ਬਾਈ ਅਮਰਜੀਤ ਦੀ ਆਵਾਜ਼ 'ਚ ਅਜੋਕੇ ਸਮੇਂ ਦੀਆਂ ਸਮੱਸਿਆਵਾਂ ਨੂੰ ਦਰਸਾਉਂਦਾ ਗੀਤ 'ਸਟੈਂਡ' ਰਿਲੀਜ਼

Written by  Shaminder   |  February 20th 2020 11:10 AM  |  Updated: February 20th 2020 11:10 AM

ਬਾਈ ਅਮਰਜੀਤ ਦੀ ਆਵਾਜ਼ 'ਚ ਅਜੋਕੇ ਸਮੇਂ ਦੀਆਂ ਸਮੱਸਿਆਵਾਂ ਨੂੰ ਦਰਸਾਉਂਦਾ ਗੀਤ 'ਸਟੈਂਡ' ਰਿਲੀਜ਼

ਪੀਟੀਸੀ ਰਿਕਾਰਡਜ਼ ਵੱਲੋਂ ਬਾਈ ਅਮਰਜੀਤ ਦੀ ਆਵਾਜ਼ 'ਚ ਗੀਤ 'ਸਟੈਂਡ' ਦਾ ਵਰਲਡ ਪ੍ਰੀਮੀਅਰ ਪੀਟੀਸੀ ਪੰਜਾਬੀ 'ਤੇ ਕੀਤਾ ਗਿਆ ਹੈ  ।ਬੀਤੇ ਦਿਨ  ਇਸ ਗੀਤ ਦਾ ਟੀਜ਼ਰ ਸਾਹਮਣੇ ਆਇਆ ਸੀ। ਬਾਈ ਅਮਰਜੀਤ ਨੇ 'ਚ ਅਜੋਕੇ ਸਮੇਂ ਦੇ ਇਨਸਾਨ ਦੇ ਰਵਈਏ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਅੱਜ ਕੱਲ੍ਹ ਦੇ ਨੌਜਵਾਨਾਂ ਦਾ ਕਿਸੇ ਗੱਲ ਨੂੰ ਲੈ ਕੇ ਕੋਈ ਵੀ ਸਟੈਂਡ ਨਹੀਂ ਹੈ ।

ਹੋਰ ਵੇਖੋ:ਕਈ ਪ੍ਰਸਿੱਧ ਗਾਇਕਾਂ ਨੂੰ ਗੁਰੂ ਧਾਰਿਆ ਸੀ ਮਨੀ ਔਜਲਾ ਨੇ, ਇਸੇ ਲਈ ਹੈ ਚੰਗਾ ਸੰਗੀਤਕਾਰ ਤੇ ਗਾਇਕ

ਉਹ ਕਿਸੇ ਗੱਲ 'ਤੇ ਟਿਕੇ ਨਹੀਂ ਰਹਿੰਦੇ,ਜਿਸ ਕਾਰਨ ਅਕਸਰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ ।ਇਸ ਦੇ ਨਾਲ ਹੀ ਉਨ੍ਹਾਂ ਨੇ ਅਜੋਕੇ ਸਮੇਂ 'ਚ ਪੰਜਾਬ ਨੂੰ ਦਰਪੇਸ਼ ਮੁਸ਼ਿਕਲਾਂ, ਜਿਸ 'ਚ ਸਭ ਤੋਂ ਵੱਡੀ ਸਮੱਸਿਆ ਨਸ਼ਿਆਂ ਵਰਗੀ ਨਾਮੁਰਾਦ ਬਿਮਾਰੀ ਦੀ ਹੈ ।

Bai Amarjit Bai Amarjit

ਜਿਸ ਕਾਰਨ ਪਤਾ ਨਹੀਂ ਕਿੰਨੀਆਂ ਕੁ ਮਾਵਾਂ ਦੇ ਪੁੱਤ ਬੇਵਕਤ ਮੌਤ ਦੇ ਆਗੌਸ਼ 'ਚ ਸਮਾ ਰਹੇ ਨੇ ਇਹ ਵੀ ਦਰਸਾਉਣ ਦੀ ਬਾਖੂਬੀ ਕੋਸ਼ਿਸ਼ ਕੀਤੀ ਗਈ ਹੈ । ਇਸ ਤੋਂ ਪਹਿਲਾਂ ਵੀ ਬਾਈ ਅਮਰਜੀਤ ਨੇ ਕਈ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਗੀਤ ਦੇ ਬੋਲ ਜੰਗ ਢਿੱਲੋਂ ਨੇ ਲਿਖੇ ਹਨ ਜਦੋਂਕਿ ਮਿਊਜ਼ਿਕ ਡੀ.ਜੇ.ਡਸਟਰ ਨੇ ਦਿੱਤਾ ਹੈ ।ਵੀਡੀਓ ਸੰਦੀਪ ਸ਼ਰਮਾ ਵੱਲੋਂ ਤਿਆਰ ਕੀਤਾ ਗਿਆ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network