ਸੁਦੇਸ਼ ਕੁਮਾਰੀ ਨੇ ਆਪਣੇ ਨਵੇਂ ਗੀਤ ‘‘ਕੁੜੀਆਂ ‘ਤੇ ਕੂੰਜਾਂ’’ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ
ਪੰਜਾਬੀ ਮਿਊਜ਼ਿਕ ਜਗਤ ਦੀ ਦਿੱਗਜ ਗਾਇਕਾ ਸੁਦੇਸ਼ ਕੁਮਾਰੀ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਗਏ ਨੇ । ਜੀ ਹਾਂ ‘ਕੁੜੀਆਂ ਤੇ ਕੂੰਜਾਂ’ ਟਾਈਟਲ ਹੇਠ ਉਨ੍ਹਾਂ ਦਾ ਨਵਾਂ ਗੀਤ ਰਿਲੀਜ਼ ਹੋਇਆ ਹੈ । ਇਸ ਗੀਤ ਨੂੰ ਸੁਦੇਸ਼ ਕੁਮਾਰੀ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ । ਇਸ ਗੀਤ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਉੱਤੇ ਐਕਸਕਲਿਊਸਿਵ ਚਲਾਇਆ ਜਾ ਰਿਹਾ ਹੈ। ਇਸ ਗੀਤ ‘ਚ ਕੁੜੀਆਂ ਦੇ ਮਨ ਦੇ ਭਾਵਾਂ ਨੂੰ ਬਿਆਨ ਕੀਤਾ ਗਿਆ ਹੈ, ਕਿਵੇਂ ਕੁੜੀ ਆਪਣੇ ਪੇਕੇ ਘਰ ‘ਚ ਲਾਡਾਂ ਨਾਲ ਵੱਡੀ ਹੁੰਦੀ ਹੈ, ਤੇ ਫਿਰ ਜਦੋਂ ਵਿਆਹ ਹੁੰਦਾ ਹੈ ਤਾਂ ਉਸ ਨੂੰ ਆਪਣਾ ਪਰਿਵਾਰ ਛੱਡ ਕੇ ਸਹੁਰੇ ਘਰ ਜਾਣਾ ਪੈਂਦਾ ਹੈ ।
ਜੇ ਗੱਲ ਕਰੀਏ ਦਿਲ ਨੂੰ ਛੂਹਣ ਵਾਲੇ ਬੋਲਾਂ ਦੀ ਤਾਂ ਉਹ ਸਮਰ ਮਾਵੀ ਨੇ ਲਿਖੇ ਤੇ ਮਿਊਜ਼ਿਕ Dr. RMX ਨੇ ਦਿੱਤਾ ਹੈ । ਗੀਤ ਦਾ ਸ਼ਾਨਦਾਰ ਵੀਡੀਓ R – Swami ਵੱਲੋਂ ਡਾਇਰੈਕਟ ਕੀਤਾ ਗਿਆ ਹੈ । ਗੀਤ ਦੇ ਵੀਡੀਓ ਚ ਵਿਆਹ ਦੇ ਮਾਹੌਲ ਨੂੰ ਬਹੁਤ ਹੀ ਖੂਬਸੂਰਤੀ ਦੇ ਨਾਲ ਪੇਸ਼ ਕੀਤਾ ਗਿਆ ਹੈ । ਇਸ ਗੀਤ ਨੂੰ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਗੀਤ ਨੂੰ ਰਿਲੀਜ਼ ਹੋਏ ਅਜੇ ਕੁਝ ਹੀ ਸਮਾਂ ਹੋਇਆ ਤੇ ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ।
ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਪਹਿਲਾਂ ਕਈ ਗੀਤ ਦਰਸ਼ਕਾਂ ਦੀ ਝੋਲੀ ਪੈ ਚੁੱਕੇ ਨੇ । ਇਨ੍ਹਾਂ ਸਾਰੇ ਹੀ ਗੀਤਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ।