Advertisment

‘ਵਾਇਸ ਆਫ਼ ਪੰਜਾਬ ਸੀਜ਼ਨ-10’ ਰੰਗਿਆ ਸੂਫ਼ੀ ਰੰਗ ’ਚ, ਲਖਵਿੰਦਰ ਵਡਾਲੀ ਆਪਣੇ ਗੀਤਾਂ ਦੀ ਲਗਾਉਣਗੇ ਝੜੀ

author-image
By Rupinder Kaler
New Update
‘ਵਾਇਸ ਆਫ਼ ਪੰਜਾਬ ਸੀਜ਼ਨ-10’ ਰੰਗਿਆ ਸੂਫ਼ੀ ਰੰਗ ’ਚ, ਲਖਵਿੰਦਰ ਵਡਾਲੀ ਆਪਣੇ ਗੀਤਾਂ ਦੀ ਲਗਾਉਣਗੇ ਝੜੀ
Advertisment
ਰਿਆਲਟੀ ਸ਼ੋਅ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਦਾ ਸੈਮੀਫਾਈਨਲ ਰਾਊਂਡ ਚੱਲ ਰਿਹਾ ਹੈ । ਸੰਗੀਤ ਦੇ ਇਸ ਮਹਾ ਮੁਕਾਬਲੇ ਦੇ ਫਾਈਨਲ ਵਿੱਚ ਪਹੁੰਚਣ ਲਈ ਹਰ ਪ੍ਰਤੀਭਾਗੀ ਇੱਕ ਦੂਜੇ ਤੋਂ ਵੱਧਕੇ ਪ੍ਰਫਾਰਮੈਂਸ ਦੇ ਰਿਹਾ ਹੈ ।ਸੈਮੀਫਾਈਨਲ ਵਿੱਚ ਪਹੁੰਚੇ ਇਹ ਪ੍ਰਤੀਭਾਗੀ ਸੰਗੀਤ ਦੀ ਦੁਨੀਆ ਵਿੱਚ ਚਮਕਦੇ ਸਿਤਾਰੇ ਬਣਨ ਲਈ ਤਿਆਰ ਹਨ, ਪਰ ਇਸ ਦੇ ਬਾਵਜੂਦ ਕੋਈ ਇੱਕ ਵਾਇਸ ਆਫ਼ ਪੰਜਾਬ ਬਣੇਗਾ । publive-image ਅੱਜ ਯਾਨੀ 21 ਜਨਵਰੀ ਦੀ ਗੱਲ ਕੀਤੀ ਜਾਵੇ ਤਾਂ ਅੱਜ ਦੇ ਐਪੀਸੋਡ ਵਿੱਚ ਲਖਵਿੰਦਰ ਵਡਾਲੀ ਪਹੁੰਚ ਰਹੇ ਹਨ । ਜਿਹੜੇ ਕਿ ਇਸ ਸ਼ਾਮ ਨੂੰ ਆਪਣੀ ਪ੍ਰਫਰਾਮੈਂਸ ਨਾਲ ਜਿੱਥੇ ਹੋਰ ਸੰਗੀਤਮਈ ਬਨਾਉਣਗੇ ਉੱਥੇ ਸੈਮੀਫਾਈਨਲ ਵਿੱਚ ਪਹੁੰਚੇ ਪ੍ਰਤੀਭਾਗੀਆਂ ਨੂੰ ਸੰਗੀਤ ਦੇ ਗੁਰ ਵੀ ਦੱਸਣਗੇ । ਜੇਕਰ ਤੁਸੀਂ ਵੀ ਇਸ ਸੰਗੀਤਮਈ ਸ਼ਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਦੇਖਦੇ ਰਹੋ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਰਾਤ 6.45 ਵਜੇ ਸੋਮਵਾਰ ਤੋਂ ਵੀਰਵਾਰ ਤੱਕ ਸਿਰਫ਼ ਪੀਟੀਸੀ ਪੰਜਾਬੀ ’ਤੇ ।‘ਵਾਇਸ ਆਫ਼ ਪੰਜਾਬ ਸੀਜ਼ਨ-10’ ਦਾ ਹਰ ਐਪੀਸੋਡ ਤੁਸੀਂ ‘ਪੀਟੀਸੀ ਪਲੇਅ’ ਐਪ ’ਤੇ ਵੀ ਦੇਖ ਸਕਦੇ ਹੋ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment