ਉਰਫੀ ਜਾਵੇਦ ਨੇ ਮੁੜ ਤੋਂ ਪਹਿਨੀ ਅਜੀਬ ਤਰ੍ਹਾਂ ਦੀ ਡਰੈੱਸ, ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਕੀਤੇ ਇਸ ਤਰ੍ਹਾਂ ਦੇ ਕਮੈਂਟਸ

Written by  Shaminder   |  April 04th 2022 04:21 PM  |  Updated: April 04th 2022 04:21 PM

ਉਰਫੀ ਜਾਵੇਦ ਨੇ ਮੁੜ ਤੋਂ ਪਹਿਨੀ ਅਜੀਬ ਤਰ੍ਹਾਂ ਦੀ ਡਰੈੱਸ, ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਕੀਤੇ ਇਸ ਤਰ੍ਹਾਂ ਦੇ ਕਮੈਂਟਸ

ਉਰਫੀ ਜਾਵੇਦ (Urfi Javed ) ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਨੂੰ ਲੈ ਕੇ ਅਕਸਰ ਚਰਚਾ ‘ਚ ਰਹਿੰਦੀ ਹੈ । ਉਸ ਦਾ ਇੱਕ ਨਵਾਂ ਵੀਡੀਓ (Video) ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਮੁੜ ਤੋਂ ਅਜੀਬ ਜਿਹੀ ਡਰੈੱਸ ‘ਚ ਦਿਖਾਈ ਦੇ ਰਹੀ ਹੈ ਅਤੇ ਫੋਟੋਸ਼ੂਟ ‘ਚ ਰੁੱਝੀ ਹੋਈ ਹੈ । ਇਸ ਵੀਡੀਓ ‘ਤੇ ਉਸ ਦੇ ਪ੍ਰਸ਼ੰਸਕਾਂ ਦੇ ਵੱਲੋਂ ਲਗਾਤਾਰ ਕਮੈਂਟਸ ਕੀਤੇ ਜਾ ਰਹੇ ਹਨ । ਕੋਈ ਕਹਿ ਰਿਹਾ ਹੈ ਕਿ ਇਹ ਪਾਗਲ ਕਿੱਥੋਂ ਆਈ ਹੈ । ਜਦੋਂਕਿ ਦੂਜੇ ਨੇ ਕਮੈਂਟ ਕੀਤਾ ਕਿ ‘ਛੀ’।

Urfi Javed image From instagram

ਹੋਰ ਪੜ੍ਹੋ : ਕੱਪੜਿਆਂ ਦੀ ਜਗ੍ਹਾ ਲੋਹੇ ਦੀਆਂ ਜੰਜੀਰਾਂ ਪਾ ਕੇ ਸੜਕ ‘ਤੇ ਨਿਕਲੀ ਉਰਫੀ ਜਾਵੇਦ, ਸੜਕ ਦੇ ਵਿਚਕਾਰ ਹੋਇਆ ਅਜਿਹਾ ਹਾਲ

ਇੱਕ ਹੋਰ ਨੇ ਕਮੈਂਟ ਕੀਤਾ ਕਿ ਤੂੰ ਬਿਲਕੁਲ ਨੰਗੀ ਕਿਉਂ ਨਹੀਂ ਹੋ ਜਾਂਦੀ, ਬਹੁਤ ਸਾਰੇ ਲਾਈਕਸ ਮਿਲਣਗੇ । ਇੱਕ ਹੋਰ ਨੇ ਲਿਖਿਆ ਕਿ ‘ਪੈਸੇ ਅਤੇ ਪ੍ਰਸਿੱਧੀ ਦੇ ਲਈ ਇਨਸਾਨ ਕਿਸ ਹੱਦ ਤੱਕ ਗਿਰ ਸਕਦਾ ਹੈ’।ਉਰਫੀ ਜਾਵੇਦ ਇਸ ਤਰ੍ਹਾਂ ਦੀਆਂ ਡਰੈੱਸ ਦੇ ਨਾਲ ਅਕਸਰ ਸੁਰਖੀਆਂ ਵਟੋਰਦੀ ਨਜ਼ਰ ਆਉਂਦੀ ਹੈ । ਬੀਤੇ ਦਿਨੀਂ ਉਹ ਕੱਪੜਿਆਂ ਦੀ ਬਜਾਏ ਜੰਜੀਰਾਂ ਦੇ ਨਾਲ ਖੁਦ ਨੂੰ ਢੱਕਦੀ ਹੋਈ ਦਿਖਾਈ ਦਿੱਤੀ ਸੀ ।

Urfi Javed

ਇਹ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈ ਸੀ । ਉਰਫੀ ਜਾਵੇਦ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਬਿੱਗ ਬੌਸ ‘ਚ ਨਜ਼ਰ ਆਈ ਸੀ ਜਿਸ ਤੋਂ ਬਾਅਦ ਉਹ ਕਈ ਪੰਜਾਬੀ ਗੀਤਾਂ ‘ਚ ਵੀ ਦਿਖਾਈ ਦੇ ਚੁੱਕੀ ਹੈ । ਕੁਝ ਸਮਾਂ ਪਹਿਲਾਂ ਉਸ ਨੇ ਆਪਣੇ ਵਿਆਹ ਨੂੰ ਲੈ ਕੇ ਇੱਕ ਬਿਆਨ ਦਿੱਤਾ ਸੀ । ਇਸ ਬਿਆਨ ਨੂੰ ਲੈ ਕੇ ਉਸ ਨੂੰ ਕਈ ਲੋਕਾਂ ਨੇ ਟਰੋਲ ਕੀਤਾ ਸੀ । ਉਰਫੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਅਕਸਰ ਅਜੀਬੋ ਗਰੀਬ ਡਰੈੱਸਾਂ ਦੇ ਨਾਲ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ ।

 

View this post on Instagram

 

A post shared by Voompla (@voompla)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network