ਗੰਭੀਰ ਬਿਮਾਰੀ ਦਾ ਸੀ ਸ਼ਿਕਾਰ, ਲੋਕ ਉਡਾਉਂਦੇ ਸਨ ਮਜ਼ਾਕ, ਪਰ ਪੀਟਰ ਰਾਤੋ-ਰਾਤ ਇਸ ਤਰ੍ਹਾਂ ਬਣਿਆ ਹਾਲੀਵੁੱਡ ਦਾ ਸਟਾਰ 

Written by  Rupinder Kaler   |  May 15th 2019 02:04 PM  |  Updated: May 15th 2019 03:20 PM

ਗੰਭੀਰ ਬਿਮਾਰੀ ਦਾ ਸੀ ਸ਼ਿਕਾਰ, ਲੋਕ ਉਡਾਉਂਦੇ ਸਨ ਮਜ਼ਾਕ, ਪਰ ਪੀਟਰ ਰਾਤੋ-ਰਾਤ ਇਸ ਤਰ੍ਹਾਂ ਬਣਿਆ ਹਾਲੀਵੁੱਡ ਦਾ ਸਟਾਰ 

'Games of thrones'  ਵਿੱਚ ਆਪਣੀ ਅਦਾਕਾਰੀ ਦੇ ਨਾਲ ਰਾਤੋ ਰਾਤ ਸਟਾਰ ਬਣੇ ਪੀਟਰ ਡਿਕਲੇਂਕ ਦੀ ਕਹਾਣੀ ਕਿਸੇ ਵੀ ਸਖਸ਼ ਲਈ ਪ੍ਰੇਰਨਾਦਾਇਕ ਹੋ ਸਕਦੀ ਹੈ ।ਪੀਟਰ ਦਾ ਕੱਦ ਭਾਵੇਂ ਛੋਟਾ ਹੈ ਪਰ ਉਹਨਾਂ ਨੇ ਇਸ ਛੋਟੇ ਕੱਦ ਨੂੰ ਕਦੇ ਵੀ ਆਪਣੇ ਕਰੀਅਰ ਵਿੱਚ ਰੁਕਾਵਟ ਨਹੀਂ ਬਣਨ ਦਿੱਤਾ ਬਲਕਿ ਉਸ ਨੇ ਆਪਣੀ ਮਿਹਨਤ ਨਾਲ ਪੂਰੀ ਦੁਨੀਆਂ ਤੇ ਪਹਿਚਾਣ ਬਣਾ ਲਈ ਹੈ । ਪੀਟਰ ਦਾ ਜਨਮ ਅਮਰੀਕਾ ਵਿੱਚ 1969 ਵਿੱਚ ਹੋਇਆ ਸੀ ।

https://www.instagram.com/p/Bxaq3IcHR1-/

ਉਸ ਨੂੰ ਜਨਮ ਤੋਂ ਹੀ ਕਿਸੇ ਬਿਮਾਰੀ ਨੇ ਘੇਰ ਲਿਆ ਸੀ ਜਿਸ ਕਰਕੇ ਉਸ ਨੂੰ ਬੌਣੇਪਣ ਦਾ ਸ਼ਿਕਾਰ ਹੋਣਾ ਪਿਆ ਸੀ । ਪੀਟਰ ਮੁਤਾਬਿਕ ਸ਼ੁਰੂ ਸ਼ੁਰੂ ਵਿੱਚ ਬੌਣੇਪਣ ਕਰਕੇ ਉਸ ਨੂੰ ਆਪਣੇ ਆਪ ਤੇ ਕਾਫੀ ਗੁੱਸਾ ਆਉਂਦਾ ਸੀ । ਪਰ ਬਾਅਦ ਵਿੱਚ ਸਭ ਠੀਕ ਹੋ ਗਿਆ । ਕਾਲਜ ਤੋਂ ਬਾਹਰ ਆਉਣ ਤੋਂ ਬਾਅਦ 1991 ਵਿੱਚ ਉਹ ਨਿਊਯਾਰਕ ਆ ਗਏ ਸਨ ।

https://www.instagram.com/p/BxVmBWwHRuu/

ਇਸ ਤੋਂ ਬਾਅਦ ਉਹਨਾਂ ਨੇ ਐਕਟਿੰਗ ਕੋਰਸ ਕਰਨ ਦਾ ਫ਼ੈਸਲਾ ਲਿਆ ਸੀ । ਇਸ ਦੌਰਾਨ ਜਿਸ ਅਪਾਰਟਮੈਂਟ ਵਿੱਚ ਉਹ ਰਹੇ ਉੱਥੇ ਚੂਹਿਆਂ ਦੀ ਭਰਮਾਰ ਸੀ, ਚੂਹਿਆਂ ਤੋਂ ਛੁਟਕਾਰਾ ਪਾਉਣ ਲਈ ਉਸ ਨੇ ਇੱਕ ਬਿੱਲੀ ਪਾਲ ਲਈ ਇਹ ਬਿੱਲੀ ਪੀਟਰ ਕੋਲ ਇੱਕ ਦਹਾਕੇ ਤੱਕ ਰਹੀ । ਸ਼ੁਰੂ ਦੇ ਦਿਨਾਂ ਵਿੱਚ ਪੀਟਰ ਨੂੰ ਛੋਟੇ ਰੋਲ ਮਿਲਦੇ ਸਨ ਪਰ 1995  ਵਿੱਚ ਆਈ ਫ਼ਿਲਮ 'living in oblivion'  ਵਿੱਚ ਉਹਨਾਂ ਨੇ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਦਿੱਤਾ ।

https://www.instagram.com/p/BxTFH2wHh9R/

ਇਸ ਫ਼ਿਲਮ ਕਰਕੇ ਪੀਟਰ ਕਈਆਂ ਦੀ ਨਜ਼ਰ ਵਿੱਚ ਆ ਗਏ ਜਿਸ ਤੋਂ ਬਾਅਦ ਉਹਨਾਂ ਨੂੰ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਦੇ ਆਫਰ ਮਿਲਣ ਲੱਗੇ ਸਨ । ਸਾਲ 2011 ਵਿੱਚ ਆਈ ਫ਼ਿਲਮ ਗੇਮ ਆਫ਼ ਥ੍ਰੋਂਸ ਕਰਕੇ ਉਹ ਹਰ ਘਰ ਵਿੱਚ ਪਹਿਚਾਣੇ ਜਾਣ ਲੱਗੇ ਸਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network