Advertisment

ਫ਼ਿਲਮ ਗਿੱਦੜ ਸਿੰਗੀ ਦਾ ਨਵਾਂ ਗਾਣਾ ‘ਸਟਾਰ ਪੁੱਤ’ ਜੌਰਡਨ ਸੰਧੂ ਦੀ ਆਵਾਜ਼ ‘ਚ ਹੋਇਆ ਰਿਲੀਜ਼, ਦੇਖੋ ਵੀਡੀਓ

author-image
By Lajwinder kaur
New Update
ਫ਼ਿਲਮ ਗਿੱਦੜ ਸਿੰਗੀ ਦਾ ਨਵਾਂ ਗਾਣਾ ‘ਸਟਾਰ ਪੁੱਤ’ ਜੌਰਡਨ ਸੰਧੂ ਦੀ ਆਵਾਜ਼ ‘ਚ ਹੋਇਆ ਰਿਲੀਜ਼, ਦੇਖੋ ਵੀਡੀਓ
Advertisment
ਜੌਰਡਨ ਸੰਧੂ ਤੇ ਰੁਬੀਨਾ ਬਾਜਵਾ ਦੀ ਆਉਣ ਵਾਲੀ ਫ਼ਿਲਮ ‘ਗਿੱਦੜ ਸਿੰਗੀ’ ਦੇ ਹਾਸਿਆਂ ਦੇ ਰੰਗਾਂ ਨਾਲ ਭਰੇ ਟਰੇਲਰ ਤੋਂ ਬਾਅਦ ਬੈਕ ਟੂ ਬੈਕ ਗੀਤ ਰਿਲੀਜ਼ ਹੋ ਰਹੇ ਹਨ। ਜੀ ਹਾਂ ਜਿਸ ਦੇ ਚੱਲਦੇ ਫ਼ਿਲਮ ਦਾ ਇੱਕ ਹੋਰ ਨਵਾਂ ਗੀਤ ‘ਸਟਾਰ ਪੁੱਤ’ ਦਰਸ਼ਕਾਂ ਦੇ ਰੁ-ਬ-ਰੂ ਹੋ ਚੁੱਕਿਆ ਹੈ। ਇਹ ਗਾਣਾ ਜੌਰਡਨ ਸੰਧੂ ਦੀ ਆਵਾਜ਼ ‘ਚ ਹੀ ਰਿਲੀਜ਼ ਹੋਇਆ ਹੈ।
Advertisment
ਹੋਰ ਵੇਖੋ:ਜੌਰਡਨ ਸੰਧੂ ਤੇ ਦਿਲਜੋਤ ਦੀ ਫ਼ਿਲਮ ‘ਖ਼ਤਰੇ ਦਾ ਘੁੱਗੂ’ ਦੀ ਰਿਲੀਜ਼ ਡੇਟ ਆਈ ਸਾਹਮਣੇ ਇਸ ਗਾਣੇ ਨੂੰ ਜੌਰਡਨ ਸੰਧੂ ਨੇ ਉਸ ਮੁੰਡੇ ਦੇ ਪੱਖ ਤੋਂ ਗਾਇਆ ਹੈ ਜੋ ਗਾਇਕ ਬਣਨਾ ਚਾਹੁੰਦਾ ਹੈ। ਗਾਣੇ ਦੇ ਬੋਲ ਬੰਟੀ ਬੈਂਸ ਦੀ ਕਲਮ ਚੋਂ ਹੀ ਨਿਕਲੇ ਨੇ ਤੇ ਮਿਊਜ਼ਿਕ ਡੇਵੀ ਸਿੰਘ (Davvy Singh) ਨੇ ਦਿੱਤਾ ਹੈ। ਗਾਣੇ ਨੂੰ ਟੀਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ  ਵੱਲੋਂ ਗੀਤ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਇਸ ਫ਼ਿਲਮ ‘ਚ ਰੁਬੀਨਾ ਬਾਜਵਾ ਤੇ ਜੌਰਡਨ ਸੰਧੂ ਤੋਂ ਇਲਾਵਾ ਰਵਿੰਦਰ ਗਰੇਵਾਲ, ਸਾਨਵੀ ਧੀਮਾਨ ਅਤੇ ਕਰਨ ਮਹਿਤਾ ਤੋਂ ਇਲਾਵਾ ਕਈ ਹੋਰ ਪੰਜਾਬੀ ਕਲਾਕਾਰ ਨਜ਼ਰ ਆਉਣਗੇ। ਇਹ ਫ਼ਿਲਮ 29 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।      
Advertisment

Stay updated with the latest news headlines.

Follow us:
Advertisment
Advertisment
Latest Stories
Advertisment