ਵਡਾਲੀ ਭਰਾਵਾਂ ਦੀ ਜੋੜੀ ਇਸ ਕਰਕੇ ਗੀਤਾਂ ਦੀ ਰਿਕਾਰਡਿੰਗ ਘੱਟ ਤੇ ਲਾਈਵ ਸ਼ੋਅ ਜ਼ਿਆਦਾ ਕਰਦੇ ਸਨ, ਉਸਤਾਦ ਪਿਆਰੇ ਲਾਲ ਵਡਾਲੀ ਦੇ ਜਨਮ ਦਿਨ 'ਤੇ ਜਾਣੋਂ ਪੂਰੀ ਕਹਾਣੀ 

Written by  Rupinder Kaler   |  January 25th 2019 12:02 PM  |  Updated: January 25th 2019 05:37 PM

ਵਡਾਲੀ ਭਰਾਵਾਂ ਦੀ ਜੋੜੀ ਇਸ ਕਰਕੇ ਗੀਤਾਂ ਦੀ ਰਿਕਾਰਡਿੰਗ ਘੱਟ ਤੇ ਲਾਈਵ ਸ਼ੋਅ ਜ਼ਿਆਦਾ ਕਰਦੇ ਸਨ, ਉਸਤਾਦ ਪਿਆਰੇ ਲਾਲ ਵਡਾਲੀ ਦੇ ਜਨਮ ਦਿਨ 'ਤੇ ਜਾਣੋਂ ਪੂਰੀ ਕਹਾਣੀ 

ਸੂਫ਼ੀ ਗਾਇਕ ਉਸਤਾਦ ਪਿਆਰੇ ਲਾਲ ਵਡਾਲੀ ਭਾਵੇਂ ਇਸ ਫਾਨੀ ਦੁਨੀਆ ਤੇ ਨਹੀਂ ਹਨ । ਪਰ ਉਹ ਹਮੇਸ਼ਾ ਅਮਰ ਰਹਿਣਗੇ ਕਿਉਂਕਿ ਉੇਹਨਾਂ ਦੇ ਗਾਣੇ ਅੱਜ ਵੀ ਸੁਣੇ ਤੇ ਪਸੰਦ ਕੀਤੇ ਜਾਂਦੇ ਹਨ । ਉਸਤਾਦ ਪਿਆਰੇ ਲਾਲ ਵਡਾਲੀ ਦਾ ਜਨਮ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਗੁਰੂ ਕੀ ਵਡਾਲੀ ਵਿੱਚ ਹੋਇਆ ਸੀ। ਉਸਤਾਦ ਪਿਆਰੇ ਲਾਲ ਵਡਾਲੀ ਨੇ ਆਪਣੇ ਭਰਾ ਪਦਮ ਸ਼੍ਰੀ ਉਸਤਾਦ ਪੂਰਨ ਚੰਦ ਵਡਾਲੀ ਨਾਲ ਆਪਣੀ ਸੂਫ਼ੀ ਗਾਇਕੀ ਸਦਕਾ ਦੇਸ਼-ਵਿਦੇਸ਼ 'ਚ ਨਾਮਣਾ ਖੱਟਿਆ ਸੀ। ਵਡਾਲੀ ਭਰਾਵਾਂ ਮੁਤਾਬਿਕ ਉਹ ਸੰਗੀਤਕ ਘਰਾਣੇ ਦੀ ਪੰਜਵੀਂ ਪੀੜ੍ਹੀ ਤੋਂ ਸਨ।

pyare lal wadali pyare lal wadali

ਪਦਮਸ਼੍ਰੀ ਉਸਤਾਦ ਪੂਰਨ ਚੰਦ ਵਡਾਲੀ ਕੁਸ਼ਤੀ ਵੀ ਕਰਦੇ ਰਹੇ ਹਨ। ਪਿਆਰੇ ਲਾਲ ਵਡਾਲੀ ਪਿੰਡ ਦੀ ਰਾਸਲੀਲਾ ਵਿੱਚ ਕ੍ਰਿਸ਼ਨ ਦਾ ਕਿਰਦਾਰ ਨਿਭਾਉਂਦੇ ਸਨ, ਜੋ ਕਿ ਉਨ੍ਹਾਂ ਦੀ ਕਮਾਈ ਦਾ ਇੱਕ ਸਾਧਨ ਵੀ ਸੀ।ਉਸਤਾਦ ਪਿਆਰੇ ਲਾਲ ਵਡਾਲੀ ਤੇ ਉਹਨਾਂ ਦੇ ਭਰਾ ਉਸਤਾਦ ਪੂਰਨ ਚੰਦ ਵਡਾਲੀ ਕਦੇ ਵੀ ਸਕੂਲ ਨਹੀਂ ਗਏ, ਪਰ ਸੰਗੀਤ ਵਿੱਚ ਉਨ੍ਹਾਂ ਨੇ ਇਹ ਮਹਾਰਤ ਅਣਥੱਕ ਰਿਆਜ਼ ਨਾਲ ਹਾਸਿਲ ਕੀਤੀ ਸੀ ।

