ਜ਼ਲਦ ਦਿਲਜੀਤ ਦੋਸਾਂਝ ਦਾ ਵੀ ਮੋਮ ਦਾ ਬੁੱਤ ਬਣੇਗਾ ਮੈਡਮ ਤੁਸਾਦ ਮਿਊਜ਼ੀਅਮ 'ਚ

Written by  Rajan Sharma   |  July 16th 2018 07:53 AM  |  Updated: July 16th 2018 07:53 AM

ਜ਼ਲਦ ਦਿਲਜੀਤ ਦੋਸਾਂਝ ਦਾ ਵੀ ਮੋਮ ਦਾ ਬੁੱਤ ਬਣੇਗਾ ਮੈਡਮ ਤੁਸਾਦ ਮਿਊਜ਼ੀਅਮ 'ਚ

ਮਸ਼ਹੂਰ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ diljit dosanjh ਰੋਜ਼ਾਨਾਂ ਕਾਮਯਾਬੀ ਦੀ ਚੜਾਇਆਂ ਚੱੜ ਰਹੇ ਹਨ | ਅਜਿਹੇ 'ਚ ਦਿਲਜੀਤ ਦਾ ਮੈਡਮ ਤੁਸਾਦ ਮਿਊਜ਼ੀਅਮ 'ਚ ਮੋਮ ਦਾ ਬੁੱਤ ਸਥਾਪਤ ਕੀਤਾ ਜਾਵੇਗਾ। ਆਪਣੇ ਮੋਮ ਦੇ ਬੁੱਤ ਲਈ ਦਿਲਜੀਤ ਨੇ ਅੱਜ ਆਪਣਾ ਮੇਚਾ ਦਿੱਤਾ। ਇਸ ਬਾਰੇ ਜਾਣਕਾਰੀ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਕੁਝ ਤਸਵੀਰਾਂ ਸਾਂਝਾ ਕਰਕੇ ਦਿੱਤੀ|

https://www.instagram.com/p/BlREkxDhVIR/?taken-by=diljitdosanjh

ਤਸਵੀਰਾਂ ਵਿੱਚ ਸਾਫ ਵੇਖਿਆ ਜਾ ਸਕਦਾ ਹੈ ਕਿ ਮੈਡਮ ਤੁਸਾਦ ਦੇ ਦਿੱਲੀ ਵਿੱਚ ਬਣੇ ਮਿਊਜ਼ੀਅਮ ਵਿੱਚ ਆਪਣੇ ਬੁੱਤ ਲਈ ਮੇਚਾ ਦੇ ਰਹੇ ਹਨ। ਦਿਲਜੀਤ ਦੀਆਂ ਅੱਖਾਂ ਦਾ ਰੰਗ ਮਿਲਾਉਣ ਮਿਊਜ਼ੀਅਮ ਦੇ ਬੁੱਤਾਂ ਦੇ ਡਿਜ਼ਾਈਨਰਾਂ ਨੇ ਉਸ 'ਤੇ ਕਾਫੀ ਮਿਹਨਤ ਵੀ ਕੀਤੀ। ਦਿਲਜੀਤ ਨੇ 'ਉੜਤਾ ਪੰਜਾਬ' ਫ਼ਿਲਮ ਦੇ ਨਾਲ ਬਾਲੀਵੁੱਡ 'ਚ ਕਦਮ ਧਰਿਆ ਸੀ। ਇਸ ਫਿਲਮ ਨੇ ਦਿਲਜੀਤ diljit dosanjh ਨੂੰ ਹੋਰ ਵੀ ਬੁਲੰਦੀਆਂ 'ਤੇ ਪਹੁੰਚਾ ਦਿੱਤਾ। ਇਸ ਫਿਲਮ punjabi film ਤੋਂ ਬਾਅਦ ਦਿਲਜੀਤ ਨੂੰ 'ਬੈਸਟ ਡੈਬਿਊ ਮੇਲ' ਅਵਾਰਡ ਨਾਲ ਨਿਵਾਜਿਆ ਗਿਆ ਸੀ।ਅਜਿਹੇ 'ਚ ਦਿਲਜੀਤ ਆਪਣੀ ਕਾਮਯਾਬੀ 'ਚ ਇੱਕ ਹੋਰ ਪੁਲਾਂਘ ਪੁੱਟ ਰਿਹਾ ਹੈ। ਦਿਲਜੀਤ ਦਾ ਮੋਮ ਦਾ ਬੁੱਤ ਮੈਡਮ ਤੁਸਾਦ ਮਿਊਜ਼ੀਅਮ ਦਿੱਲੀ 'ਚ ਸਥਾਪਿਤ ਕੀਤਾ ਜਾਵੇਗਾ।

https://www.instagram.com/p/BlPtxhYBQX9/?taken-by=diljitdosanjh

ਹਾਲ ਹੀ ਵਿਚ ਦਿਲਜੀਤ ਦੀ ਆਈ ਫ਼ਿਲਮ ਸੂਰਮਾ punjabi film ਬਾਕਸਆਫ਼ਿਸ ਤੇ ਪੂਰੀਆਂ ਧਮਾਲਾਂ ਪਾ ਰਹੀ ਹੈ ਅਤੇ ਫੈਨਸ ਦੁਆਰਾ ਬੇਹੱਦ ਪਸੰਦ ਕੀਤੀ ਜਾ ਰਹੀ ਹੈ| ਜ਼ਿਆਦਾਤਰ ਲੋਕਾਂ ਦੁਆਰਾ ਫ਼ਿਲਮ ਦੀ ਡਾਇਰੈਕਸ਼ਨ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ|ਦਿਲਜੀਤ ਦੀ ਐਕਟਿੰਗ ਦਾ ਤਾਂ ਹਰ ਕੋਈ ਫੈਨ ਹੈ ਉਹਨਾਂ ਦੀ ਅਦਾਕਾਰੀ ਨੂੰ ਲੋਕਾਂ ਦੁਆਰਾ ਬਹੁਤ ਪਿਆਰ ਦਿੱਤਾ ਹੈ| ਗੱਲ ਅਗਰ ਤਾਪਸੀ ਪਨੂੰ ਦੀ ਅਦਾਕਾਰੀ ਦੀ ਕਰੀਏ ਦਾ ਲੋਕਾਂ ਦੁਆਰਾ ਉਸਨੂੰ ਵੀ ਬਹੁਤ ਸਹਿਰਾਇਆ ਗਿਆ ਹੈ| ਦਿਲਜੀਤ diljit dosanjh ਦੁਆਰਾ ਫ਼ਿਲਮ ਦੀ ਰੇਟਿੰਗ ਨੂੰ ਲੈਕੇ ਇਕ ਵੀਡੀਓ ਆਪਣੇ ਇੰਸਟਾਗ੍ਰਾਮ ਤੇ ਸਾਂਝਾ ਕੀਤੀ ਹੈ ਜਿਸ ਵਿੱਚ ਫ਼ਿਲਮ ਨੂੰ ਵੱਧ ਤੋਂ ਵੱਧ 4 ਸਟਾਰ ਦੀ ਰੇਟਿੰਗ ਦਿੱਤੀ ਗਈ ਹੈ| ਇਹਨਾਂ ਰੀਵਿਊ ਰਾਹੀਂ ਅਸੀ ਦੇਖ ਸਕਦੇ ਹੈ ਫ਼ਿਲਮ ਨੂੰ ਸੱਭ ਦੁਆਰਾ ਪਸੰਦ ਕੀਤਾ ਜਾ ਰਿਹਾ ਹੈ|

diljit dosanjh


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network