ਛੋਟੀ ਉਮਰ ਵਿੱਚ ਵੱਡੇ ਗਾਇਕਾਂ ਦਾ ਮੁਕਾਬਲਾ ਕਰਦੀ ਹੈ ਮਨਪ੍ਰੀਤ ਹੰਸ, ਗਾਣਾ ਸੁਣਕੇ ਤੁਸੀ ਵੀ ਹੋ ਜਾਓਗੇ ਦੰਗ 

Written by  Rupinder Kaler   |  May 15th 2019 01:16 PM  |  Updated: May 15th 2019 01:19 PM

ਛੋਟੀ ਉਮਰ ਵਿੱਚ ਵੱਡੇ ਗਾਇਕਾਂ ਦਾ ਮੁਕਾਬਲਾ ਕਰਦੀ ਹੈ ਮਨਪ੍ਰੀਤ ਹੰਸ, ਗਾਣਾ ਸੁਣਕੇ ਤੁਸੀ ਵੀ ਹੋ ਜਾਓਗੇ ਦੰਗ 

ਸੋਸ਼ਲ ਮੀਡੀਆ ਤੇ ਏਨੀਂ ਦਿਨੀਂ ਮਨਪ੍ਰੀਤ ਹੰਸ ਨਾਂ ਦੀ ਕੁੜੀ ਦੀ ਵੀਡਿਓ ਕਾਫੀ ਵਾਇਰਲ ਹੋ ਰਹੀ ਹੈ । ਇਸ ਵੀਡਿਓ ਵਿੱਚ ਉਹ ਪੁਰਾਣੇ ਪੰਜਾਬੀ ਗਾਣੇ ਗਾਉਂਦੇ ਹੋਈ ਨਜ਼ਰ ਆ ਰਹੀ ਹੈ । ਲੋਕਾਂ ਵੱਲੋਂ ਇਹਨਾਂ ਗਾਣਿਆਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਲੋਕ ਮਨਪ੍ਰੀਤ ਹੰਸ ਦੇ ਗਾਣਿਆਂ ਦੀਆਂ ਇਨ੍ਹਾਂ ਵੀਡਿਓ ਨੂੰ ਕਾਫੀ ਪਸੰਦ ਕਰ ਰਹੇ ਹਨ ।

https://www.youtube.com/watch?v=SPhaaXYRs5g

ਮਨਪ੍ਰੀਤ ਮੂਲ ਰੂਪ ਵਿੱਚ ਹਰਿਆਣਾ ਦੇ ਸਿਰਸਾ ਦੀ ਰਹਿਣ ਵਾਲੀ ਹੈ । ਫਿਲਹਾਲ ਉਹ ਲੁਧਿਆਣਾ ਵਿੱਚ ਆਪਣੇ ਚਾਚੇ ਕੋਲ ਰਹਿ ਕੇ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਤੇਜਵੰਤ ਕਿੱਟੂ ਤੋਂ ਸੰਗੀਤ ਦੇ ਗੁਰ ਸਿੱਖ ਰਹੀ ਹੈ ।

https://www.youtube.com/watch?v=fvkgSxu02HQ

ਮਨਪ੍ਰੀਤ ਤੇ ਉਸ ਦੇ ਸਾਥੀ ਨਵਜੋਤ ਸਿੱਧੂ ਦੀ ਤੇਜਵੰਤ ਕਿੱਟੂ ਨੇ ਕੁਝ ਦਿਨ ਪਹਿਲਾਂ ਇੱਕ ਵੀਡਿਓ ਸਾਂਝੀ ਕੀਤੀ ਸੀ ਜਿਸ ਵਿੱਚ ਇਹ ਜੋੜੀ ਹਰਚਰਨ ਗਰੇਵਾਲ ਤੇ ਸੁਰਿੰਦਰ ਕੌਰ ਦਾ ਗਾਣਾ ਬਾਖੂਬੀ ਗਾਉਂਦੀ ਹੋਈ ਨਜ਼ਰ ਆ ਰਹੀ ਹੈ ।

https://www.youtube.com/watch?v=80iZsjdoTu0

ਕਿੱਟੂ ਵੱਲੋਂ ਸ਼ੇਅਰ ਕੀਤੀ ਇਸ ਵੀਡਿਓ ਨੂੰ ਵੀ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ । ਇਸੇ ਤਰ੍ਹਾਂ ਦੀਆਂ ਕੁਝ ਹੋਰ ਵੀਡਿਓ ਹਨ ਜਿਨ੍ਹਾਂ ਵਿੱਚ ਮਨਪ੍ਰੀਤ ਹੰਸ ਨੇ ਭਾਵਂੇ ਪੁਰਾਣੇ ਗੀਤ ਗਾਏ ਹਨ ਪਰ ਇਹ ਗਾਣੇ ਪੰਜਾਬੀ ਸੰਗੀਤ ਨੂੰ ਪਿਆਰ ਕਰਨ ਵਾਲੇ ਲੋਕਾਂ ਰੂਹ ਨੂੰ ਸਕੂਨ ਜ਼ਰੂਰ ਦਿੰਦੇ ਹਨ ।

https://www.youtube.com/watch?v=UXnwqaPGWz4


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network