pyare lal wadali pyare lal wadali

ਉਸਤਾਦ ਪੂਰਨ ਚੰਦ ਵਡਾਲੀ ਨੇ ਪਟਿਆਲਾ ਘਰਾਣੇ ਦੇ ਪੰਡਿਤ ਦੁਰਗਾ ਦਾਸ ਤੋਂ ਸੰਗੀਤ ਦੀ ਸਿੱਖਿਆ ਹਾਸਿਲ ਕੀਤੀ। ਇਸ ਤੋਂ ਬਾਅਦ ਪਿਆਰੇ ਲਾਲ ਵਡਾਲੀ ਨੇ ਆਪਣੇ ਵੱਡੇ ਭਰਾ ਉਸਤਾਦ ਪੂਰਨ ਚੰਦ ਵਡਾਲੀ ਤੋਂ ਸੰਗੀਤਕ ਸਿੱਖਿਆ ਲਈ। ਉਹ ਉਨ੍ਹਾਂ ਨੂੰ ਹੀ ਆਪਣਾ ਗੁਰੂ ਮੰਨਦੇ ਸਨ। ਦੋਹਾਂ ਭਰਾਵਾਂ ਨੂੰ ਰੇਡੀਓ ਤੇ ਗਾਉਣ ਕਰਕੇ ਪਹਿਚਾਣ ਮਿਲੀ ਸੀ ਸਭ ਤੋਂ ਪਹਿਲਾਂ ਉਹਨਾਂ ਨੇ ਜਲੰਧਰ ਦੇ ਹਰਵੱਲਭ ਸੰਗੀਤ ਸੰਮੇਲਨ ਵਿੱਚ ਆਪਣੇ ਫਨ ਦਾ ਮੁਜਾਹਰਾ ਕੀਤਾ ਸੀ ।

https://www.youtube.com/watch?v=tL5sYdlk20I

ਇਸ ਤੋਂ ਬਾਅਦ ਆਲ ਇੰਡੀਆ ਰੇਡੀਓ ਦੇ ਇੱਕ ਅਫ਼ਸਰ ਨੇ ਉਨ੍ਹਾਂ ਦਾ ਸੰਗੀਤ ਸੁਣਿਆ ਅਤੇ ਜਲੰਧਰ ਰੇਡੀਓ 'ਤੇ ਉਨ੍ਹਾਂ ਨੂੰ ਗਾਉਣ ਦਾ ਮੌਕਾ ਮਿਲਿਆ । ਦੋਹਾਂ ਭਰਾਵਾਂ ਦੀ  ਪਹਿਲੀ ਰਿਕਾਰਡਿੰਗ ਜਲੰਧਰ ਰੇਡੀਓ ਸਟੇਸ਼ਨ 'ਤੇ ਹੀ ਹੋਈ ਸੀ । ਆਮ ਗਾਇਕਾਂ ਵਾਂਗ ਦੋਹਾਂ ਭਰਾਵਾਂ ਨੇ ਸੰਗੀਤ ਨੂੰ ਕਦੇ ਵੀ ਇੱਕ ਵਪਾਰ ਨਹੀਂ ਸਮਝਿਆ ਇਸੇ ਕਰਕੇ ਉਹਨਾਂ ਦੇ ਗੀਤਾਂ ਦੀ ਰਿਕਾਰਡਿੰਗ ਘੱਟ ਤੇ ਸੰਗੀਤਕ ਮਹਿਫਲਾਂ ਜਿਆਦਾ ਲੱਗਦੀਆਂ ਸਨ ।

https://www.youtube.com/watch?v=4PEk-oN8SEE

ਵਡਾਲੀ ਭਰਾਵਾਂ ਦੀ ਬਾਲੀਵੁੱਡ ਵਿੱਚ ਐਂਟਰੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਪਿੰਜਰ, ਧੂਪ, ਤਨੂੰ ਵੈੱਡਜ਼ ਮਨੂੰ, ਮੌਸਮ, ਟੀਨਾ ਕੀ ਚਾਬੀ ਅਤੇ ਕਲਾਸਮੇਟ ਵਰਗੀਆਂ ਫ਼ਿਲਮਾਂ ਵਿੱਚ ਕਈ ਹਿੱਟ ਗਾਣੇ ਦਿੱਤੇ । ਪਰ ਸੂਫੀ ਗਾਇਕੀ ਦੀ ਇਹ ਜੋੜੀ ਉਦੋਂ ਟੁੱਟ ਗਈ ਜਦੋਂ ਉਸਤਾਦ ਪਿਆਰੇ ਲਾਲ ਵਡਾਲੀ ਪੰਜਾਬ ਦੇ ਲੋਕਾਂ ਨੂੰ ਸਦੀਵੀ ਵਿੜੋੜਾ ਦੇ ਗਏ ।

https://www.youtube.com/watch?v=St4n8ZKTeA4


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network