ਮਾਂ ਦੇ ਪਿਆਰ ਨੂੰ ਤਰਸਦੀ ਮਾਸੂਮ ਬੱਚੀ ਦੇ ਦਿਲ ਦੇ ਦਰਦ ਨੂੰ ਬਿਆਨ ਕਰਦਾ ਸੁਫ਼ਨਾ ਫ਼ਿਲਮ ਦਾ ‘ਅੰਮੀ’ ਗੀਤ ਹੋਇਆ ਰਿਲੀਜ਼, ਦਰਸ਼ਕਾਂ ਨੂੰ ਕਰ ਰਿਹਾ ਹੈ ਭਾਵੁਕ

Written by  Lajwinder kaur   |  February 05th 2020 11:52 AM  |  Updated: February 05th 2020 11:52 AM

ਮਾਂ ਦੇ ਪਿਆਰ ਨੂੰ ਤਰਸਦੀ ਮਾਸੂਮ ਬੱਚੀ ਦੇ ਦਿਲ ਦੇ ਦਰਦ ਨੂੰ ਬਿਆਨ ਕਰਦਾ ਸੁਫ਼ਨਾ ਫ਼ਿਲਮ ਦਾ ‘ਅੰਮੀ’ ਗੀਤ ਹੋਇਆ ਰਿਲੀਜ਼, ਦਰਸ਼ਕਾਂ ਨੂੰ ਕਰ ਰਿਹਾ ਹੈ ਭਾਵੁਕ

ਨਿਰਦੇਸ਼ਕ ਜਗਦੀਪ ਸਿੱਧੂ ਦੀ ਆਉਣ ਵਾਲੀ ਫ਼ਿਲਮ ਸੁਫ਼ਨਾ ਦਾ ਟਰੇਲਰ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਹੈ। ਅੱਜ ਫ਼ਿਲਮ ਦਾ ਸੈਡ ਸੌਂਗ ਅੰਮੀ (Ammi) ਗੀਤ ਰਿਲੀਜ਼ ਕੀਤਾ ਹੈ।

ਹੋਰ ਵੇਖੋ:‘ਗੱਲਾਂ ਕਰਦੀ’ ਗੀਤ ‘ਤੇ ਫੈਨ ਨੇ ਬਣਾਇਆ ਅਜਿਹਾ ਵੀਡੀਓ ਕਿ ਜੈਜ਼ੀ ਬੀ ਨੂੰ ਵੀ ਕਰਨਾ ਪਿਆ ਸ਼ੇਅਰ, ਦੇਖੋ ਵੀਡੀਓ

ਅੰਮੀ ਗੀਤ ਨੂੰ ਕਮਲ ਖ਼ਾਨ ਨੇ ਆਪਣੀ ਦਰਦ ਭਰੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਗੀਤ ‘ਚ ਛੋਟੀ ਬੱਚੀ ਦੇ ਦਿਲ ਦੇ ਦਰਦ ਨੂੰ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਬਿਆਨ ਕੀਤਾ ਗਿਆ ਹੈ। ਬਚਪਨ ‘ਚ ਹੀ ਇਸ ਛੋਟੀ ਬੱਚੀ ਦੇ ਸਿਰ ਤੋਂ ਮਾਂ ਦਾ ਸਾਇਆ ਉੱਠ ਜਾਂਦਾ ਹੈ ਤੇ ਰਿਸ਼ਤੇਦਾਰ ਆਪਣੇ ਨਾਲ ਲੈ ਜਾਂਦੇ ਹਨ। ਜਿੱਥੇ ਉਸ ਮਾਸੂਮ ਬੱਚੀ ਤੋਂ ਰੋਟੀ ਦੇਣ ਦੇ ਬਦਲੇ ਘਰ ਦੇ ਸਾਰੇ ਹੀ ਕੰਮ ਕਰਵਾਏ ਜਾਂਦੇ ਹਨ। ਅੱਖਾਂ ਨੂੰ ਨਮ ਕਰਦੇ ਬੋਲ ਜਾਨੀ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਬੀ ਪਰਾਕ ਨੇ ਦਿੱਤਾ ਹੈ। ਇਸ ਛੋਟੀ ਬੱਚੀ ਦਾ ਕਿਰਦਾਰ ਜਗਦੀਪ ਸਿੱਧੂ ਦੀ ਧੀ ਰਬਾਬ ਕੌਰ ਨੇ ਪਲੇਅ ਕੀਤਾ ਹੈ।  ਗੀਤ ਨੂੰ ਸਪੀਡ ਰਿਕਾਰਡਜ਼ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ।

ਜੇ ਗੱਲ ਕਰੀਏ ਇਹ ਫ਼ਿਲਮ ਰੋਮਾਂਟਿਕ ਜ਼ੌਨਰ ਦੀ ਹੈ ਜਿਸ ‘ਚ ਲੀਡ ਰੋਲ ‘ਚ ਐਮੀ ਵਿਰਕ ਤੇ ਤਾਨੀਆ ਨਜ਼ਰ ਆਉਣਗੇ। ਇਹ ਫ਼ਿਲਮ ਪਿਆਰ ਵਾਲੇ ਦਿਨ ਯਾਨੀ ਕਿ 14 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਦਰਸ਼ਕਾਂ ਵੱਲੋਂ ਇਸ ਫ਼ਿਲਮ ਦਾ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network