ਪੀਟੀਸੀ ਸ਼ੋਅਕੇਸ ‘ਚ ਨਜ਼ਰ ਆਵੇਗੀ ‘ਗਾਂਧੀ ਫੇਰ ਆ ਗਿਆ’ ਦੀ ਸਟਾਰ ਕਾਸਟ

written by Lajwinder kaur | January 26, 2020

ਪੀਟੀਸੀ ਸ਼ੋਅਕੇਸ ਅਜਿਹਾ ਟੀਵੀ ਸ਼ੋਅ ਹੈ ਜਿਸ ‘ਚ ਦਰਸ਼ਕਾਂ ਨੂੰ ਉਨ੍ਹਾਂ ਦੇ ਮਨਪਸੰਦੀਦਾ ਕਲਾਕਾਰਾਂ ਦੇ ਨਾਲ ਰੁਬਰੂ ਕਰਵਾਇਆ ਜਾਂਦਾ ਹੈ। ਇਸ ਵਾਰ ਇਸ ਸ਼ੋਅ ‘ਚ ਨਜ਼ਰ ਆਉਣਗੇ ਬੱਬਰ ਸ਼ੇਰ ਯਾਨੀ ਕਿ ਆਰਿਆ ਬੱਬਰ ਤੇ ਖ਼ੂਬਸੂਰਤ ਪੰਜਾਬੀ ਅਦਾਕਾਰਾ ਨੇਹਾ ਮਲਿਕ।

ਹੋਰ ਵੇਖੋ:ਹਾਸਿਆਂ ਦੇ ਰੰਗਾਂ ਨਾਲ ਭਰਿਆ ‘ਜਵਾਨੀ ਜਾਨੇਮਨ’ ਦਾ ਬਾਕਮਾਲ ਟਰੇਲਰ ਹੋਇਆ ਰਿਲੀਜ਼, ਪੰਜਾਬੀ ਅੰਦਾਜ਼ ‘ਚ ਨਜ਼ਰ ਆਏ ਸੈਫ ਅਲੀ ਖ਼ਾਨ

ਆਰਿਆ ਬੱਬਰ ਜੋ ਕਿ ਇੱਕ ਲੰਬੇ ਅਰਸੇ ਬਾਅਦ ‘ਗਾਂਧੀ ਫੇਰ ਆ ਗਿਆ’ ਦੇ ਨਾਲ ਪੰਜਾਬੀ ਫ਼ਿਲਮੀ ਜਗਤ ‘ਚ ਵਾਪਸੀ ਕਰਨ ਜਾ ਰਹੇ ਹਨ। ਫ਼ਿਲਮ ਦਾ ਸ਼ਾਨਦਾਰ ਟਰੇਲਰ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ। ਇਹ ਫ਼ਿਲਮ ਇੱਕ ਐਕਸ਼ਨ ਤੇ ਇਮੋਸ਼ਨ ਡਰਾਮਾ ਵਾਲੀ ਮੂਵੀ ਹੋਵੇਗੀ।

ਪੀਟੀਸੀ ਸ਼ੋਅਕੇਸ ‘ਚ ਫ਼ਿਲਮ ਦੇ ਹੀਰੋ ਤੇ ਹੀਰੋਇਨ ਫ਼ਿਲਮ ਦੇ ਅਣਛੂਹੇ ਪਹਿਲੂਆਂ ਤੋਂ ਜਾਣੂ ਕਰਵਾਉਂਦੇ ਹੋਏ ਨਜ਼ਰ ਆਉਣਗੇ ਤੇ ਨਾਲ ਹੀ ਆਰਿਆ ਬੱਬਰ ਤੇ ਨੇਹਾ ਮਲਿਕ ਦੀ ਮਸਤੀ ਵੀ ਦੇਖਣ ਨੂੰ ਮਿਲੇਗੀ। ਸੋ ਦੇਖਣਾ ਨਾ ਭੁੱਲਣਾ ‘ਪੀਸੀਸੀ ਸ਼ੋਅਕੇਸ’ ਇਸ ਵੀਰਵਾਰ (30 ਜਨਵਰੀ) ਰਾਤ 8.30 ਵਜੇ ਸਿਰਫ ਪੀਟੀਸੀ ਪੰਜਾਬੀ ’ਤੇ ।

0 Comments
0

You may also like