ਪੰਜਾਬੀਆਂ ਨੇ ਦੇਸ਼ ਲਈ ਦਿੱਤੀਆਂ ਹਨ ਸਭ ਤੋਂ ਵੱਧ ਕੁਰਬਾਨੀਆਂ, ਬਾਬਾ ਹਰਭਜਨ ਸਿੰਘ ਦੀ ਕੁਰਬਾਨੀ ਨੂੰ ਅੱਜ ਵੀ ਕੀਤਾ ਜਾਂਦਾ ਹੈ ਯਾਦ

written by Rupinder Kaler | May 03, 2019

ਪੰਜਾਬੀ ਉਹ ਲੋਕ ਹਨ ਜਿਨ੍ਹਾਂ ਨੇ ਦੇਸ਼ ਤੇ ਕੌਮ ਲਈ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਹਨ । ਪੰਜਾਬ ਦੇ ਕੁਝ ਸੂਰਮੇ ਤਾਂ ਇਸ ਤਰ੍ਹਾਂ ਦੇ ਹਨ ਜਿਨ੍ਹਾਂ ਦੀਆਂ ਕੁਰਬਾਨੀਆਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ । ਅਜਿਹਾ ਹੀ ਇੱਕ ਸੂਰਮਾ ਸੀ ਬਾਬਾ ਹਰਭਜਨ ਸਿੰਘ । ਇਸ ਬਹਾਦਰ ਸੂਰਮੇ ਦਾ ਜਨਮ ਕਪੂਰਥਲਾ ਦੇ ਪਿੰਡ ਤਲਵੰਡੀ ਕੂਕਾ ਵਿੱਚ 30 ਅਗਸਤ 1946 ਨੂੰ ਹੋਇਆ ਸੀ ਜਦੋਂ ਕਿ 4 ਅਕਤੂਬਰ 1968 ਨੂੰ ਬਾਬਾ ਹਰਭਜਨ ਸਿੰਘ ਸ਼ਹੀਦ ਹੋ ਗਏ ਸਨ । ਬਾਬਾ ਹਰਭਜਨ ਸਿੰਘ ਨੂੰ 26 ਜਨਵਰੀ 1969 ਨੂੰ ਮਹਾਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ । ਪਰ ਸ਼ਹੀਦ ਹੋਣ ਦੇ ਬਾਵਜੂਦ ਬਾਬਾ ਹਰਭਜਨ ਸਿੰਘ ਦੀ ਨੌਕਰੀ ਭਾਰਤੀ ਫੌਜ ਵਿੱਚ ਜਾਰੀ ਰਹੀ । ਇੱਥੇ ਹੀ ਬੱਸ ਨਹੀਂ ਉਹਨਾਂ ਨੂੰ ਬਕਾਇਦਾ ਤਰੱਕੀ ਦੇ ਕੇ ਸੰਨ 2੦੦6  ਵਿੱਚ ਸੇਵਾ ਮੁਕਤ ਵੀ ਕੀਤਾ ਗਿਆ । ਬਾਬਾ ਹਰਭਜਨ ਸਿੰਘ ਦੀ ਯਾਦ ਵਿੱਚ ਸਰਹੱਦ ਤੇ ਇੱਕ ਮੰਦਰ ਦਾ ਨਿਰਮਾਣ ਵੀ ਕਰਵਾਇਆ ਗਿਆ ਹੈ ਜਿੱਥੇ ਭਾਰਤੀ ਫੌਜ ਦੇ ਜਵਾਨ ਹਰ ਰੋਜ਼ ਉਹਨਾਂ ਨੂੰ ਮੱਥਾ ਟੇਕਦੇ ਹਨ । ਲੋਕ ਵਿਸ਼ਵਾਸ਼ ਹੈ ਕਿ ਬਾਬਾ ਹਰਭਜਨ ਸਿੰਘ ਸ਼ਹੀਦ ਹੋ ਕੇ ਵੀ ਸਰਹੱਦ ਦੀ ਸੁਰੱਖਿਆ ਕਰਦੇ ਹਨ । ਜਿਸ ਦਾ ਅਹਿਸਾਸ ਕੁਝ ਲੋਕਾਂ ਨੂੰ ਹੁੰਦਾ ਹੈ । ਸੋ ਬਾਬਾ ਹਰਭਜਨ ਸਿੰਘ ਦੀ ਇਸ ਕੁਰਬਾਨੀ ਨੂੰ ਸਾਡਾ ਵੀ ਸਲਾਮ ਹੈ ਜਿਹੜੇ ਦੇਸ਼ ਤੇ ਕੌਮ ਦੀ ਰੱਖਿਆ ਲਈ ਆਪਣੀ ਜਾਨ ਕੁਰਬਾਨ ਕਰ ਗਏ ।

0 Comments
0

You may also like