ਸੂਫ਼ੀ ਬਲਬੀਰ ਦੇ ਅੰਦਾਜ਼ ‘ਤੇ ਆਵਾਜ਼ ਨੇ ਦਰਸ਼ਕਾਂ ਨੂੰ ਕੀਲਿਆ, ਮਹਿਬੂਬ ਦੀ ਬੇਵਫ਼ਾਈ ਨੂੰ ਬਿਆਨ ਕਰਦਾ ਗੀਤ ‘ਕੱਲਾ’ ਰਿਲੀਜ਼

written by Shaminder | September 18, 2020

ਪੀਟੀਸੀ ਰਿਕਾਰਡਜ਼ ਵੱਲੋਂ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਰਿਲੀਜ਼ ਕੀਤੇ ਜਾ ਰਹੇ ਨੇ । ਗਾਇਕ ਸੂਫ਼ੀ ਬਲਬੀਰ ਵੱਲੋਂ ਗਾਇਆ ਗੀਤ ‘ਕੱਲਾ’ ਰਿਲੀਜ਼ ਹੋ ਚੁੱਕਿਆ ਹੈ ।ਇਸ ਗੀਤ ਦੇ ਖੂਬਸੂਰਤ ਬੋਲ ਵੀ ਸੂਫ਼ੀ ਬਲਬੀਰ ਦੀ ਕਲਮ ਚੋਂ ਹੀ ਨਿਕਲੇ ਨੇ ਤੇ ਵੀਡੀਓ ਕਰੌਸ ਫ਼ਿਲਮਸ ਵੱਲੋਂ ਤਿਆਰ ਕੀਤਾ ਗਿਆ ਹੈ । ਹੋਰ ਪੜ੍ਹੋ :
ਗਾਇਕ ਸੂਫ਼ੀ ਬਲਬੀਰ ਲੈ ਕੇ ਆ ਰਹੇ ਹਨ ਨਵਾਂ ਗਾਣਾ ‘ਕੱਲਾ’

SUFI BALBIR SUFI BALBIR
ਸੰਗੀਤ ਰਿੱਕ ਮਿਊਜ਼ਿਕ ਵੱਲੋਂ ਦਿੱਤਾ ਗਿਆ ਹੈ। ਗੀਤ ‘ਚ ਫੀਮੇਲ ਮਾਡਲ ਦੇ ਤੌਰ ‘ਤੇ ਏਕਤਾ ਨਾਗਪਾਲ ਨਜ਼ਰ ਆ ਰਹੇ ਨੇ । ਡਾਇਰੈਕਸ਼ਨ ਗੱਗੀ ਸਿੰਘ ਅਤੇ ਮੋਗਾ ਵੀਡੀਓ ਕੈਨੇਡਾ ਵੱਲੋਂ ਕੀਤੀ ਗਈ ਹੈ ।
SUFI BALBIR SUFI BALBIR
ਸੂਫ਼ੀ ਬਲਬੀਰ ਨੇ ਜਿੰਨਾ ਵਧੀਆ ਇਸ ਗੀਤ ਨੂੰ ਗਾਇਆ ਹੈ, ੳੇੁਸ ਦੇ ਬੋਲ ਵੀ ਬਹੁਤ ਹੀ ਖ਼ੂਬਸੂਰਤ ਲਿਖੇ ਨੇ ।ਇਸ ਗੀਤ ‘ਚ ਦੋ ਦਿਲਾਂ ਦਰਮਿਆਨ ਪਈ ਪਿਆਰ ਦੀ ਪੀਂਘ ਦੀ ਗੱਲ ਕੀਤੀ ਗਈ ਹੈ, ਪਰ ਦੋਵਾਂ ਦਾ ਪਿਆਰ ਕਦੇ ਵੀ ਪਰਵਾਨ ਨਹੀਂ ਚੜਦਾ । ਕਿਉਂਕਿ ਜਦੋਂ ਦੋਨਾਂ ਚੋਂ ਕੋਈ ਇੱਕ ਵੀ ਬੇਵਫ਼ਾਈ ਕਰਦਾ ਹੈ ਤਾਂ ਪਿਆਰ ‘ਚ ਇੱਕ ਗੰਢ ਪੈ ਜਾਂਦੀ ਹੈ ਜਿਸ ਨੂੰ ਭਾਵੇਂ ਕਿੰਨਾ ਵੀ ਖੋਲਣ ਦੀ ਕੋਸ਼ਿਸ਼ ਕੀਤੀ ਜਾਵੇ ਪਰ ਇਹ ਗੰਢ ਹੋਰ ਵੀ ਪੀਡੀ ਹੋ ਜਾਂਦੀ ਹੈ ।ਸੂਫ਼ੀ ਬਲਬੀਰ ਦੇ ਇਸ ਗੀਤ ਨੂੰ ਤੁਸੀਂ ਪੀਟੀਸੀ ਪੰਜਾਬੀ, ਪੀਟੀਸੀ ਚੱਕ ਦੇ ਅਤੇ ਪੀਟੀਸੀ ਰਿਕਾਰਡਜ਼ ਦੇ ਯੂ-ਟਿਊਬ ਚੈਨਲ ‘ਤੇ ਵੀ ਸੁਣ ਸਕਦੇ ਹੋ ।  

0 Comments
0

You may also like