‘ਸਟ੍ਰੀਟ ਡਾਂਸ ਥ੍ਰੀਡੀ’ ‘ਚ ਲੱਗਿਆ ਗੁਰੂ ਰੰਧਾਵਾ ਦੀ ਆਵਾਜ਼ ਦਾ ਤੜਕਾ, ਰਿਲੀਜ਼ ਹੋਇਆ 'ਲੱਗਦੀ ਲਾਹੌਰ ਦੀ' ਗੀਤ

written by Lajwinder kaur | January 15, 2020

ਪੰਜਾਬੀ ਗੀਤਾਂ ਦਾ ਬਾਲੀਵੁੱਡ ਫ਼ਿਲਮਾਂ ‘ਚ ਪੂਰਾ ਬੋਲਬਾਲ ਹੈ। ਜੀ ਹਾਂ ਜਿਸ ਦੇ ਚੱਲਦੇ ‘ਸਟ੍ਰੀਟ ਡਾਂਸ ਥ੍ਰੀਡੀ’ ਫ਼ਿਲਮ ਦੇ ਇੱਕ ਹੋਰ ਗੀਤ ਨੂੰ ਪੰਜਾਬੀ ਗਾਇਕ ਦੀ ਆਵਾਜ਼ ਨਾਲ ਸ਼ਿੰਗਾਰਿਆ ਗਿਆ ਹੈ। ਇਸ ਵਾਰ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਗੁਰੂ ਰੰਧਾਵਾ ਦੀ ਆਵਾਜ਼ ‘ਚ ‘ਲੱਗਦੀ ਲਾਹੌਰ ਦੀ’ ਗਾਣੇ ਨੂੰ ਰਿਲੀਜ਼ ਕੀਤਾ ਗਿਆ ਹੈ। ਇਸ ਗਾਣੇ ‘ਚ ਗੁਰੂ ਰੰਧਾਵਾ ਦਾ ਗਾਇਕੀ ‘ਚ ਸਾਥ ਦਿੱਤਾ ਹੈ ਬਾਲੀਵੁੱਡ ਗਾਇਕਾ ਤੁਲਸੀ ਕੁਮਾਰ ਨੇ। ਹੋਰ ਵੇਖੋ:‘ਜਿੰਦੇ ਮੇਰੀਏ’ ਦਾ ਰੋਮਾਂਟਿਕ ਗੀਤ ‘ਤੇਰੇ ਬਿਨ’ ਹੋਇਆ ਰਿਲੀਜ਼, ਇੱਕ-ਦੂਜੇ ਦੇ ਪਿਆਰ ‘ਚ ਡੁੱਬੇ ਨਜ਼ਰ ਆ ਰਹੇ ਨੇ ਪਰਮੀਸ਼ ਤੇ ਸੋਨਮ, ਦੇਖੋ ਵੀਡੀਓ ਦੱਸ ਦਈਏ ਇਹ ਗੀਤ ਗੁਰੂ ਰੰਧਾਵਾ ਦਾ ਸਾਲ 2017 ‘ਚ ਆਏ ਲਾਹੌਰ ਗਾਣੇ ਦਾ ਰੀਮੇਕ ਹੀ ਹੈ। ਜਿਸ ਨੂੰ ਨਵੇਂ ਟਾਈਟਲ ‘ਲੱਗਦੀ ਲਾਹੌਰ ਦੀ’ ਦੇ ਹੇਠ ਟੀ-ਸੀਰੀਜ਼ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਰੀਮੇਕ ਗਾਣੇ ਦੇ ਨਵੇਂ ਬੋਲ ਗੁਰੂ ਰੰਧਾਵਾ ਨੇ ਹੀ ਲਿਖੇ ਨੇ ਤੇ ਮਿਊਜ਼ਿਕ ਸਚਿਨ-ਜਿਗਰ ਤੇ ਗੁਰੂ ਰੰਧਾਵਾ ਨੇ ਮਿਲਕੇ ਦਿੱਤਾ ਹੈ। ਇਸ ਗੀਤ ਨੂੰ ਵਰੁਣ ਧਵਨ, ਸ਼ਰਧਾ ਕਪੂਰ ਤੇ ਨੋਰਾ ਫਤੇਹੀ ਉੱਤੇ ਫਿਲਮਾਇਆ ਗਿਆ ਹੈ। ਇਸ ਗਾਣੇ ਨੂੰ  ਰਿਲੀਜ਼ ਹੋਏ ਕੁਝ ਹੀ ਘੰਟੇ ਹੋਏ ਨੇ ਤੇ ਗੀਤ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਫ਼ਿਲਮ ‘ਚ ਵਰੁਣ ਧਵਨ ਤੇ ਸ਼ਰਧਾ ਕਪੂਰ ਤੋਂ ਇਲਾਵਾ ਪ੍ਰਭੁਦੇਵਾ, ਨੋਰਾ ਫਤੇਹੀ ਤੇ ਕਈ ਹੋਰ ਹਿੰਦੀ ਕਲਾਕਾਰ ਨਜ਼ਰ ਆਉਣਗੇ। ਬਾਲੀਵੁੱਡ ਦੇ ਮਸ਼ਹੂਰ ਕੋਰੀਓਗਰਾਫਰ ਅਤੇ ਨਿਰਦੇਸ਼ਕ ਰੈਮੋ ਡਿਸੂਜ਼ਾ ਵੱਲੋਂ ਡਾਇਰੈਕਟ ਕੀਤੀ ਇਹ ਫ਼ਿਲਮ 24 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।

0 Comments
0

You may also like