ਗਾਇਕ ਦਿਲਜੀਤ ਦੋਸਾਂਝ ਦਾ ਨਵਾਂ ਗਾਣਾ 'Stranger' ਹਰ ਪਾਸੇ ਪਾ ਰਿਹਾ ਹੈ ਧੱਕ

written by Rupinder Kaler | January 21, 2020

ਗਾਇਕ ਦਿਲਜੀਤ ਦੋਸਾਂਝ ਦਾ ਇਸ ਸਾਲ ਦਾ ਪਹਿਲਾ ਸਿੰਗਲ ਟਰੈਕ ਰਿਲੀਜ਼ ਹੋ ਗਿਆ ਹੈ । ‘ਸਟਰੈਂਜਰ’ ਟਾਈਟਲ ਹੇਠ ਰਿਲੀਜ਼ ਹੋਏ ਇਸ ਗਾਣੇ ਦੇ ਹਰ ਪਾਸੇ ਚਰਚੇ ਹਨ । ਰਿਲੀਜ਼ ਹੁੰਦੇ ਹੀ ਇਸ ਗਾਣੇ ਦੇ ਵੀਵਰਜ਼ ਦੀ ਗਿਣਤੀ ਹਜ਼ਾਰਾਂ ਵਿੱਚ ਹੋ ਗਈ ਹੈ । ਇਸ ਗੀਤ ਦੀ ਖ਼ਾਸ ਗੱਲ ਇਹ ਹੈ ਕਿ ਇਹ ਡਿਊਟ ਸੌਂਗ ਹੈ । ਇਸ ਗਾਣੇ ਵਿੱਚ ਦਿਲਜੀਤ ਦੋਸਾਂਝ ਦਾ ਸਾਥ ਗਾਇਕਾ ਸਿਮਰ ਕੌਰ ਨੇ ਦਿੱਤਾ ਹੈ ।

https://www.instagram.com/p/B7fWKnxlki1/

ਇਸ ਗੀਤ ਦੇ ਵੀਡੀਓ ‘ਚ ਰੂਪੀ ਗਿੱਲ ਨੇ ਫੀਮੇਲ ਆਰਟਿਸਟ ਦੇ ਤੌਰ ਤੇ ਕੰਮ ਕੀਤਾ ਹੈ । ਗੀਤ ਦੀ ਗੱਲ ਕੀਤੀ ਜਾਣੇ ਤਾਂ ਇਸ ਦੇ ਬੋਲ ਅਲਫ਼ਾਜ਼ ਨੇ ਲਿਖੇ ਹਨ ਜਦੋਂ ਕਿ ਮਿਊਜ਼ਿਕ Mofusion Studios  ਨੇ ਦਿੱਤਾ ਹੈ ।

https://www.instagram.com/p/B7kYMX7lkq3/

ਗੀਤ ਦੀ ਵੀਡੀਓ ਸੁੱਖ ਸੰਘੇੜਾ ਨੇ ਬਣਾਈ ਹੈ ।ਜੇ ਗੱਲ ਕਰੀਏ ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਦੀ ਹਾਲ ਹੀ 'ਚ ਬਾਲੀਵੁੱਡ ਫ਼ਿਲਮ ਗੁੱਡ ਨਿਊਜ਼ ਰਿਲੀਜ਼ ਹੋਈ ਹੈ। ਗੁੱਡ ਨਿਊਜ਼ ਬਾਕਸ ਆਫ਼ਿਸ ਉੱਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਫ਼ਿਲਮ ਨੇ 18 ਦਿਨਾਂ ‘ਚ 300 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮ ‘ਜੋੜੀ’ ਤੇ ਬਾਲੀਵੁੱਡ ‘ਫ਼ਿਲਮ ਸੂਰਜ ਪੇ ਮੰਗਲ ਭਾਰੀ’ ‘ਚ ਵੀ ਨਜ਼ਰ ਆਉਣਗੇ।

https://www.instagram.com/p/B7SmBhaFoVb/

0 Comments
0

You may also like