'ਕਾਲਾ ਸ਼ਾਹ ਕਾਲਾ' ਦੇ ਸੈੱਟ 'ਤੇ ਕਲਾਕਾਰਾਂ ਦੀ ਮਸਤੀ

Written by  Shaminder   |  September 08th 2018 10:26 AM  |  Updated: September 08th 2018 10:26 AM

'ਕਾਲਾ ਸ਼ਾਹ ਕਾਲਾ' ਦੇ ਸੈੱਟ 'ਤੇ ਕਲਾਕਾਰਾਂ ਦੀ ਮਸਤੀ

ਬਿੰਨੂ ਢਿੱਲੋਂ Binnu Dhillon ਜਲਦ ਹੀ ਆਪਣੀ ਨਵੀਂ ਫਿਲਮ Movie ਕਾਲਾ ਸ਼ਾਹ ਕਾਲਾ ਨਾਲ ਦਰਸ਼ਕਾਂ 'ਚ ਮੁੜ ਤੋਂ ਹਾਜ਼ਰ ਹੋਣਗੇ । ਇਸ ਫਿਲਮ 'ਚ ਬਿੰਨੂ ਢਿੱਲੋਂ ਸਰਗੁਨ ਮਹਿਤਾ,ਕਰਮਜੀਤ ਅਣਮੋਲ ,ਹਾਰਬੀ ਸੰਘਾ ਸਣੇ ਕਈ ਹੋਰ ਅਦਾਕਾਰ ਆਪਣੀ ਅਦਾਕਾਰੀ ਦੇ ਜਲਵੇ ਵਿਖਾਉਣਗੇ ।ਇਸ ਫਿਲਮ ਦੀ ਸ਼ੂਟਿੰਗ ਬੜੇ ਹੀ ਜ਼ੋਰ ਸ਼ੋਰ ਨਾਲ ਚੱਲ ਰਹੀ ਹੈ । ਇਸੇ ਸ਼ੂਟਿੰਗ ਦੇ ਰੁੱਝੇ ਹੋਏ ਸਮੇਂ ਚੋਂ ਕੁਝ ਸਮਾਂ ਕੱਢ ਕੇ ਫਿਲਮ ਦੀ ਸਟਾਰਕਾਸਟ ਮਸਤੀ ਕਰ ਰਹੀ ਹੈ ।

https://www.instagram.com/p/Bnc-MLkhG9g/?hl=en&taken-by=binnudhillons

ਇਸੇ ਤਰ੍ਹਾਂ ਦਾ ਇੱਕ ਨਜ਼ਾਰਾ ਵੇਖਣ ਨੂੰ ਮਿਲਿਆ ਫਿਲਮ 'ਕਾਲਾ ਸ਼ਾਹ ਕਾਲਾ' ਦੇ ਸੈੱਟ 'ਤੇ ਜਿੱਥੇ ਬਿੰਨੂ ਢਿੱਲੋਂ ਕਰਮਜੀਤ ਅਣਮੋਲ ਤੋਂ ਉਨ੍ਹਾਂ ਦੀ ਫਿਲਮ 'ਮਰ ਗਏ ਓਏ ਲੋਕੋ' ਦਾ ਗੀਤ ਸੁਣਦੇ ਨਜ਼ਰ ਆਏ । ਜਿਸ ਨੂੰ ਕਰਮਜੀਤ ਅਣਮੋਲ ਨੇ ਗਾਇਆ ਹੈ ।ਜਦੋਂ ਬਿੰਨੂ ਨੇ ਕਰਮਜੀਤ ਅਣਮੋਲ ਨੂੰ ਉਹ ਗੀਤ ਸੁਨਾਉਣ ਲਈ ਕਿਹਾ ਤਾਂ ਉਨ੍ਹਾਂ ਨੇ ਕੋਲ ਹੀ ਰੱਖੇ ਮੇਜ਼ ਨੂੰ ਢੋਲਕ ਬਣਾ ਲਿਆ ਅਤੇ ਬੜੇ ਹੀ ਸੁਰੀਲੇ ਅੰਦਾਜ਼ 'ਚ ਇਸ ਗੀਤ ਨੂੰ ਗਾ ਕੇ ਸੁਣਾਇਆ ।

Kala Shah Kala

ਇਸ ਦੇ ਨਾਲ ਹੀ ਬਿੰਨੂ ਢਿੱਲੋਂ ਨੇ ਹਾਰਬੀ ਸੰਘਾ ਨਾਲ ਵੀ ਗੱਲਬਾਤ ਕੀਤੀ । ਇਸ ਮੌਕੇ ਹਾਰਬੀ ਸੰਘਾ ਨੇ ਵੀ ਆਪਣੇ ਕਿਰਦਾਰ ਬਾਰੇ ਜਾਣਕਾਰੀ ਵੀ ਦਿੱਤੀ। ਕਰਮਜੀਤ ਅਣਮੋਲ ਨੇ ਵੀ ਇਸ ਫਿਲਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਾਟੀ ਮਿਲ ਪ੍ਰੋਡਕਸ਼ਨ ਅਤੇ ਬਿੰਨੂ ਢਿੱਲੋਂ ਪ੍ਰੋਡਕਸ਼ਨ ਵੱਲੋਂ ਇਹ ਇਹ ਫਿਲਮ ਬਣਾਈ ਜਾ ਰਹੀ ਹੈ ।ਇਸ ਫਿਲਮ ਤੋਂ ਫਿਲਮ ਦੀ ਸਟਾਰਕਾਸਟ ਨੂੰ ਕਾਫੀ ਉਮੀਦਾਂ ਨੇ

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network