ਇਸ਼ਕ ਦੀਆਂ ਬਾਤਾਂ ਪਾਉਂਦਾ ‘ਸੁਫ਼ਨਾ’ ਫ਼ਿਲਮ ਦਾ ਰੋਮਾਂਟਿਕ ਗੀਤ ‘ਜੰਨਤ’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

written by Lajwinder kaur | February 10, 2020

ਨਿਰਦੇਸ਼ਕ ਜਗਦੀਪ ਸਿੱਧੂ ਦੀ ਆਉਣ ਵਾਲੀ ਫ਼ਿਲਮ ‘ਸੁਫ਼ਨਾ’ ਦਾ ਰੋਮਾਂਟਿਕ ਗੀਤ ਦਰਸ਼ਕਾਂ ਦੀ ਝੋਲੀ ਪੈ ਚੁੱਕਿਆ ਹੈ। ਜੀ ਹਾਂ ਪੰਜਾਬੀ ਸੰਗੀਤਕ ਜਗਤ ਦੇ ਨਾਮੀ ਮਿਊਜ਼ਿਕ ਡਾਇਰੈਕਟਰ ਤੇ ਗਾਇਕ ਬੀ ਪਰਾਕ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਗਾਇਆ ਹੈ। ਪਿਆਰ ਦੇ ਜਜ਼ਬਾਤਾਂ ਨਾਲ ਭਰੇ ‘ਜੰਨਤ’ ਗਾਣੇ ਦੇ ਬੋਲ ਜਾਨੀ ਦੀ ਕਲਮ ‘ਚੋਂ ਨਿਕਲੇ ਨੇ। ਹੋਰ ਵੇਖੋ:ਅਰਦਾਸ ਕਰਨ ਦੀ ਅਹਿਮੀਅਤ ਨੂੰ ਬਿਆਨ ਕਰ ਰਿਹਾ ਹੈ ‘ਅਰਦਾਸ ਕਰਾਂ’ ਦਾ ਇੱਕ ਹੋਰ ਪੋਸਟਰ ਇਸ ਗੀਤ ਨੂੰ ਬੀ ਪਰਾਕ ਨੇ ਉਸ ਮੁੰਡੇ ਲਈ ਗਾਇਆ ਹੈ,ਜਿਸ ਨੂੰ ਪਿਆਰ ਹੋ ਗਿਆ ਹੈ ਤੇ ਆਪਣੀ ਮਹਿਬੂਬਾ ਦੀਆਂ ਹਰ ਅਦਾਵਾਂ ਦੇ ਨਾਲ ਪਿਆਰ ਹੋ ਗਿਆ ਹੈ। ਇਸ ਗੀਤ ਨੂੰ ਐਮੀ ਵਿਰਕ ਤੇ ਤਾਨੀਆ ਉੱਤੇ ਫਿਲਮਾਇਆ ਗਿਆ ਹੈ। ਗਾਣੇ ਨੂੰ ਬਹੁਤ ਹੀ ਖ਼ੂਬਸੂਰਤ ਜਗ੍ਹਾ ਉੱਤੇ ਸ਼ੂਟ ਕੀਤਾ ਗਿਆ ਹੈ।ਗਾਣੇ ‘ਚ ਪੰਜਾਬ ਦੇ ਦੇਸੀ ਰੰਗ ਨੂੰ ਬਹੁਤ ਹੀ ਖ਼ੂਬਸਰੂਤੀ ਦੇ ਨਾਲ ਪੇਸ਼ ਕੀਤਾ ਗਿਆ ਹੈ ਜਿੱਥੇ ਕਮਾਦ ਦੇ ਖੇਤ, ਪਿੰਡਾਂ ਦੇ ਕੱਚੇ ਘਰ ਤੇ ਸਾਦਗੀ ਦੇ ਰੰਗਾਂ ਨਾਲ ਭਰੀ ਜ਼ਿੰਦਗੀ ਨੂੰ ਪੇਸ਼ ਕੀਤਾ ਗਿਆ। ਗੀਤ ਨੂੰ ਸਪੀਡ ਰਿਕਾਰਡਸ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਗੀਤ ਨੂੰ ਰਿਲੀਜ਼ ਹੋਏ ਅਜੇ ਕੁਝ ਹੀ ਸਮਾਂ ਹੋਇਆ ਹੈ ਤੇ ਗੀਤ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ। ਜੇ ਗੱਲ ਕਰੀਏ ਸੁਫ਼ਨਾ ਫ਼ਿਲਮ ਦੀ ਤਾਂ ਉਹ ਰੋਮਾਂਟਿਕ ਸਟੋਰੀ ਹੈ। ਜਿਸ ‘ਚ ਸਾਦੇ ਲੋਕਾਂ ਦੇ ਪਿਆਰ ਨੂੰ ਸ਼ਾਨਦਾਰ ਢੰਗ ਨਾਲ ਪੇਸ਼ ਕੀਤਾ ਜਾਵੇਗਾ। ਇਹ ਫ਼ਿਲਮ 14 ਫਰਵਰੀ ਨੂੰ ਦਰਸ਼ਕਾਂ ਦੇ ਰੁਬਰੂ ਹੋ ਜਾਵੇਗੀ। ਇਸ ਫ਼ਿਲਮ ਨੂੰ ਲੈ ਕੇ ਦਰਸ਼ਕਾਂ ‘ਚ ਕਾਫੀ ਉਤਸੁਕਤਾ ਦੇਖਣ ਨੂੰ ਮਿਲ ਰਹੀ ਹੈ।

0 Comments
0

You may also like