ਕਲ ਮਨਾਇਆ ਗਿਆ ਫ਼ਿਲਮ ਲਾਵਾਂ ਫੇਰੇ ਦੀ ਸਫ਼ਲਤਾ ਦਾ ਜਸ਼ਨ ਤੇ ਹੋਈ ਇਕ ਜਰੂਰੀ ਘੋਸ਼ਣਾ

written by Gourav Kochhar | March 09, 2018

ਸਨ 2018 ਦੀ ਸੱਭ ਤੋਂ ਸਫ਼ਲ ਫ਼ਿਲਮ ਲਾਵਾਂ ਫੇਰੇ ਦਾ ਚਾਅ ਅਜੇ ਤੱਕ ਲੋਕਾਂ ਦੇ ਸਿਰ ਤੋਂ ਨਹੀਂ ਉਤਰਿਆ ਤਾਂ ਹੀ ਤਾਂ ਇਹ ਫ਼ਿਲਮ ਅਜੇ ਵੀ ਕਈ ਸਿਨੇਮਾਘਰਾਂ ਵਿਚ ਹਾਊਸਫੁਲ ਚਾਲ ਰਹੀ ਹੈ । ਪਰ ਇਸ ਫ਼ਿਲਮ ਦਾ ਚਾਅ ਸਿਰਫ਼ ਲੋਕਾਂ ਵਿਚ ਹੀ ਨਹੀਂ ਸਗੋਂ ਫ਼ਿਲਮ ਦੀ ਸਾਰੀ ਟੀਮ ਵਿਚ ਵੇਖਣ ਨੂੰ ਮਿਲਿਆ ।

ਜੀ ਹਾਂ ਕਲ ਹੋਈ ਇਸ ਫ਼ਿਲਮ ਦੀ ਸਕਸੈਸ ਪਾਰਟੀ ਦੇ ਵਿਚ ਫ਼ਿਲਮ ਦੀ ਸਾਰੀ ਟੀਮ ਨੂੰ ਖੁਸ਼ੀਆਂ ਮਨਾਉਂਦੇ ਹੋਏ ਵੇਖਿਆ ਗਿਆ । ਸੱਭ ਤੋਂ ਜ਼ਿਆਦਾ ਖੁਸ਼ੀ ਫ਼ਿਲਮ ਦੇ ਪ੍ਰੋਡੂਸਰ ਕਰਮਜੀਤ ਅਨਮੋਲ Karamjit Anmol ਦੇ ਚੇਹਰੇ ਤੇ ਵਿਖਾਈ ਦਿੱਤੀ । ਸੱਭ ਨੇ ਮਿਲ ਕੇ ਫ਼ਿਲਮ ਦੀ ਸਫ਼ਲਤਾ ਤੇ ਕੇਕ ਕਟਿਆ ਅਤੇ ਖੂਬ ਭੰਗੜਾ ਪਾਇਆ ।

First look of Laavan Phere 2 Released: ਕਲ ਇਸ ਪਾਰਟੀ ਦੇ ਵਿਚ ਇਕ ਹੋਰ ਖ਼ਬਰ ਸਾਹਮਣੇ ਆਈ ਤੇ ਉਹ ਹੈ ਕਿ ਲਾਵਾਂ ਫੇਰੇ Laavan Phere ਫ਼ਿਲਮ ਦਾ ਸੀਕੁਅਲ ਯਾਨੀ ਕਿ ਦੂਜਾ ਭਾਗ ਵੀ ਬਣੇਗਾ । ਜੀ ਹਾਂ ਸਾਰੀ ਟੀਮ ਨੇ ਮਿਲ ਕੇ ਪਾਰਟੀ ਵਿਚ ਇਹ ਘੋਸ਼ਣਾ ਕਿੱਤੀ ਕਿ ਇਸ ਫ਼ਿਲਮ ਦਾ ਦੂਜਾ ਭਾਗ ਅਗਲੇ ਸਾਲ ਫਰਵਰੀ ਵਿਚ ਰਿਲੀਜ਼ ਕਿੱਤਾ ਜਾਵੇਗਾ ।

ਫ਼ਿਲਮ ਦਾ ਪੋਸਟਰ ਵੀ ਸੱਭ ਨਾਲ ਸਾਂਝਾ ਕਿੱਤਾ ਗਿਆ ਅਤੇ ਇਸ ਫ਼ਿਲਮ ਨੂੰ ਵੀ ਸਮੀਪ ਕੰਗ Smeep Kang ਹੀ ਡਾਇਰੈਕਟ ਕਰਨਗੇ । ਲਓ ਵੀ ਇਸਦਾ ਮਤਲਬ ਕਿ ਅਗਲੇ ਸਾਲ ਦੀ ਸ਼ੁਰੂਆਤ ਵੀ ਖੁਸ਼ੀਆਂ ਨਾਲ ਹੀ ਹੋਵੇਗੀ । ਜਿਸ ਵਿਚ ਖਰੂਦੀ ਜੀਜੇ ਦੁਬਾਰਾ ਖੋਰੂ ਪਾਉਣਗੇ ।

Laavan Phere 2 Siqual

0 Comments
0

You may also like