ਸੂਫ਼ੀ ਗਾਇਕ ਸ਼ੌਕਤ ਅਲੀ ਮਤੋਈ ਦਾ ਦਿਹਾਂਤ, ਦੇਬੀ ਮਖਸੂਸਪੁਰੀ ਨੇ ਦਿਹਾਂਤ ‘ਤੇ ਜਤਾਇਆ ਦੁੱਖ

Written by  Shaminder   |  November 11th 2020 02:31 PM  |  Updated: November 11th 2020 02:31 PM

ਸੂਫ਼ੀ ਗਾਇਕ ਸ਼ੌਕਤ ਅਲੀ ਮਤੋਈ ਦਾ ਦਿਹਾਂਤ, ਦੇਬੀ ਮਖਸੂਸਪੁਰੀ ਨੇ ਦਿਹਾਂਤ ‘ਤੇ ਜਤਾਇਆ ਦੁੱਖ

ਸੰਗੀਤ ਜਗਤ ਤੋਂ ਇੱਕ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ । ਉਹ ਇਹ ਹੈ ਕਿ ਸੂਫ਼ੀ ਗਾਇਕ ਸ਼ੌਕਤ ਅਲੀ ਮਤੋਈ ਦਾ ਦਿਹਾਂਤ ਹੋ ਗਿਆ ਹੈ । ਉਹ ਪਿਛਲੇ ਕਈ ਦਿਨਾਂ ਤੋਂ ਲੁਧਿਆਣਾ ਦੇ ਇੱਕ ਹਸਪਤਾਲ ‘ਚ ਇਲਾਜ ਲਈ ਭਰਤੀ ਸਨ ।ਗਾਇਕ ਦੇਬੀ ਮਖਸੂਸਪੁਰੀ ਨੇ ਇਕ ਪੋਸਟ ਸਾਂਝੀ ਕਰਦੇ ਹੋਏ ਇਸ ਦੀ ਜਾਣਕਾਰੀ ਦਿੱਤੀ ਹੈ ਅਤੇ ਉਨ੍ਹਾਂ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।

Shaukat Ali Matoi

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾੳਂੂਟ ‘ਤੇ ਸ਼ੌਕਤ ਅਲੀ ਮਤੋਈ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ‘ਬਹੁਤ ਹੀ ਦੁੱਖ ਵਾਲੀ ਗੱਲ ਹੈ ਕਿ ਜਨਾਬ ਸ਼ੌਕਤ ਅਲੀ ਮਤੋਈ ਜੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।

ਹੋਰ ਪੜ੍ਹੋ : ਦੇਬੀ ਮਖਸੂਸਪੁਰੀ ਦਾ ਨਵਾਂ ਗੀਤ ‘ਹੁਸਨ’ ਹੋਇਆ ਰਿਲੀਜ਼

Shaukat Ali Matoi

ਵਾਹਿਗੁਰੂ ਉਨ੍ਹਾਂ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ’ ਦੱਸ ਦਈਏ ਕਿ ਉਹ ਦਿਲ ਅਤੇ ਗੁਰਦਿਆਂ ਨਾਲ ਸਬੰਧਤ ਸਮੱਸਿਆਵਾਂ ਦੇ ਨਾਲ ਜੂਝ ਰਹੇ ਸਨ । ਇਸ ਸਭ ਨੂੰ ਲੈ ਕੇ ਉਨ੍ਹਾਂ ਦਾ ਇਲਾਜ ਲੁਧਿਆਣਾ ਦੇ ਹਸਪਤਾਲ ‘ਚ ਚੱਲ ਰਿਹਾ ਸੀ ।

Shaukat Ali Matoi

ਇਸੇ ਦੌਰਾਨ ਉਨ੍ਹਾਂ ਨੂੰ ਡੇਂਗੂ ਦੀ ਸ਼ਿਕਾਇਤ ਵੀ ਹੋ ਗਈ । ਜਿਸ ਕਾਰਨ ਉਨ੍ਹਾਂ ਦੇ ਖੂਨ ‘ਚ ਸੈੱਲਾਂ ਦਾ ਪੱਧਰ ਘਟ ਗਿਆ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network