖੁਸ਼ ਨਜ਼ਰ ਆ ਰਹੇ ਹਨ। ਇਸ ਕਲਿੱਪ ਵਿੱਚ ਰਾਜਾਮੌਲੀ ਟਰਾਫੀ ਦੇ ਨਾਲ ਪੈਪਰਾਜ਼ੀਸ ਲਈ ਪੋਜ਼ ਦਿੰਦੇ ਹੋਏ ਵੀ ਨਜ਼ਰ ਆ ਰਹੇ ਹਨ। ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ ਹੈ, "Handle Cheers on a well deserved win @RRRMovie।" ਕਲਿੱਪ ਵਿੱਚ, ਰਾਜਾਮੌਲੀ ਲਾਲ ਅਤੇ ਸਲੇਟੀ ਮਫਲਰ ਦੇ ਨਾਲ ਖਾਕੀ ਰੰਗ ਦੀ ਪੈਂਟ ਅਤੇ ਭੂਰੇ ਰੰਗ ਦਾ ਕੁੜਤਾ ਪਹਿਨੇ ਹੋਏ ਦਿਖਾਈ ਦੇ ਰਹੇ ਹਨ।

ਹੋਰ ਪੜ੍ਹੋ: ਵਿਵੇਕ ਅਗਨੀਹੋਤਰੀ ਦੀ ਫ਼ਿਲਮ 'ਚ ਨਜ਼ਰ ਆਵੇਗੀ ਇਹ ਸਾਊਥ ਅਦਾਕਾਰਾ, 'ਕਾਂਤਾਰਾ' 'ਚ ਵੀ ਨਿਭਾਈ ਸੀ ਅਹਿਮ ਭੂਮਿਕਾ
ਫ਼ਿਲਮ 'RRR' ਬਾਰੇ ਗੱਲ ਕਰੀਏ ਤਾਂ ਰਾਮ ਚਰਨ ਅਤੇ ਜੂਨੀਅਰ ਐਨਟੀਆਰ ਤੋਂ ਇਲਾਵਾ, ਅਜੇ ਦੇਵਗਨ, ਆਲੀਆ ਭੱਟ, ਸ਼੍ਰਿਆ ਸਰਨ, ਸਮੂਥਿਰਕਾਨੀ, ਰੇ ਸਟੀਵਨਸਨ, ਐਲੀਸਨ ਡੂਡੀ ਅਤੇ ਓਲੀਵੀਆ ਮੌਰਿਸ ਵੀ ਹਨ। ਫ਼ਿਲਮ ਦੋ ਅਸਲ-ਜੀਵਨ ਭਾਰਤੀ ਕ੍ਰਾਂਤੀਕਾਰੀਆਂ, ਅਲੂਰੀ ਸੀਤਾਰਾਮ ਰਾਜੂ ਅਤੇ ਕੋਮਾਰਾਮ ਭੀਮ ਦੀ ਕਾਲਪਨਿਕ ਦੋਸਤੀ, ਅਤੇ ਬ੍ਰਿਟਿਸ਼ ਰਾਜ ਦੇ ਵਿਰੁੱਧ ਉਨ੍ਹਾਂ ਦੀ ਲੜਾਈ ਦੇ ਦੁਆਲੇ ਕੇਂਦਰਿਤ ਹੈ।
Cheers on a well deserved win @RRRMovie 🥂! pic.twitter.com/f3JGfEitjE
— Critics Choice Awards (@CriticsChoice) January 16, 2023