ਅਦਾਕਾਰਾ ਤਾਨੀਆ ਨੇ ਪੁਰਾਣੀ ਵੀਡੀਓ ਸਾਂਝੀ ਕਰਕੇ, ਦੱਸਿਆ ਕੈਮਰੇ ਦੇ ਸਾਹਮਣੇ ਆ ਕੇ ਕਿਸ ਤਰ੍ਹਾਂ ਦਾ ਕਰਦੀ ਹੈ ਮਹਿਸੂਸ

Written by  Rupinder Kaler   |  July 18th 2020 06:04 PM  |  Updated: July 18th 2020 06:04 PM

ਅਦਾਕਾਰਾ ਤਾਨੀਆ ਨੇ ਪੁਰਾਣੀ ਵੀਡੀਓ ਸਾਂਝੀ ਕਰਕੇ, ਦੱਸਿਆ ਕੈਮਰੇ ਦੇ ਸਾਹਮਣੇ ਆ ਕੇ ਕਿਸ ਤਰ੍ਹਾਂ ਦਾ ਕਰਦੀ ਹੈ ਮਹਿਸੂਸ

ਮੌਜੂਦਾ ਹਲਾਤਾਂ ਨੂੰ ਦੇਖਦੇ ਹੋਏ ਪੰਜਾਬੀ ਫ਼ਿਲਮ ਇੰਡਸਟਰੀ ਦਾ ਕੰਮ ਕਾਰ ਪੂਰੀ ਤਰ੍ਹਾਂ ਹਾਲੇ ਠੱਪ ਪਿਆ ਹੈ । ਇਹਨਾਂ ਹਲਾਤਾਂ ਨੂੰ ਦੇਖਦੇ ਹੋਏ ਹਰ ਫ਼ਿਲਮੀ ਸਿਤਾਰਾ ਆਪਣੇ ਘਰ ਵਿੱਚ ਰਹਿਣ ਨੂੰ ਹੀ ਤਰਜੀਹ ਦੇ ਰਿਹਾ ਹੈ । ਫਿਲਹਾਲ ਇਹਨਾਂ ਫ਼ਿਲਮੀ ਸਿਤਾਰਿਆਂ ਕੋਲ ਆਪਣੀਆਂ ਪੁਰਾਣੀਆਂ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਨ ਤੋਂ ਇਲਾਵਾ ਕੁਝ ਕਰਨ ਲਈ ਨਹੀਂ ਹੈ । ਇਸ ਸਭ ਦੇ ਚਲਦੇ ਸੁਫਨਾ ਫ਼ਿਲਮ ਕਰਕੇ ਚਰਚਾ ਵਿੱਚ ਆਈ ਤਾਨੀਆ ਗਿੱਲ ਨੇ ਆਪਣੀ ਫ਼ਿਲਮ ਗੁੱਡੀਆਂ ਪਟੋਲੇ ਦਾ ਪੁਰਾਣਾ ਵੀਡੀਓ ਸਾਂਝਾ ਕੀਤਾ ਹੈ ।

https://www.instagram.com/p/CCtVFVCjoWz/

ਇਸ ਵੀਡੀਓ ਨੂੰ ਉਸ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ । ਉਸ ਨੇ ਲਿਖਿਆ ਹੈ ‘ਕੈਮਰੇ ਦੇ ਸਾਹਮਣੇ ਹੋਵਾਂ ਜਾਂ ਫਿਰ ਕੈਮਰੇ ਦੇ ਪਿੱਛੇ ਮੈਂ ਆਪਣੇ ਕਰੈਕਟਰ ਵਿੱਚ ਜ਼ਿਉਂਦੀ ਹਾਂ ਤੇ ਆਪਣਾ ਕੰਮ 100 ਫੀਸਦੀ ਦਿੰਦੀ ਹਾਂ’ । ਤਾਨੀਆ ਨੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਇਸ ਸਾਲ 14 ਫਰਵਰੀ ਨੂੰ ਉਸ ਦੀ ਫ਼ਿਲਮ ਸੁਫਨਾ ਰਿਲੀਜ਼ ਹੋਈ ਸੀ । ਇਸ ਫ਼ਿਲਮ ਵਿੱਚ ਉਸ ਦੇ ਨਾਲ ਐਮੀ ਵਿਰਕ, ਜੈਸਮੀਨ ਬਾਜਵਾ, ਰਬਾਬ ਕੌਰ, ਸੀਮਾ ਕੌਸ਼ਲ ਸਮੇਤ ਹੋਰ ਕਈ ਵੱਡੇ ਸਿਤਾਰੇ ਦਿਖਾਈ ਦਿੱਤੇ ਸਨ ।

https://www.instagram.com/p/CCqwZZ_jDg2/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network