Advertisment

ਕਪਿਲ ਸ਼ਰਮਾ ਦੀ ਵਹੁਟੀ ਬਚਪਨ 'ਚ ਬਹੁਤ ਕਰਦੀ ਸੀ ਸ਼ਰਾਰਤਾਂ, ਗਿੰਨੀ ਦੀ ਨਾਨੀ ਨੇ ਕੀਤਾ ਖੁਲਾਸਾ, ਦੇਖੋ ਪੂਰੀ ਵੀਡਿਓ 

author-image
By Rupinder Kaler
New Update
ਕਪਿਲ ਸ਼ਰਮਾ ਦੀ ਵਹੁਟੀ ਬਚਪਨ 'ਚ ਬਹੁਤ ਕਰਦੀ ਸੀ ਸ਼ਰਾਰਤਾਂ, ਗਿੰਨੀ ਦੀ ਨਾਨੀ ਨੇ ਕੀਤਾ ਖੁਲਾਸਾ, ਦੇਖੋ ਪੂਰੀ ਵੀਡਿਓ 
Advertisment
ਕਮੇਡੀ ਕਿੰਗ ਕਪਿਲ ਸ਼ਰਮਾ ਤੇ ਗਿੰਨੀ ਦਾ ਜਲੰਧਰ ਵਿੱਚ ਵਿਆਹ ਹੋ ਗਿਆ ਹੈ । ਇਸ ਜੋੜੀ ਦਾ ਵਿਆਹ ਜਲੰਧਰ ਵਿੱਚ ਪੰਜਾਬੀ ਰੀਤੀ ਰਿਵਾਜਾਂ ਦੇ ਨਾਲ ਹੋਇਆ ਹੈ । ਕਪਿਲ ਸ਼ਰਮਾ ਦੇ ਵਿਆਹ ਗਾਇਕ ਗੁਰਦਾਸ ਮਾਨ ਨੇ ਖੂਬ ਰੰਗ ਜਮਾਇਆ ਸੀ ।ਕਪਿਲ ਨੇ ਵਿਆਹ ਵਿੱੱਚ ਹਰੇ ਰੰਗ ਦੀ ਸ਼ੇਰਵਾਨੀ ਪਾਈ ਹੋਈ ਸੀ । ਕਪਿਲ ਪੱਗ ਵਿੱਚ ਬਹੁਤ ਹੀ ਸੋਹਣੇ ਲੱਗ ਰਹੇ ਸਨ ਜਦੋਂ ਕਿ ਪੱਗ ਤੇ ਲਗਾਈਆਂ ਤਿੰਨ ਕਲਗੀਆਂ ਉਹਨਾਂ ਦੀ ਖੂਬਸੁਰਤੀ ਨੂੰ ਚਾਰ ਚੰਨ ਲਗਾ ਰਹੀਆਂ ਸਨ । ਹੋਰ ਵੇਖੋ :ਗੁਰੂ ਰੰਧਾਵਾ ਨੂੰ ਟੱਕਰ ਦੇ ਰਿਹਾ ਹੈ ਇਹ ਕਿਊਟ ਜਿਹਾ ਬੱਚਾ,ਵੇਖੋ ਵੀਡਿਓ
Advertisment
kapil ginni wedding kapil ginni wedding ਜਦੋਂ ਕਿ ਗਿੰਨੀ ਲਹਿੰਗੇ ਅਤੇ ਚੋਲੀ ਵਿੱਚ ਹਰ ਇੱਕ ਦੀ ਖਿੱਚ ਦਾ ਕੇਂਦਰ ਬਣੀ ਹੋਈ ਸੀ । ਨਵੀਂ ਵਿਆਹੀ ਇਹ ਜੋੜੀ ਹਰ ਇੱਕ ਨੂੰ ਪੋਜ ਦਿੰਦੀ ਹੋਈ ਨਜ਼ਰ ਆਈ ਜਿਸ ਦੀ ਵੀਡਿਓ ਸੋਸ਼ਲ ਮੀਡਿਆ ਤੇ ਖੂਬ ਵਾਇਰਲ ਹੋ ਰਹੀ ਹੈ । ਹੋਰ ਵੇਖੋ :ਕਪਿਲ ਸ਼ਰਮਾ ਦੇ ਵਿਆਹ ਵਿੱਚ ਗੁਰਦਾਸ ਮਾਨ ਨੇ ਜਮਾਇਆ ਰੰਗ, ਸਿਤਾਰਿਆਂ ਨੇ ਆਪਣੇ ਆਪਣੇ ਤਰੀਕੇ ਨਾਲ ਦਿੱਤੀ ਵਧਾਈ, ਦੇਖੋ ਵੀਡਿਓ https://www.instagram.com/p/BrTDxA6AJxN/?utm_source=ig_embed ਕਪਿਲ ਦੇ ਵਿਆਹ ਨੂੰ ਲੈ ਕੇ ਹਰ ਕੋਈ ਖੁਸ਼ ਸੀ । ਪਰ ਗਿੰਨੀ ਦੀ ਨਾਨੀ ਨੂੰ ਇਸ ਵਿਆਹ ਦਾ ਸਭ ਤੋਂ ਵੱਧ ਚਾਅ ਚੜਿਆ ਸੀ । ਗਿੰਨੀ ਦੀ ਨਾਨੀ ਦੇ ਖੁਸ਼ੀ ਵਿੱਚ ਪੈਰ ਜ਼ਮੀਨ ਤੇ ਨਹੀਂ ਸਨ ਲੱਗ ਰਹੇ । ਦਰਅਸਲ ਗਿੰਨੀ ਦਾ ਆਪਣੀ ਨਾਨਕਿਆਂ ਨਾਲ ਖਾਸ ਲਗਾਅ ਹੈ ਕਿਉਂਕਿ ਗਿੰਨੀ ਦਾ ਨਾਨਕਾ ਪਿੰਡ ਉਹਨਾਂ ਦੇ ਹੋਮ ਟਾਉਨ ਜਲੰਧਰ ਦੇ ਨਾਲ ਹੀ ਹੈ । ਹੋਰ ਵੇਖੋ :ਅੜੀਅਲ ਸੁਭਾਅ ਵਾਲੇ ਰੋਡੀਜ਼ ਫੇਮ ਰਘੂਰਾਮ ਨੇ ਵੀ ਕਰਵਾਇਆ ਦੂਜਾ ਵਿਆਹ ਦੇਖੋ ਤਸਵੀਰਾਂ https://www.instagram.com/p/BrUJR7QFW4z/ ਗਿੰਨੀ ਦੀ ਨਾਨੀ ਮੁਤਾਬਿਕ ਗਿੰਨੀ ਨੇ ਜਿਆਦਾ ਬਚਪਨ ਉਹਨਾਂ ਕੋਲ ਹੀ ਬਤੀਤ ਕੀਤਾ ਹੈ । ਇਸ ਲਈ ਉਹਨਾਂ ਨੂੰ ਗਿੰਨੀ ਦੇ ਵਿਆਹ ਦਾ ਲੰਮੇ ਸਮੇਂ ਤੋਂ ਇੰਤਜ਼ਾਰ ਸੀ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment