ਫ਼ਿਲਮ "ਆਟੇ ਦੀ ਚਿੜੀ" ਦਾ ਪਹਿਲਾ ਆਫੀਸ਼ੀਅਲ ਪੋਸਟਰ ਹੋਇਆ ਜਾਰੀ

Written by  Rajan Sharma   |  September 01st 2018 12:26 PM  |  Updated: September 01st 2018 12:26 PM

ਫ਼ਿਲਮ "ਆਟੇ ਦੀ ਚਿੜੀ" ਦਾ ਪਹਿਲਾ ਆਫੀਸ਼ੀਅਲ ਪੋਸਟਰ ਹੋਇਆ ਜਾਰੀ

ਪੰਜਾਬੀ ਸਿਨੇਮਾ ਚ ਕਈ ਚੰਗੀਆਂ ਫ਼ਿਲਮਾਂ ਅਤੇ ਨਵੀਆਂ ਜੋੜਿਆਂ ਸਿਨੇਮਾ ਚ ਦੇਖਣ ਨੂੰ ਮਿਲਦੀਆਂ ਹਨ| ਰੱਬ ਦਾ ਰੇਡੀਓ ਅਤੇ ਸਰਦਾਰ ਮੁਹੰਮਦ ਦੇ ਨਿਰਦੇਸ਼ਕ, ਹੈਰੀ ਭੱਟੀ ਆਪਣੀ ਅਗਲੀ ਫ਼ਿਲਮ “ਆਟੇ ਦੀ ਚਿੜੀ” punjabi film ਨਾਲ ਆ ਰਹੀ ਹਨ | ਫਿਲਮ ਵਿਚ ਨੀਰੂ ਬਾਜਵਾ ਮੁੱਖ ਅਭਿਨੇਤਰੀ ਦੇ ਤੌਰ ਤੇ ਭੂਮਿਕਾ ਨਾਭਾਉਂਦੀ ਨਜ਼ਰ ਆਉਣਗੀ ਅਤੇ ਉਨ੍ਹਾਂ ਦੇ ਨਾਲ ਗਾਇਕ ਅਮ੍ਰਿਤ ਮਾਨ amrit maan ਨੂੰ ਪਹਿਲੀ ਵਾਰ ਪੁਰਸ਼ ਨਾਇਕ ਵਜੋਂ ਦੇਖਿਆ ਜਾਵੇਗਾ|

aate di chiri

ਹਾਲ ਹੀ ਵਿੱਚ ਫ਼ਿਲਮ ਦੀ ਸਟਾਰਕਾਸਟ ਟੀਮ ਵਲੋਂ ਆਪਣੇ ਇੰਸਟਾਗ੍ਰਾਮ ਤੇ ਫ਼ਿਲਮ ਦਾ ਇੱਕ ਹੋਰ ਬੇਹੱਦ ਸੋਹਣਾ ਪੋਸਟਰ ਸਾਂਝਾ ਕੀਤਾ ਗਿਆ ਹੈ ਜਿਸ ਵਿੱਚ ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ amrit maan ਬੜੀ ਹੀ ਖੂਬਸੂਰਤ ਪੰਜਾਬੀ ਪੋਸ਼ਾਕ ਵਿੱਚ ਨਜ਼ਰ ਆ ਰਹੇ ਹਨ| ਉਹਨਾਂ ਦੋਨਾਂ ਪਿੱਛੇ ਇੱਕ ਛੋਟਾ ਜਿਹਾ ਸਰਦਾਰ ਵੀ ਪੋਸਟਰ ਨੂੰ ਬਹੁਤ ਰੌਣਕ ਲਾ ਰਿਹਾ ਹੈ| ਅੰਮ੍ਰਿਤ ਮਾਨ ਨੇ ਪੋਸਟਰ ਸਾਂਝਾ ਕਰਦੇ ਹੋਏ ਨਾਲ ਹੀ ਲਿਖਿਆ ਕੀ: ao ji first official POSTER release hogya ji saadi film AATE DI CHIDI da releasing on 19th October??

https://www.instagram.com/p/BnLooABn-fC/

ਦੱਸ ਦੇਈਏ ਕੀ ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ amrit maan ਤੋਂ ਇਲਾਵਾ ਇਸ ਵਿੱਚ ਗੁਰਪ੍ਰੀਤ ਘੁੱਗੀ, ਬੀ ਐਨ ਸ਼ਰਮਾ, ਅਨਮੋਲ ਵਰਮਾ, ਕਰਮਜੀਤ ਅਨਮੋਲ, ਹਾਰਬੀ ਸੰਘਾ ਅਤੇ ਸਰਦਾਰ ਸੋਹੀ ਵੀ ਆਪਣੀ ਅਦਾਕਾਰੀ ਨੂੰ ਪੇਸ਼ ਕਰਦੇ ਨਜ਼ਰ ਆਉਣਗੇ| ਇਹ ਇਕ ਕਾਮੇਡੀ ਫਿਲਮ ਹੈ ਅਤੇ ਇਹ ਪੰਜਾਬ ਦੇ ਮੁੱਦਿਆਂ ਨੂੰ ਹਾਸੇਪੂਰਨ ਤਰੀਕੇ ਨਾਲ ਦਿਖਾ ਕੇ ਦਰਸ਼ਕਾਂ ਨੂੰ ਪਸੰਦ ਆਉਣ ਦੀ ਉੱਮੀਦ ਹੈ | ਫ਼ਿਲਮ ਦੇ ਨਿਰਮਾਤਾ ਚਰਨਜੀਤ ਸਿੰਘ ਹਨ | ਇਹ ਫ਼ਿਲਮ ਪੰਜਾਬ ਅਤੇ ਕੈਨੇਡਾ ਵਿਚ ਸ਼ੂਟ ਕੀਤੀ ਗਈ ਹੈ| ਪੋਸਟਰ ਦੁਆਰਾ ਫ਼ਿਲਮ ਦੇ ਰਿਲੀਜ਼ ਹੋਣ ਬਾਰੇ ਵੀ ਦੱਸਿਆ ਗਿਆ ਹੈ ਕੀ ਫ਼ਿਲਮ 19 ਅਕਤੂਬਰ ਨੂੰ ਦੁਸ਼ਹਿਰੇ ਵਾਲ਼ੇ ਦਿਨ ਰਿਲੀਜ਼ ਹੋਣ ਜਾ ਰਹੀ ਹੈ|

aate di chiri


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network