‘ਸਟ੍ਰੀਟ ਡਾਂਸਰ ਥ੍ਰੀਡੀ’ ਦੇ ‘ਦੁਆ ਕਰੋ’ ਗੀਤ ਨੂੰ ਬੋਹੇਮੀਆ ਨੇ ਲਗਾਇਆ ਆਪਣੀ ਆਵਾਜ਼ ਦਾ ਤੜਕਾ, ਗਾਣਾ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

written by Lajwinder kaur | January 10, 2020

ਬਾਲੀਵੁੱਡ ਦੀ ਆਉਣ ਵਾਲੀ ਫ਼ਿਲਮ ਸਟ੍ਰੀਟ ਡਾਂਸਰ ਥ੍ਰੀਡੀ ਜਿਸਦੇ ਇੱਕ ਤੋਂ ਬਾਅਦ ਇੱਕ ਗੀਤ ਬਾਕਮਾਲ ਗੀਤ ਰਿਲੀਜ਼ ਹੋ ਰਹੇ ਨੇ। ਹਾਲ ਹੀ ‘ਚ ਗੈਰੀ ਸੰਧੂ ਤੇ ਜੈਸਮੀਨ ਸੈਂਡਲਾਸ ਦੀ ਆਵਾਜ਼ ‘ਇਲੀਗਲ ਵੈਪਨ’ ਰਿਲੀਜ਼ ਹੋਇਆ ਸੀ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਏਨਾ ਪਿਆਰ ਮਿਲ ਰਿਹਾ ਹੈ, ਜਿਸਦੇ ਚੱਲਦੇ ਗੀਤ ਨੇ ਕੁਝ ਹੀ ਦਿਨਾਂ ‘ਚ 41 ਮਿਲੀਅਨ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ। ਇਸ ਗੀਤ ਦੀ ਸਫਲਤਾ ਤੋਂ ਬਾਅਦ ਇੱਕ ਹੋਰ ਨਵਾਂ ਗੀਤ ਦਰਸ਼ਕਾਂ ਦੀ ਝੋਲੀ ਪੈ ਚੁੱਕਿਆ ਹੈ। ਜੀ ਹਾਂ ਸਟ੍ਰੀਟ ਡਾਂਸਰ 3D  ਦਾ ਸੈਡ ਸੌਂਗ ਰਿਲੀਜ਼ ਹੋਇਆ ਹੈ। ਦੁਆ ਕਰੋ ਗਾਣੇ ਨੂੰ ਅਰਿਜੀਤ ਨੇ ਆਪਣੀ ਦਰਦ ਭਰੀ ਆਵਾਜ਼ ਦੇ ਨਾਲ ਗਾਇਆ ਹੈ। ਇਸ ਤੋਂ ਇਲਾਵਾ ਗਾਣੇ 'ਚ ਫੇਮਸ ਪੰਜਾਬੀ ਰੈਪਰ ਬੋਹੇਮੀਆ ਆਪਣੇ ਰੈਪ ਦਾ ਤੜਕਾ ਲਗਾਉਂਦੇ ਹੋਏ ਦਿਖਾਈ ਦੇ ਰਹੇ ਹਨ। ਗੀਤ ‘ਚ ਹਿੰਦੀ ਗਾਇਕ ਸਚਿਨ ਤੇ ਜਿਗਰ ਨੇ ਆਪਣੀ ਆਵਾਜ਼ ਦਿੱਤੀ ਹੈ। ਹੋਰ ਵੇਖੋ:ਸਸਪੈਂਸ-ਥ੍ਰੀਲਰ ਦੇ ਨਾਲ ਭਰਭੂਰ ਹੈ ਤਾਪਸੀ ਪੰਨੂ ਤੇ ਅਮਿਤਾਭ ਬੱਚਨ ਦੀ ਮੂਵੀ 'ਬਦਲਾ' ਦਾ ਟ੍ਰੇਲਰ ਗਾਣੇ ਦੇ ਬੋਲ Priya Saraiya ਦੀ ਕਲਮ ਚੋਂ ਨਿਕਲੇ ਨੇ ਤੇ ਮਿਊਜ਼ਿਕ ਸਚਿਨ ਤੇ ਜਿਗਰ ਨੇ ਹੀ ਦਿੱਤਾ ਹੈ। ਦੁਆ ਕਰੋ ਗੀਤ ਨੂੰ ਵਰੁਣ ਧਵਨ ਉੱਤੇ ਫਿਲਮਾਇਆ ਗਿਆ ਹੈ। ਗਾਣੇ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਗਾਣਾ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਿਹਾ ਹੈ ਜਿਸਦੇ ਚੱਲਦੇ ਦੁਆ ਕਰੋ ਗੀਤ ਟਰੈਂਡਿੰਗ ‘ਚ ਛਾਇਆ ਹੋਇਆ ਹੈ। ਇਸ ਤੋਂ ਪਹਿਲਾਂ ਵੀ ‘ਗਰਮੀ’ ਗੀਤ ਬਾਦਸ਼ਾਹ ਦੀ ਆਵਾਜ਼ ‘ਚ ਰਿਲੀਜ਼ ਹੋਇਆ ਸੀ। ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ ਮਸ਼ਹੂਰ ਕੋਰੀਓਗਰਾਫਰ ਅਤੇ ਨਿਰਦੇਸ਼ਕ ਰੈਮੋ ਡਿਸੂਜ਼ਾ ਨੇ। ਇਸ ਫ਼ਿਲਮ ‘ਚ ਲੀਡ ਰੋਲ ‘ਚ ਵਰੁਣ ਧਵਨ ਤੇ ਸ਼ਰਧਾ ਕਪੂਰ ਨਜ਼ਰ ਆਉਣਗੇ। ਇਹ ਫ਼ਿਲਮ 24 ਜਨਵਰੀ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋ ਜਾਵੇਗੀ।

0 Comments
0

You may also like